ਪੰਜਾਬੀਸ ਦਿਸ ਵੀਕ ‘ਚ ਇਸ ਵਾਰ ਹੋਵੇਗਾ ਜਾਣਕਾਰੀ ਅਤੇ ਮਨੋਰੰਜਨ ਦਾ ਫੁਲ ਡੋਜ਼
Shaminder
July 4th 2020 05:41 PM --
Updated:
July 4th 2020 05:44 PM
ਪੰਜਾਬੀਸ ਦਿਸ ਵੀਕ ਦੇ ਇਸ ਐਪੀਸੋਡ ‘ਚ ਅਸੀਂ ਤੁਹਾਨੂੰ ਵਿਖਾਵਾਂਗੇ ਕੁਝ ਦਿਲਚਸਪ ਜਾਣਕਾਰੀਆਂ ।ਇਸ ਵਾਰ ਦਾ ਐਪੀਸੋਡ ਵੀ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਹੋਣ ਜਾ ਰਿਹਾ ਹੈ । ਇਸ ਐਪੀਸੋਡ ‘ਚ ਅਸੀਂ ਤੁਹਾਨੂੰ ਦਿਖਾਵਾਂਗੇ ਇੱਕ ਅਜਿਹੇ ਉਮਰ ਦਰਾਜ਼ ਸ਼ਖਸੀਅਤ ਬਾਰੇ । ਜੋ ਕਿ ਵਡੇਰੀ ਉਮਰ ਦਾ ਹੋਣ ਦੇ ਬਾਵਜੂਦ ਰੱਸੀ ਟੱਪਦੇ ਹਨ।ਇਸ ਦੇ ਨਾਲ ਹੀ ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਅਨੋਖੀ ਖੋਜ ਕਰਨ ਵਾਲੇ ਬੱਚਿਆਂ ਬਾਰੇ ਵੀ ਦੱਸਿਆ ਜਾਵੇਗਾ, ਪੰਜਾਬ ਦੇ ਅਬੋਹਰ ਸ਼ਹਿਰ ਵਿੱਚ ਜਿੱਥੇ ਦੋ ਛੋਟੇ ਬੱਚਿਆਂ ਨੇ ਅਜਿਹੀ ਖੋਜ ਕੀਤੀ ਹੈ ਜਿਸ ਨਾਲ ਕੋਰੋਨਾ ਵਾਇਰਸ ਦਾ ਖਤਰਾ ਬਹੁਤ ਹੱਦ ਤੱਕ ਘਟ ਸਕਦਾ ਹੈ ।