ਕਿਸ ਦੇ ਨਾਲ ਨਹੀਂ ਨਿਭ ਰਹੇ ਰਣਜੀਤ ਬਾਵਾ ਦੇ 'ਯਾਰਾਨੇ'

By  Shaminder September 18th 2018 06:11 AM

ਰਣਜੀਤ ਬਾਵਾ ਮੁੜ ਤੋਂ ਆ ਰਹੇ ਨੇ ਆਪਣੇ ਸਰੋਤਿਆਂ ਦਾ ਦਿਲ ਪਰਚਾਉਣ ਲਈ । ਇਸ ਵਾਰ ਉਹ ਆਪਣੇ ਨਵੇਂ ਗੀਤ ਨਾਲ ਸਰੋਤਿਆਂ ਦੇ ਰੁਬਰੂ ਹੋਣਗੇ । ਇਸ ਗੀਤ ਦਾ ਮਿਊਜ਼ਿਕ ਸਨੈਪੀ ਨੇ ਦਿੱਤਾ ਹੈ ਜਦਕਿ ਇਸ ਗੀਤ ਦੇ ਬੋਲ ਰਾਵ ਹੰਜਰਾ ਨੇ ਲਿਖੇ ਨੇ। ਇਹ ਗੀਤ ਉੱਨੀ ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ । ਇਸ ਗੀਤ ਦੀ ਪਹਿਲੀ ਝਲਕ ਸਾਹਮਣੇ ਆ ਚੁੱਕੀ ਹੈ । ਜਿਸ ਨੂੰ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।

ਹੋਰ ਵੇਖੋ :  ਜਦੋ ਰਣਜੀਤ ਬਾਵਾ ਨੇ ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦਾ ਗੀਤ ਗਾ ਕੇ ਬੰਨਿਆਂ ਸਮਾਂ

https://www.instagram.com/p/Bn00QVzhzYi/?hl=en&taken-by=ranjitbawa

ਇਹ ਗੀਤ ਵੀ 'ਯਾਰੀ ਚੰਡੀਗੜ੍ਹ ਵਾਲੀਏ ਨੀ ਤੇਰੀ' ਵਾਲਾ ਕਨਸੈਪਟ ਹੀ ਲੱਗ ਰਿਹਾ ਹੈ ਜਿਸ 'ਚ ਰਣਜੀਤ ਬਾਵਾ ਨੇ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ 'ਬੜੇ ਔਖੇ ਤੇਰੇ ਨਾਲ ਨਿੱਭਣੇ ਯਾਰਾਨੇ' ਹੁਣ ਇਹ ਯਾਰਾਨੇ ਨਿਭਾਉਣ ਲਈ ਰਣਜੀਤ ਬਾਵਾ ਨੂੰ ਕੀ-ਕੀ ਪਾਪੜ ਵੇਲਣੇ ਪੈਂਦੇ ਨੇ ਇਹ ਤਾਂ ਉਹੀ ਬਿਤਹਰ ਤਰੀਕੇ ਨਾਲ ਦੱਸ ਸਕਦੇ ਨੇ । ਪਰ ਇਸ ਗੀਤ ਨੂੰ ਵੇਖ ਕੇ ਤਾਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਗੀਤ 'ਚ ਰਣਜੀਤ ਬਾਵਾ ਨੇ ਆਪਣੀ ਕਿਸੇ ਗਰਲ ਫਰੈਂਡ ਦਾ ਜ਼ਿਕਰ ਕੀਤਾ ਹੈ । ਜਿਸ ਦੇ ਨਾਜ਼ ਨਖਰੇ ਚੁੱਕਣ ਲਈ ਉਸ ਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ ।

ਇਸ ਗੀਤ ਦਾ ਮਿਊਜ਼ਿਕ ਬਹੁਤ ਹੀ ਪਿਆਰਾ ਹੈ ਅਤੇ ਸੁਣਨ 'ਤੇ ਲੱਗਦਾ ਹੈ ਕਿ ਇਹ ਇੱਕ ਪਾਰਟੀ ਗੀਤ ਹੈ ।'ਏਸੀਆਂ ਤੋਂ ਜਦੋਂ ਮਨ ਅੱਕ ਜਾਏ ਬੋਹੜਾਂ ਦੀਆਂ ਛਾਵਾਂ ਯਾਦ ਆਉਂਦੀਆਂ' ,'ਮਿੱਟੀ ਦਾ ਬਾਵਾ' , 'ਚੰਨ ਵਰਗੀ' ਸਣੇ ਹੋਰ ਕਈ ਗੀਤ ਰਣਜੀਤ ਬਾਵਾ ਨੇ ਗਾਏ ਨੇ ।ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਹੁਣ ਮੁੜ ਤੋਂ ਆਪਣੇ ਇਸ ਗੀਤ ਨਾਲ ਹਾਜ਼ਰ ਨੇ । ਇਸ ਗੀਤ ਤੋਂ ਰਣਜੀਤ ਬਾਵਾ ਨੂੰ ਕਾਫੀ ਉਮੀਦਾਂ ਨੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਪੂਰ ਪਿਆਰ ਮਿਲੇਗਾ । ਇਹ ਗੀਤ ਸਰੋਤਿਆਂ ਨੂੰ ਕਿੰਨਾ ਭਾਉਂਦਾ ਹੈ ਇਹ ਤਾਂ ਉੱਨੀ ਸਤੰਬਰ ਤੋਂ ਬਾਅਦ ਹੀ ਪਤਾ ਲੱਗ ਸਕੇਗਾ । ਪਰ ਇਸ ਗੀਤ ਦੀ ਪਹਿਲੀ ਝਲਕ ਨੂੰ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਗੀਤ ਲਈ ਰਣਜੀਤ ਬਾਵਾ ਨੇ ਕਾਫੀ ਮਿਹਨਤ ਕੀਤੀ ਹੈ ।

ranjit bawa

Related Post