ਪੰਜਾਬਣ ਮੁਟਿਆਰਾਂ ਦਾ ਸੱਭ ਤੋਂ ਵੱਡਾ ਮੁਕਾਬਲਾ Miss PTC Punjabi 2017 ਦਾ ਟੈਲੀਕਾਸ੍ਟ PTC Punjabi ਤੇ ਸ਼ੁਰੂ ਹੋ ਚੁਕਿਆ ਹੈ |
ਸੋ ਹੁਣ ਤੁਸੀਂ PTC Punjabi ਤੇ ਰੋਜ਼ ਸ਼ਾਮ ਨੂੰ ਪੰਜਾਬਣ ਮੁਟਿਆਰਾਂ ਦੀ ਖੂਬਸੂਰਤੀ ਤੇ ਕਾਬਿਲਿਆਤ ਦੇ ਜਲਵੇ ਵੇਖ ਸਕਦੇ ਹੋ | ਇਕ ਵੱਡੇ ਫਾਸਲੇ ਤੋਂ ਮੁੜ ਕੇ ਆਏ Miss PTC Punjabi 2017 ਨੂੰ ਪੂਰੇ ਪੰਜਾਬ ਦੇ ਵਿਚ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ, ਇਸ ਸ਼ੋ ਦੇ ਔਡੀਸ਼ੰਸ ਦੇ ਵਿਚ ਪੰਜਾਬਣ ਮੁਟਿਆਰਾਂ ਦਾ ਠਾ ਠਾ ਮਾਰਦਾ ਇਕੱਠ ਵੇਖਣ ਨੂੰ ਮਿਲਿਆ ਤੇ ਹਰ ਇਕ ਕੁੜੀ ਦੀਆਂ ਅੱਖਾਂ ਦੇ ਵਿਚ ਇਕ ਹੀ ਸੁਪਨਾ ਸੀ, Miss PTC Punjabi 2017 ਦਾ ਟਾਈਟਲ ਹਾਸਿਲ ਕਰਨ ਦਾ | ਇਸਲਈ ਔਡੀਸ਼ਨ ਦਾ ਸਿਲਸਿਲਾ ਸ਼ੁਰੂ ਹੋਣ ਜਾ ਰਿਹਾ ਹੈ, ਤਾਂ ਦੇਖਣਾ ਨਾ ਭੁਲਣਾ Miss PTC Punjabi 2017 ਸਿਰਫ਼ PTC Punjabi ਚੈਂਨਲ ਤੇ |