ਪੀਟੀਸੀ ਪੰਜਾਬੀ ‘ਤੇ ਹਰ ਸ਼ਨੀਵਾਰ ਨੂੰ ਤੁਹਾਨੂੰ ਪੀਟੀਸੀ ਪ੍ਰੀਮੀਅਰ (PTC premiere ) ਦੀ ਨਵੀਂ ਫ਼ਿਲਮ ਵਿਖਾਈ ਜਾਂਦੀ ਹੈ । ਹਰ ਵਾਰ ਕੋਈ ਨਾ ਕੋਈ ਨਵੇਂ ਵਿਸ਼ੇ ਉੱਤੇ ਬਣੀ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਉਂਦੀ ਹੈ। ਇਸ ਵਾਰ ਤੁਹਾਨੂੰ ਬਹੁਤ ਹੀ ਦਿਲਚਸਪ ਵਿਸ਼ੇ ‘ਤੇ ਫ਼ਿਲਮ ‘ਥਾਣਾ ਸਦਰ '(Thana Sadar) ਦਿਖਾਈ ਜਾਵੇਗੀ ।
ਇਸ ਫ਼ਿਲਮ ਦੀ ਕਹਾਣੀ ਅਪਰਾਧਿਕ ਘਟਨਾ 'ਤੇ ਐਕਸ਼ਨ ਡਰਾਮਾ 'ਤੇ ਅਧਾਰਿਤ ਹੈ। ਇਹ ਫ਼ਿਲਮ ਥਾਣਾ ਸਦਰ ਦੇ ਇੱਕ ਪੁਲਿਸ ਅਫਸਰ ਅਜੀਤ ਸਿੰਘ ਬਾਰੇ ਹੈ, ਜੋ ਇਨਸਾਫ਼ ਲਈ ਹਰ ਮੁਕਾਮ ਤੱਕ ਜਾ ਸਕਦਾ ਹੈ। ਉਹ ਇੱਕ ਅੰਤਰਰਾਸ਼ਟਰੀ ਅਪਰਾਧੀ ਦੇ ਪਿੱਛੇ ਹੈ ਜੋ ਦੁਨੀਆ ਤੋਂ ਲੁਕਿਆ ਹੋਇਆ ਹੈ।
ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ 14 ਜਨਵਰੀ ਰਾਤ 8 ਵਜੇ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਫਗਵਾੜਾ ਬਾਈਪਾਸ'
ਇਸ ਦਿਲਚਸਪ ਕਹਾਣੀ ਦਿਖਾਉਂਦੀ ਹੈ ਕਿ ਪੁਲਿਸ ਦੇ ਕੰਮਕਾਜ ਦਾ ਸਿਆਸੀਕਰਨ ਕੀਤਾ ਗਿਆ ਹੈ ਅਤੇ ਨੌਜਵਾਨਾਂ ਨੂੰ ਪੁਲਿਸ ਪ੍ਰਤੀ ਘਟੀਆ, ਵਿਹਲੇ ਅਤੇ ਵਿਦਰੋਹੀ ਰਵੱਈਏ ਦੇ ਰੂਪ 'ਚ ਦਰਸਾਇਆ ਗਿਆ ਹੈ। ਕੀ ਪੁਲਿਸ ਅਫਸਰ ਅਜੀਤ ਸਿੰਘ ਅੰਤਰਰਾਸ਼ਟਰੀ ਅਪਰਾਧੀ ਨੂੰ ਫੜ ਸਕੇਗਾ ਤੇ ਉਸ ਦੇ ਜ਼ੁਰਮ ਨੂੰ ਖ਼ਤਮ ਕਰ ਸਕੇਗਾ, ਇਹ ਤਾਂ ਦਰਸ਼ਕਾਂ ਨੂੰ 15 ਜਨਵਰੀ ਨੂੰ ਫ਼ਿਲਮ ਦੇਖਣ ਤੋਂ ਬਾਅਦ ਹੀ ਪਤਾ ਲਗੇਗਾ।
ਹੋਰ ਪੜ੍ਹੋ : ਅਦਾਕਾਰ ਗੁੱਗੂ ਗਿੱਲ ਨੇ ਜਨਮ ਦਿਨ ‘ਤੇ ਪ੍ਰਸ਼ੰਸਕ ਨਾਲ ਸਾਂਝੀ ਕੀਤੀ ਇਹ ਖ਼ਾਸ ਤਸਵੀਰ
ਸੋ ਦੇਖਣਾ ਨਾ ਭੁੱਲਣਾ ਫ਼ਿਲਮ ‘ਥਾਣਾ ਸਦਰ' 15 ਜਨਵਰੀ ਸ਼ਾਮ 7 ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ | ਇਸ ਤੋਂ ਪਹਿਲਾਂ ਵੀ ਕਈ ਪੀਟੀਸੀ ਬਾਕਸ ਆਫਿਸ ਦੀਆਂ ਫ਼ਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀਆਂ ਹਨ।
View this post on Instagram
A post shared by PTC Punjabi (@ptcpunjabi)