ਰਾਜੂ ਸ਼੍ਰੀਵਾਸਤਵ 'Hostel Daze' ਸੀਜ਼ਨ-3 'ਚ ਆਖਰੀ ਵਾਰ ਕਾਮੇਡੀ ਕਰਦੇ ਆਉਣਗੇ ਨਜ਼ਰ, ਟੀਜ਼ਰ ਦੇਖ ਪ੍ਰਸ਼ੰਸਕ ਹੋਏ ਭਾਵੁਕ

Hostel Daze: ਕੈਂਪਸ ਡਰਾਮਾ 'ਹੋਸਟਲ ਡੇਜ਼' ਵੈੱਬ ਸੀਰੀਜ਼ ਜਲਦੀ ਹੀ ਆਪਣੇ ਨਵੇਂ ਸੀਜ਼ਨ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਜਾ ਰਹੀ ਹੈ। ਇਸ ਦੇ ਪਹਿਲੇ ਅਤੇ ਦੂਜੇ ਸੀਜ਼ਨ ਨੂੰ ਖੂਬ ਪਸੰਦ ਕੀਤਾ ਗਿਆ ਸੀ ਅਤੇ ਹੁਣ ਇਸ ਦਾ ਤੀਜਾ ਸੀਜ਼ਨ ਵੀ ਲੋਕਾਂ ਨੂੰ ਹਸਾਉਣ ਵਾਲਾ ਹੈ। ਕੁਝ ਸਮੇਂ ਪਹਿਲਾਂ ਹੀ ਇਸ ਸੀਜ਼ਨ ਦਾ ਟੀਜ਼ਰ ਰਿਲੀਜ਼ ਹੋਇਆ ਹੈ।
ਹੋਰ ਪੜ੍ਹੋ : ਗੀਤਕਾਰ ਜਾਨੀ ਅਤੇ ਸ਼ਹਿਨਾਜ਼ ਗਿੱਲ ਇਕੱਠੇ ਆਏ ਨਜ਼ਰ, ਕੀ ਪ੍ਰਸ਼ੰਸਕਾਂ ਨੂੰ ਦੇਣਗੇ ਖਾਸ ਸਰਪ੍ਰਾਈਜ਼!
image source: instagram
ਖਾਸ ਗੱਲ ਇਹ ਹੈ ਕਿ 'ਹੋਸਟਲ ਡੇਜ਼' ਦੇ ਤੀਜੇ ਸੀਜ਼ਨ 'ਚ ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਵੀ ਨਜ਼ਰ ਆਉਣਗੇ, ਜਿਨ੍ਹਾਂ ਦਾ ਕੁਝ ਸਮਾਂ ਪਹਿਲਾਂ ਦਿਹਾਂਤ ਹੋ ਗਿਆ ਸੀ। ਇਸ ਸੀਜ਼ਨ ਦੇ ਟੀਜ਼ਰ ਵਿੱਚ ਰਾਜੂ ਦੀ ਆਖਰੀ ਪਰਫਾਰਮੈਂਸ ਦੇਖ ਕੇ ਪ੍ਰਸ਼ੰਸਕ ਭਾਵੁਕ ਹੋ ਗਏ ਹਨ। ਪ੍ਰਸ਼ੰਸਕ ਰਾਜੂ ਨੂੰ ਯਾਦ ਕਰ ਰਹੇ ਹਨ।
image source: instagram
ਦੱਸ ਦਈਏ 21 ਸਤੰਬਰ 2022 ਨੂੰ ਰਾਜੂ ਸ਼੍ਰੀਵਾਸਤਵ ਨੇ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਸਨ। ਲੰਬੇ ਸਮੇਂ ਤੋਂ ਹਸਪਤਾਲ 'ਚ ਜ਼ਿੰਦਗੀ ਤੇ ਮੌਤ ਦੀ ਜੰਗ ਲੜਦੇ ਹੋਏ ਰਾਜੂ ਜ਼ਿੰਦਗੀ ਨੂੰ ਹਾਰ ਗਏ। ਉਨ੍ਹਾਂ ਦੇ ਦਿਹਾਂਤ 'ਤੇ ਪ੍ਰਸ਼ੰਸਕਾਂ ਨੂੰ ਡੂੰਘਾ ਦੁੱਖ ਹੈ। ਹੁਣ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਸੀਰੀਜ਼ ਦਾ ਟੀਜ਼ਰ ਸਾਹਮਣੇ ਆਇਆ ਹੈ ਅਤੇ ਇਸ 'ਚ ਰਾਜੂ ਨੂੰ ਮੁਸਕਰਾਉਂਦੇ ਦੇਖ ਪ੍ਰਸ਼ੰਸਕ ਭਾਵੁਕ ਹੋ ਗਏ।
image source: instagram
ਸਾਹਮਣੇ ਆਏ ਟੀਜ਼ਰ 'ਚ ਰਾਜੂ ਸ਼੍ਰੀਵਾਸਤਵ ਚਾਹ ਵੇਚਣ ਵਾਲੇ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਹ ਸ਼ੋਅ ਕੁਝ ਚੋਣਵੇਂ ਇੰਜੀਨੀਅਰਿੰਗ ਵਿਦਿਆਰਥੀਆਂ ਦੇ ਆਲੇ-ਦੁਆਲੇ ਘੁੰਮਦਾ ਹੈ। ਇਸ ਵਾਰ ਸੀਜ਼ਨ ਵਿਦਿਆਰਥੀਆਂ ਦੇ ਤੀਜੇ ਸਾਲ ਦੇ ਜੀਵਨ ਬਾਰੇ ਹੋਵੇਗਾ। ਟੀਜ਼ਰ ਦੀ ਸ਼ੁਰੂਆਤ ਵਿੱਚ, ਇੱਕ ਰੀਕੈਪ ਹੈ, ਜੋ ਦੱਸਦੀ ਹੈ ਕਿ ਵਿਦਿਆਰਥੀਆਂ ਦੀ ਜ਼ਿੰਦਗੀ ਸਾਲ ਦਰ ਸਾਲ ਕਿਵੇਂ ਵੱਖਰੀ ਹੁੰਦੀ ਹੈ। ਇਸ ਤੋਂ ਬਾਅਦ ਤੀਜੇ ਸਾਲ ਦਾ ਸੀਨ ਦਿਖਾਇਆ ਗਿਆ ਹੈ। ਪ੍ਰਸ਼ੰਸਕ ਤੀਜੇ ਸੀਜ਼ਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।
View this post on Instagram