24 ਸਤੰਬਰ ਤੋਂ ਪੀਟੀਸੀ ਪੰਜਾਬੀ 'ਤੇ ਵੇਖੋ 'ਮਿਸਟਰ ਪੰਜਾਬ 2018' ਰਿਏਲਟੀ ਸ਼ੋਅ ਦਾ ਪ੍ਰਸਾਰਣ
Shaminder
September 12th 2018 12:27 PM --
Updated:
October 24th 2018 06:10 PM
ਪੰਜਾਬ 'ਚ ਅਜਿਹਾ ਹੁਨਰ ਹੈ ਜਿਸ ਨੂੰ ਪਰਖਣ ਲਈ ਪੀਟੀਸੀ ਪੰਜਾਬੀ ਲਗਾਤਾਰ ਉਪਰਾਲੇ ਕਰਦਾ ਰਹਿੰਦਾ ਹੈ।ਪੀਟੀਸੀ ਪੰਜਾਬੀ ਵੱਲੋ 'ਮਿਸਟਰ ਪੰਜਾਬ 2018' ਦੇ ਆਡੀਸ਼ਨ ਮੁੰਕਮਲ ਹੋ ਚੁੱਕੇ ਨੇ ਅਤੇ ਇਨ੍ਹਾਂ ਆਡੀਸ਼ਨਾਂ 'ਚ ਵਧ ਚੜ੍ਹ ਕੇ ਨੌਜਵਾਨਾਂ ਨੇ ਆਪੋ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ । ਇਨਾਂ ਆਡੀਸ਼ਨਾਂ 'ਚ ਵੱਡੀ ਗਿਣਤੀ 'ਚ ਨੌਜਵਾਨ ਆਪੋ ਆਪਣੀ ਕਿਸਮਤ ਅਜਮਾਉਣ ਲਈ ਪਹੁੰਚੇ ਹੋਏ ਸਨ । ਜੱਜਾਂ ਨੇ ਆਪਣੀ ਪਾਰਖੀ ਨਜ਼ਰ ਦੇ ਨਾਲ ਇਨ੍ਹਾਂ ਨੌਜੁਆਨਾਂ ਦੇ ਹੁਨਰ ਨੂੰ ਪਰਖ ਕੇ ਅਡੀਸ਼ਨ ਦੌਰਾਨ ਚੋਣ ਕੀਤੀ ।ਜੱਜਾਂ ਦੇ ਤੌਰ 'ਤੇ ਕਰਤਾਰ ਚੀਮਾ ,ਵਿੰਦੂ ਦਾਰਾ ਸਿੰਘ,ਇੰਦਰਜੀਤ ਨਿੱਕੂ ਪਹੁੰਚੇ ਸਨ ।