ਪੀਟੀਸੀ ਪੰਜਾਬੀ ‘ਤੇ ਵੇਖੋ ‘ਸਟੈਂਡ ਅੱਪ ‘ਤੇ ਪਾਓ ਖੱਪ ਸੀਜ਼ਨ-2’, ਕਾਮੇਡੀਅਨ ਗੁਰਲਾਭ ਅਤੇ ਸੱਤਾ ਪਰਵਿੰਦਰ ਸਿੰਘ ਨਾਲ ਲਗਾਉਣਗੇ ਰੌਣਕਾਂ
Shaminder
September 21st 2022 04:42 PM --
Updated:
September 21st 2022 04:46 PM
ਅੱਜ ਦੀ ਇਸ ਤਣਾਅ ਭਰੀ ਜ਼ਿੰਦਗੀ ‘ਚ ਹਰ ਕੋਈ ਪ੍ਰੇਸ਼ਾਨ ਹੈ । ਰੋਜ਼ਾਨਾ ਦੀ ਇਸ ਟੈਨਸ਼ਨ ਤੋਂ ਨਿਜ਼ਾਤ ਪਾਉਣ ਦੇ ਲਈ ਹਰ ਕੋਈ ਖੁਸ਼ੀ ਅਤੇ ਸਕੂਨ ਦੇ ਪਲਾਂ ਨੂੰ ਲੱਭਦਾ ਹੈ । ਅਜਿਹੇ ‘ਚ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਖ਼ਾਸ ਖਿਆਲ ਰੱਖ ਰਿਹਾ ਹੈ ਅਤੇ ਹਾਸਿਆਂ ਦੇ ਰੰਗਾਂ ਦੇ ਨਾਲ ਭਰਪੂਰ ਮਿਆਰੀ ਪ੍ਰੋਗਰਾਮ ਪੇਸ਼ ਕਰ ਰਿਹਾ ਹੈ ।ਪੀਟੀਸੀ ਪੰਜਾਬੀ ‘ਤੇ ‘ਸਟੈਂਡ ਅੱਪ ‘ਤੇ ਪਾਓ ਖੱਪ ਸੀਜ਼ਨ-2’ (Stand Up Te Paao Khapp Season 2) ਚੱਲ ਰਿਹਾ ਹੈ ।