ਪੀਟੀਸੀ ਸਟੂਡਿਓ ਵੱਲੋਂ ਨਵੇਂ ਸਾਲ ਦੀ ਆਮਦ 'ਤੇ ਗਾਇਕ ਪੇਸ਼ ਕਰਨਗੇ ਰੰਗਾਰੰਗ ਪ੍ਰੋਗਰਾਮ

ਨਵੇਂ ਸਾਲ ਦੀ ਆਮਦ ਦੇ ਮੌਕੇ 'ਤੇ ਦੇਸ਼ ਭਰ 'ਚ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਇਸ ਮੌਕੇ 'ਤੇ ਪੀਟੀਸੀ ਪੰਜਾਬੀ ਵੱਲੋਂ ਵੀ ਕਈ ਪ੍ਰੋਗਰਾਮ ਕਰਵਾਏ ਜਾ ਰਹੇ ਨੇ । ਨਵੇਂ ਸਾਲ ਦੇ ਮੌਕੇ 'ਤੇ ਪੀਟੀਸੀ ਸਟੂਡਿਓ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾ ਰਿਹਾ ਹੈ । ਇਸ ਪ੍ਰੋਗਰਾਮ ਦਾ ਪ੍ਰਸਾਰਣ ਇਕੱਤੀ ਦਸੰਬਰ ਦੀ ਸ਼ਾਮ ਨੂੰ ਸਾਢੇ ਛੇ ਵਜੇ ਕੀਤਾ ਜਾਵੇਗਾ ।
ਹੋਰ ਵੇਖੋ : ਜੈਸਮੀਨ ਸੈਂਡਲਾਸ ਦੀ ਦਾਦੀ ਨੂੰ ਨਹੀਂ ਉਸ ਦਾ ਹੇਅਰ ਸਟਾਇਲ ਪਸੰਦ, ਹੇਅਰ ਸਟਾਇਲ ਦੇਖਕੇ ਕੀਤਾ ਗੁੱਸਾ ਦੇਖੋ ਵੀਡਿਓ
https://www.instagram.com/p/Br7N1dcn9UY/
ਇਸ ਪ੍ਰੋਗਰਾਮ 'ਚ ਹਸ਼ਮਤ ਸੁਲਤਾਨਾ ,ਹੰਸ ਰਾਜ ਹੰਸ ,ਨੁਪੂਰ ਸਿੱਧੂ ਨਰਾਇਣ ,ਕ੍ਰਿਤਿਕਾ ,ਸੁਖਜਿੰਦਰ ਯਮਲਾ ਸਣੇ ਕਈ ਗਾਇਕ ਆਪਣੇ ਗੀਤਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ ।
ਦੱਸ ਦਈਏ ਕਿ ਪੀਟੀਸੀ ਸਟੂਡਿਓ ਨਵੇਂ ਗਾਇਕਾਂ ਲਈ ਵਧੀਆ ਪਲੇਟਫਾਰਮ ਸਾਬਿਤ ਹੋ ਰਿਹਾ ਹੈ ।ਪੀਟੀਸੀ ਵੱਲੋਂ ਕੀਤੀ ਗਈ ਇਸ ਪਹਿਲ ਦਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਦੁਨੀਆ ਦੇ ਹਰ ਕੋਨੇ ਤੱਕ ਪਹੁੰਚਾਉਣਾ ਹੈ। ਦਰਅਸਲ ਪੀਟੀਸੀ ਪੰਜਾਬੀ ਵੱਲੋ ਪੀਟੀਸੀ ਸਟੂਡਿਓ ਦੀ ਸ਼ੁਰੂਆਤ ਕੀਤੀ ਗਈ ਹੈ ।
Watch: PTC Studio’s New Song ‘Punjab Nahi Disda’ By Hans Raj Hans Is Out Now
ਜਿੱਥੇ ਪੰਜਾਬ ਦੇ ਨਾ ਸਿਰਫ ਨਾਮੀ ਗਾਇਕਾਂ ਦੇ ਗੀਤ ਹੋਣਗੇ ਬਲਕਿ ਕੌਮਾਂਤਰੀ ਪੱਧਰ 'ਤੇ ਵੀ ਉੱਭਰ ਰਹੇ ਗਾਇਕਾਂ ਨੂੰ ਆਪਣੀ ਗਾਇਕੀ ਵਿਖਾਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ ।
sukhjinder yamla
ਪੀਟੀਸੀ ਸਟੂਡਿਓ ਵੱਲੋਂ ਹਫਤੇ 'ਚ ਦੋ ਦਿਨ ਸੋਮਵਾਰ ਅਤੇ ਵੀਰਵਾਰ ਨੂੰ ਗੀਤ ਕੱਢੇ ਜਾ ਰਹੇ ਨੇ । ਜਿਸ ਨਾਲ ਗਾਇਕਾਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਪਹਿਚਾਣ ਮਿਲ ਰਹੀ ਹੈ । ਸੋ ਵੇਖਣਾ ਨਾ ਭੁੱਲਣਾ ਨਵੇਂ ਸਾਲ ਦੀ ਆਮਦ 'ਤੇ ਪੀਟੀਸੀ ਸਟੂਡਿਓ ਦੀ ਇਹ ਖਾਸ ਪੇਸ਼ਕਸ਼ ਸਿਰਫ ਪੀਟੀਸੀ ਪੰਜਾਬੀ 'ਤੇ ਸ਼ਾਮ ਸਾਢੇ ਛੇ ਵਜੇ ।