1984 ਦੇ ਸਾਕੇ 'ਚ ਸ਼ਹੀਦ ਹੋਏ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕਰਦੀ ਖਾਸ ਪੇਸ਼ਕਸ਼ 'ਕੁਕਨੂਸ' ਅਤੇ '47 ਤੋਂ 84 ਹੁਣ ਮੈਂ ਕਿਸ ਨੂੰ ਵਤਨ ਕਹੂੰਗਾ'

By  Shaminder October 31st 2018 07:22 AM

1984ਇੱਕ ਅਜਿਹਾ ਸਾਕਾ ,ਜਿਸ ਦੌਰਾਨ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਆਪਣਿਆਂ ਨੂੰ ਹਮੇਸ਼ਾ ਲਈ ਗੁਆ ਦਿੱਤਾ । ਅਜਿਹੇ ਹੀ ਲੋਕਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦਾ ਉਪਰਾਲਾ ਕੀਤਾ ਹੈ ਪੀਟੀਸੀ ਪੰਜਾਬੀ ਵੱਲੋਂ । ਉਨ੍ਹਾਂ ਲੋਕਾਂ ਦੀ ਯਾਦ ਨੂੰ ਸਮਰਪਿਤ ਅਜਿਹੀ ਪੇਸ਼ਕਸ਼ 'ਕੁਕਨੂਸ' ।19984 ਦੇ ਦੰਗਿਆ 'ਤੇ ਵੇਖੋ ਸਾਡੀ ਖਾਸ ਪੇਸ਼ਕਸ਼ ਅੱਜ ਰਾਤ ਅੱਠ ਵਜੇ । 1984 'ਚ ਸਿੱਖਾਂ ਦੇ ਪਰਿਵਾਰਾਂ ਨਾਲ ਜੋ ਜ਼ਿਆਦਤੀਆਂ ਹੋਈਆਂ ਉਨ੍ਹਾਂ ਨੂੰ ਅੱਜ ਵੀ ਕੋਈ ਯਾਦ ਕਰਦਾ ਹੈ ਤਾਂ ਕੰਬ ਉੱਠਦਾ ਹੈ ।

ਹੋਰ ਵੇਖੋ : ਪੀਟੀਸੀ ਬਾਕਸ ਆਫਿਸ ‘ਚ ਇਸ ਵਾਰ ਵੇਖੋ ਫਿਲਮ “ਦਾਇਰੇ”

https://www.instagram.com/p/BpWcq_mH9OW/?taken-by=ptc.network

ਉਨ੍ਹਾਂ ਦਿਨ੍ਹਾਂ ਦੌਰਾਨ ਜਿਨ੍ਹਾਂ ਸਿੱਖਾਂ ਨੇ ਆਪਣੇ ਪਿੰਡੇ 'ਤੇ ਇਸ ਸੰਤਾਪ ਨੂੰ ਹੰਡਾਇਆ ਅੱਜ ਵੀ ਉਸ ਦਾ ਦਰਦ ਰਹਿ-ਰਹਿ ਕੇ ਉਨ੍ਹਾਂ ਦੀ ਰੂਹ ਨੂੰ ਕੰਬਾ ਦਿੰਦਾ ਹੈ ।ਇਸ ਕਤਲੇ ਆਮ ਦੌਰਾਨ ਕਿਸੇ ਨੇ ਆਪਣਾ ਪੁੱਤਰ ਗੁਆਇਆ ,ਕਿਸੇ ਨੇ ਪਤੀ ਅਤੇ ਕਿਸੇ ਨੇ ਆਪਣਾ ਭਰਾ । ਕਈਆਂ ਦੇ ਤਾਂ ਪਰਿਵਾਰਾਂ ਦੇ ਪਰਿਵਾਰ ਮੁੱਕ ਗਏ । ਅੱਜ ਵੀ ਕੋਈ ਉਨ੍ਹਾਂ ਪਰਿਵਾਰਾਂ ਦੇ ਜ਼ਿਹਨ 'ਚ ਉਨ੍ਹਾਂ ਕਾਲੇ ਦਿਨਾਂ ਦੀਆਂ ਯਾਦਾਂ ਬਰਕਰਾਰ ਨੇ ।

 kuknoos
kuknoos

ਪਰ ਉਨ੍ਹਾਂ ਪਰਿਵਾਰਾਂ ਦੇ ਦਰਦ ਨੂੰ ਘੱਟ ਤਾਂ ਨਹੀਂ ਪਰ ਉਨ੍ਹਾਂ ਦੀ ਯਾਦ ਅਤੇ ਉਨ੍ਹਾਂ ਨੂੰੰ ਸ਼ਰਧਾਂਜਲੀ ਭੇਂਟ ਕਰਦੀ ਸਾਡੀ ਖਾਸ ਪੇਸ਼ਕਸ਼ 'ਕੁਕਨੂਸ' ਅਤੇ ਫਿਰ ਇਸ ਤੋਂ ਬਾਅਦ ਇੱਕ ਨਵੰਬਰ ਰਾਤ ਨੂੰ ਅੱਠ ਵਜੇ ਵੇਖੋ 47 ਤੋਂ 84 ਹੁਣ ਮੈਂ ਕਿਸ ਨੂੰ ਵਤਨ ਕਹੁੰਗਾ । ਸਿੱਖਾਂ ਦੇ ਕਤਲੇਆਮ ਅਤੇ 47 ਤੋਂ ਲੈ ਕੇ 84  ਤੱਕ ਸਿੱਖਾਂ ਨਾਲ ਹੋਈਆਂ ਜ਼ਿਆਦਤੀਆਂ ਨੂੰ ਬਿਆਨ ਕਰਦੀ ਸਾਡੀ ਇਹ ਖਾਸ ਪੇਸ਼ਕਸ਼ ਵੇਖਣਾ ਨਾ ਭੁੱਲਣਾ ਅੱਜ ਯਾਨੀ ਕਿ 31 ਅਕਤੂਬਰ ਰਾਤ ਨੂੰ ਅੱਠ ਵਜੇ ਅਤੇ ਫਿਰ 47 ਤੋਂ 84 ਤੱਕ ਹੁਣ ਮੈਂ ਕਿਸ ਨੂੰ ਵਤਨ ਕਹੂੰਗਾ ਇੱਕ ਨਵੰਬਰ ਨੂੰ ਵੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ਤੇ।

Related Post