ਪੀਟੀਸੀ ਬਾਕਸ ਆਫਿਸ 'ਤੇ ਇਸ ਵਾਰ ਵੇਖੋ ਫਿਲਮ 'ਗੁਨਾਹ' ਇਸ ਫਿਲਮ 'ਚ ਇੱਕ ਅਜਿਹੇ ਪੁਲਿਸ ਅਫਸਰ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ ।ਜਿਸ ਦਾ ਵੱਡਾ ਪੁੱਤਰ ਅੱਤਵਾਦੀਆਂ 'ਚ ਸ਼ਾਮਿਲ ਹੋ ਜਾਂਦਾ ਹੈ । ਤਿੰਨ ਅੱਤਵਾਦੀਆਂ ਦਾ ਇਹ ਗਰੁਪ ਇੱਕ ਬਜ਼ੁਰਗ ਔਰਤ ਦੇ ਘਰ ਜਿਸ ਦੀ ਇੱਕ ਵਿਧਵਾ ਨੂੰਹ ਵੀ ਉਸ ਨਾਲ ਰਹਿੰਦੀ ਹੈ । ਉਸਦੇ ਘਰ ਪਨਾਹ ਲੈਂਦਾ ਹੈ ਅਤੇ ਰਾਤ ਨੂੰ ਇਹ ਤਿੰਨੇ ਉਸ ਦੇ ਘਰ ਖਾਣਾ ਖਾਂਦੇ ਨੇ । ਜਦੋਂ ਅੱਧੀ ਰਾਤ ਹੁੰਦੀ ਹੈ ਤਾਂ ਦੋ ਅੱਤਵਾਦੀ ਉਸ ਦੀ ਨੂੰਹ ਦੇ ਕਮਰੇ 'ਚ ਜਾਂਦੇ ਨੇ ਅਤੇ ਉਸ ਦੀ ਨੂੰਹ ਨਾਲ ਬਲਾਤਕਾਰ ਕਰਦੇ ਨੇ ।
ਹੋਰ ਵੇਖੋ : ਪੀਟੀਸੀ ਬਾਕਸ ਆਫਿਸ ‘ਤੇ ਵੇਖੋ ਪਿਆਰ ਤੇ ਟਕਰਾਅ ਦੀ ਕਹਾਣੀ “ਰੰਜਿਸ਼”
https://www.instagram.com/p/BpzK1KQHRBX/
ਜਿਸ ਤੋਂ ਬਾਅਦ ਇਹ ਦੋਵੇਂ ਅੱਤਵਾਦੀ ਉਸ ਘਰ ਨੂੰ ਛੱਡ ਕੇ ਚਲੇ ਜਾਂਦੇ ਨੇ । ਇਨ੍ਹਾਂ ਅੱਤਵਾਦੀਆਂ ਨੂੰ ਮਾਰ ਮੁਕਾਉਣ ਲਈ ਇੱਕ ਪੁਲਿਸ ਵਾਲਾ ਫਾਇਰਿੰਗ ਕਰਦਾ ਹੈ ਤਾਂ ਇਸ ਫਾਇਰਿੰਗ 'ਚ ਇਹ ਦੋਵੇਂ ਮਾਰੇ ਜਾਂਦੇ ਨੇ ਪਰ ਸੁਖਬੀਰ ਬਚਣ 'ਚ ਕਾਮਯਾਬ ਰਹਿੰਦਾ ਹੈ। ਸੁਖਬੀਰ ਜਦੋਂ ਬਚਦਾ ਬਚਾਉਂਦਾ ਘਰ ਪਹੁੰਚਦਾ ਹੈ ਤਾਂ ਉਸ ਦੀ ਮਾਂ ਉਸ ਨੂੰ ਦੱਸਦੀ ਹੈ ਉਸ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਦੀ ਜਾਣਕਾਰੀ ਉਸ ਦੇ ਪਿਤਾ ਨੂੰ ਲੱਗ ਚੁੱਕੀ ਹੈ ਤਾਂ ਇਸ ਦੇ ਨਾਲ ਹੀ ਉਸ ਨੂੰ ਪਤਾ ਲੱਗਦਾ ਹੈ ਕਿ ਉਹ ਉਨ੍ਹਾਂ ਦਾ ਅਸਲੀ ਪੁੱਤਰ ਨਹੀਂ ਹੈ ।
gunaah
ਬਲਾਤਕਾਰ ਪੀੜ੍ਹਤਾ ਪ੍ਰੀਤੋ ਦਾ ਕੀ ਹੁੰਦਾ ਹੈ ,ਕੀ ਹੁੰਦਾ ਹੈ ਜਦੋਂ ਸੁਖਬੀਰ ਨੂੰ ਪਤਾ ਲੱਗਦਾ ਹੈ ਕਿ ਉਹ ਤਪਿੰਦਰ ਸਿੰਘ ਦਾ ਪੁੱਤਰ ਨਹੀਂ ਹੈ । ਇਹ ਸਭ ਵੇਖਣ ਲਈ ਵੇਖੋ ਪੀਟੀਸੀ ਬਾਕਸ ਆਫਿਸ ੯ ਨਵੰਬਰ ਨੂੰ ਰਾਤ ਅੱਠ ਵਜੇ ਸਿਰਫ ਪੀਟੀਸੀ ਪੰਜਾਬੀ 'ਤੇ