
ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-5 ਦਾ ਸਿਲਸਿਲਾ ਲਗਾਤਾਰ ਅੱਗੇ ਵੱਧਦਾ ਜਾ ਰਿਹਾ ਹੈ । ਇਸ ਸ਼ੋਅ ਦੇ ਜ਼ਰੀਏ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਚੋਂ ਖਾਣਾ ਬਨਾਉਣ ਦੇ ਸ਼ੁਕੀਨਾਂ ਵੱਲੋਂ ਆਪੋ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । 10 ਅਪ੍ਰੈਲ ਰਾਤ ਨੂੰ 9 ਵਜੇ ਪ੍ਰਸਾਰਿਤ ਹੋਣ ਵਾਲੇ ਸ਼ੋਅ ‘ਚ ਅੰਮ੍ਰਿਤਸਰ ਸ਼ਹਿਰ ਦੀ ਰਹਿਣ ਵਾਲੀ ਰਾਬੀਆ ਸਿੰਘ ਆਪਣੀ ਰੈਸਿਪੀ ਬਣਾ ਕੇ ਵਿਖਾਉਣਗੇ । ਰਾਬੀਆ ਸਿੰਘ ਟ੍ਰਿਪਲ ਲੇਅਰ ਪੁਡਿੰਗ ਬਨਾਉਣਗੇ ।ਰਾਬੀਆ ਸਿੰਘ ਕੀ ਇਸ ਸ਼ੋਅ ਆਪਣੀ ਇਸ ਨਵੀਂ ਡਿੱਸ਼ ਦੇ ਨਾਲ ਸ਼ੈੱਫ ਹਰਪਾਲ ਸਿੰਘ ਸੋਖੀ ਦਾ ਦਿਲ ਜਿੱਤ ਪਾਉਣਗੇ ।
ਹੋਰ ਵੇਖੋ:ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-5 ‘ਚ ਨੀਰੂ ਪਾਠਕ ਬਨਾਉਣਗੇ ਖ਼ਾਸ ਰੈਸਿਪੀ, ਵੇਖ ਕੇ ਤੁਹਾਡੇ ਵੀ ਮੂੰਹ ‘ਚ ਆ ਜਾਵੇਗਾ ਪਾਣੀ
Punjab de superchef (2)
ਇਹ ਸਭ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ‘ਤੇ । ਇਸ ਸ਼ੋਅ ‘ਚ ਇਸ ਤੋਂ ਪਹਿਲਾਂ ਕਈ ਪ੍ਰਤੀਭਾਗੀ ਆਪੋ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਚੁੱਕੇ ਹਨ । ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਸ਼ੁਰੂ ਕੀਤੇ ਗਏ ਇਸ ਸ਼ੋਅ ਦੇ ਜ਼ਰੀਏ ਪੀਟੀਸੀ ਪੰਜਾਬੀ ਦੀ ਟੀਮ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਜਾ ਕੇ ਇਨ੍ਹਾਂ ਪ੍ਰਤਿਭਾਵਾਂ ਦੀ ਖੋਜ ਕਰ ਰਹੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਾ ਰਾਏਚੰਦ ਨੇ ਸੀਜ਼ਨ -4 ‘ਚ ਬਤੌਰ ਜੱਜ ਦੀ ਭੂਮਿਕਾ ਨਿਭਾਈ ਸੀ । ਪੀਟੀਸੀ ਪੰਜਾਬੀ ਵੱਲੋਂ ਕਈ ਅਜਿਹੇ ਸ਼ੋਅ ਸ਼ੁਰੂ ਕੀਤੇ ਗਏ ਹਨ ਜਿਨ੍ਹਾਂ ਦੇ ਜ਼ਰੀਏ ਪੰਜਾਬ ਦੇ ਹੁਨਰ ਨੁੰ ਪਰਖ ਕੇ ਦੁਨੀਆ ਦੇ ਸਾਹਮਣੇ ਲਿਆਇਆ ਜਾ ਰਿਹਾ ਹੈ ।ਭਾਵੇਂ ਉਹ ਕੁਕਿੰਗ ਦਾ ਸ਼ੋਅ ਪੰਜਾਬ ਦੇ ਸੁਪਰ ਸ਼ੈੱਫ ਹੋਵੇ ਜਾਂ ਫਿਰ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ ਹੋਵੇ ਜਾਂ ਫਿਰ ਮਿਸਟਰ ਪੰਜਾਬ ਜਾਂ ਮਿਸ ਪੀਟੀਸੀ ਪੰਜਾਬੀ । ਇਨ੍ਹਾਂ ਸ਼ੋਅਜ਼ ਦੇ ਜ਼ਰੀਏ ਕਈ ਕਲਾਕਾਰ ਨਿਕਲੇ ਹਨ ਜੋ ਕਿ ਅੱਜ ਸਫ਼ਲ ਗਾਇਕ ਅਤੇ ਕਲਾਕਾਰ ਬਣੇ ਹੋਏ ਹਨ ।