ਪੰਜਾਬੀਆਂ ਨੇ ਕੱਢੀ ਅਨੋਖੀ ਬਰਾਤ, ਗੋਰੇ ਵੀ ਖੜ-ਖੜ ਰਹੇ ਵੇਖਦੇ, ਵੇਖੋ ਪੂਰਾ ਵੀਡਿਓ

ਪੰਜਾਬੀ ਆਪਣੇ ਸ਼ੌਂਕ ਲਈ ਜਾਣੇ ਜਾਂਦੇ ਨੇ । ਵਿਦੇਸ਼ 'ਚ ਵੀ ਪੰਜਾਬੀਆਂ ਨੇ ਮੱਲ੍ਹਾਂ ਮਾਰੀਆਂ ਹੋਈਆਂ ਨੇ ਅਤੇ ਹਰ ਖੇਤਰ 'ਚ ਅੱਗੇ ਵਧ ਰਹੇ ਨੇ । ਸੋਸ਼ਲ ਮੀਡੀਆ 'ਤੇ ਵਿਦੇਸ਼ 'ਚ ਰਹਿੰਦੇ ਪੰਜਾਬੀਆਂ ਦਾ ਇੱਕ ਵੀਡਿਓ ਵਾਇਰਲ ਹੋਇਆ ਹੈ । ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਕੁਝ ਲੋਕ ਅਨੋਖੇ ਢੰਗ ਨਾਲ ਬਰਾਤ ਲਿਜਾ ਰਹੇ ਨੇ । ਥਾਈਲੈਂਡ 'ਚ ਇਹ ਅਨੋਖਾ ਵਿਆਹ ਹੋਇਆ ਹੈ ਅਤੇ ਪੰਜਾਬੀਆਂ ਨੇ ਬਿਲਕੁਲ ਵੱਖਰੇ ਅੰਦਾਜ਼ 'ਚ ਬਰਾਤ ਕੱਢੀ ਹੈ ।
ਹੋਰ ਵੇਖੋ : ਸਿਰਫ ਦੋ ਸਾਲ ਦੇ ਬੱਚੇ ਦੇ ਸਾਹਮਣੇ ਫਿੱਕੀ ਪਈ ਕਰੋੜਾਂ ਰੁਪਏ ਕਮਾਉਣ ਵਾਲੀ ਕਰੀਨਾ ਕਪੂਰ, ਦੇਖੋ ਤਸਵੀਰਾਂ
https://www.facebook.com/BritishByPaperPunjabiByNature/videos/2107694252826280/
ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਲਾੜਾ ਖੁੰਭਨੁਮਾ ਕਾਰ 'ਚ ਬੈਠਾ ਹੋਇਆ ਹੈ । ਜਦਕਿ ਪਿੱਛੇ ਆ ਰਹੀ ਬਰਾਤ ਆਟੋਨੁਮਾ ਵਹੀਕਲਾਂ 'ਚ ਨਜ਼ਰ ਆ ਰਹੀ ਹੈ ।ਇਸ ਵਿਆਹ ਬਰਾਤੀ ਖਾਸ ਕਰਕੇ ਮਰਦ ਖਾਸ ਤਰ੍ਹਾਂ ਦੀ ਡਰੈੱਸ 'ਚ ਨਜ਼ਰ ਆਏ ਅਤੇ ਪੈਦਲ ਚੱਲ ਰਹੇ ਸਨ ।
ਹੋਰ ਵੇਖੋ :ਸਪਨਾ ਚੌਧਰੀ ਦੇ ਬਜ਼ੁਰਗ ਵੀ ਹਨ ਫੈਨ ,ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡਿਓ
Punjabi wedding in Thailand (1)
ਜਦਕਿ ਔਰਤਾਂ ਪੂਰੇ ਭਾਰਤੀ ਅੰਦਾਜ਼ 'ਚ ਆਟੋਨੁਮਾ ਵਹੀਕਲਸ 'ਤੇ ਸਵਾਰ ਹੋ ਕੇ ਲਾੜੀ ਦੇ ਘਰ ਜਾਂਦੇ ਦਿਖਾਈ ਦਿੱਤੇ । ਇਹ ਵੀਡਿਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਵੀਡਿਓ 'ਚ ਲਾੜਾ ਨੱਚਦਾ ਹੋਇਆ ਨਜ਼ਰ ਆ ਰਿਹਾ ਹੈ ਜਦਕਿ ਬਰਾਤੀ ਵੀ ਨੱਚਦੇ ਗਾਉਂਦੇ ਹੋਏ ਨਜ਼ਰ ਆ ਰਹੇ ਨੇ ।
Punjabi wedding in Thailand
ਇਸ ਵੀਡਿਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਵੀਡਿਓ 'ਤੇ ਕਮੈਂਟ ਵੀ ਕਰ ਰਹੇ ਨੇ । ਇਹ ਵੀਡਿਓ ਥਾਈਲੈਂਡ ਦਾ ਦੱਸਿਆ ਜਾ ਰਿਹਾ ਹੈ ।
Punjabi wedding in Thailand