ਪੀਟੀਸੀ ਪੰਜਾਬੀ ‘ਤੇ 15 ਫਰਵਰੀ ਤੋਂ ਵੇਖੋ ਨਵਾਂ ਸ਼ੋਅ ‘ਫੈਮਿਲੀ ਗੈਸਟ ਹਾਊਸ’

ਪੀਟੀਸੀ ਪੰਜਾਬੀ ‘ਤੇ ਹਰ ਦਿਨ ਨਵੇਂ ਤੋਂ ਨਵੇਂ ਸ਼ੋਅ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ । ਤੁਹਾਡੀ ਜ਼ਿੰਦਗੀ 'ਚ ਹਾਸਿਆਂ ਦੇ ਨਾਲ ਗੁਦਗੁਦਾਉਣ ਆ ਰਿਹਾ ਹੈ ਪੀਟੀਸੀ ਦਾ ਨਵਾਂ ਸ਼ੋਅ ‘ਫੈਮਿਲੀ ਗੈਸਟ ਹਾਊਸ’ । ਜੀ ਹਾਂ 15 ਫਰਵਰੀ ਨੂੰ ਪੀਟੀਸੀ ਪੰਜਾਬੀ ‘ਤੇ ਨਵਾਂ ਸ਼ੋਅ ‘ਫੈਮਿਲੀ ਗੈਸਟ ਹਾਊਸ’ ਸ਼ੁਰੂ ਹੋ ਰਿਹਾ ਹੈ । ਜਿਸ ‘ਚ ਹਾਸਿਆਂ ਅਤੇ ਠਹਾਕਿਆਂ ਦੇ ਪੰਚ ਦੇ ਨਾਲ ਤੁਹਾਡੇ ਢਿੱਡੀਂ ਪੀੜਾਂ ਪੈਣਗੀਆਂ ।
ਇਸ ਸ਼ੋਅ ਦਾ ਅਨੰਦ ਤੁਸੀਂ ਸੋਮਵਾਰ ਤੋਂ ਵੀਰਵਾਰ ਤੱਕ ਰਾਤ 9:00 ਵਜੇ ਮਾਣ ਸਕਦੇ ਹੋ। ਇਸ ਸ਼ੋਅ ਨੂੰ ਪੀਟੀਸੀ ਪੰਜਾਬੀ ਦੇ ਨਾਲ-ਨਾਲ ਪੀਟੀਸੀ ਪਲੇਅ ਐਪ ਤੇ ਵੀ ਵੇਖ ਸਕਦੇ ਹੋ ।
ਹੋਰ ਪੜ੍ਹੋ : ਪੰਜਾਬੀ ਗਾਇਕ ਸਿੰਗਾ ਤੇ ਉਰਵਸ਼ੀ ਰੌਤੇਲਾ ਦਾ ਨਵਾਂ ਗਾਣਾ ਲੋਕਾਂ ਨੂੰ ਆ ਰਿਹਾ ਹੈ ਖੂਬ ਪਸੰਦ
ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ‘ਤੇ ਇੱਕ ਹੋਰ ਕਾਮੇਡੀ ਸੀਰੀਜ਼ ‘ਜੀ ਜਨਾਬ’ ਦੀ ਸ਼ੁਰੂਆਤ ਵੀ ਦਿਨ ਸੋਮਵਾਰ ਤੋਂ ਹੀ ਹੋ ਰਹੀ ਹੈ।
ਇਸ ਸ਼ੋਅ ਦਾ ਅਨੰਦ ਤੁਸੀਂ ‘ਫੈਮਿਲੀ ਗੈਸਟ ਹਾਊਸ’ ਤੋਂ ਪਹਿਲਾਂ ਯਾਨੀ ਕਿ ਰਾਤ 8:30 ਵਜੇ ਮਾਣ ਸਕੋਗੇ।ਤੁਸੀਂ ਵੀ ਨਵੇਂ-ਨਵੇਂ ਪ੍ਰੋਗਰਾਮਾਂ ਦਾ ਆਨੰਦ ਮਾਨਣਾ ਚਾਹੁੰਦੇ ਹੋ ਤਾਂ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ ।
View this post on Instagram