ਸਪਨਾ ਚੌਧਰੀ ਅਤੇ ਰਾਖੀ ਸਾਵੰਤ ਨੇ ਮਿਲਕੇ ਲਗਾਏ ਠੁਮਕੇ, ਅਦਾਵਾਂ ਦੇਖ ਦਰਸ਼ਕਾਂ ਦੇ ਉੱਡੇ ਹੋਸ਼

ਰਾਖੀ ਸਾਵੰਤ ਅਤੇ ਸਪਨਾ ਚੌਧਰੀ ਦੋਵੇਂ ਹੀ ਦੇਸ਼ਭਰ 'ਚ ਆਪਣੇ ਡਾਂਸ ਲਈ ਜਾਣੀਆਂ ਜਾਂਦੀਆਂ ਹਨ। ਉਂਝ ਤਾਂ ਦੋਹਾਂ ਦੇ ਡਾਂਸ ਦਾ ਅੰਦਾਜ਼ ਵੱਖਰਾ ਹੈ ਪਰ ਜੇਕਰ ਇਹ ਦੋਵੇਂ ਸਟੇਜ ਸ਼ੇਅਰ ਕਰਨ ਤਾਂ ਪ੍ਰਸ਼ੰਸਕਾਂ ਲਈ ਇਹ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੋਵੇਗਾ। ਕੁਝ ਅਜਿਹਾ ਹੀ ਨਜ਼ਾਰਾ ਹਾਲ ਹੀ 'ਚ ਇਕ ਇਵੈਂਟ ਦੌਰਾਨ ਦੇਖਣ ਨੂੰ ਮਿਲਿਆ। ਹਾਲ ਹੀ 'ਚ ਰਾਖੀ ਸਾਵੰਤ ਅਤੇ ਸਪਨਾ ਚੌਧਰੀ sapna chaudhary ਇਕ ਇਵੈਂਟ 'ਚ ਸ਼ਿਰਕਤ ਕਰਨ ਪਹੁੰਚੀਆਂ। ਇੱਥੇ ਦੋਹਾਂ ਨੇ ਇਕੱਠੇ ਡਾਂਸ ਕਰਦਿਆਂ ਸਟੇਜ ਸ਼ੇਅਰ ਕੀਤੀ।
https://www.instagram.com/p/BkYy9LlFn-F/?utm_source=ig_embed
ਇਸ ਪਰਫਾਰਮੈਂਸ ਦੀਆਂ ਵੀਡੀਓਜ਼ ਰਾਖੀ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ 'ਚ ਰਾਖੀ ਅਤੇ ਸਪਨਾ ਨੂੰ ਉਨ੍ਹਾਂ ਦੇ ਸਭ ਤੋਂ ਮਸ਼ਹੂਰ ਗੀਤ 'ਆਖਿਆਂ ਕਾ ਯੋ ਕਾਜਲ...' 'ਤੇ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ, ਜਿੱਥੇ ਸਪਨਾ ਚੌਧਰੀ ਆਪਣੇ ਡਾਂਸ ਸਟੈਪਟ ਕਰ ਰਹੀ ਹੈ ਉੱਥੇ ਰਾਖੀ ਨੇ ਹੂ-ਬ-ਹੂ ਉਨ੍ਹਾਂ ਵਰਗੇ ਡਾਂਸ ਸਟੈਪ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਜਿਸ 'ਚ ਉਹ ਸਫਲ ਵੀ ਹੋਈ।
https://www.instagram.com/p/BkYywDuFPiz/?utm_source=ig_embed
ਰਾਖੀ ਅਤੇ ਸਪਨਾ sapna chaudhary ਦੀ ਇਸ ਪਰਫਾਰਮੈਂਸ 'ਤੇ ਪ੍ਰਸ਼ੰਸਕ ਤਾੜੀਆਂ ਵਜਾਉਂਦੇ ਨਹੀਂ ਥੱਕ ਰਹੇ। ਉੱਥੇ ਸੋਸ਼ਲ ਮੀਡੀਆ 'ਤੇ ਆਉਣ ਤੋਂ ਬਾਅਦ ਉਨ੍ਹਾਂ ਦੀ ਇਹ ਵੀਡੀਓ ਕੁਝ ਹੀ ਸਮੇਂ 'ਚ ਵਾਇਰਲ ਹੋ ਗਈ। ਪ੍ਰਸ਼ੰਸਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਦੇ ਨਾਲ ਹੀ ਉਹ ਇਸ ਵੀਡੀਓ ਨੂੰ ਕਾਫੀ ਸ਼ੇਅਰ ਵੀ ਕਰ ਰਹੇ ਹਨ। ਇਹ ਪਹਿਲੀ ਵਾਰ ਹੈ, ਜਦੋਂ ਰਾਖੀ Bollywood Actress ਅਤੇ ਸਪਨਾ ਦੋਵੇਂ ਆਪਣੇ ਡਾਂਸ ਰਾਹੀਂ ਸਟੇਜ 'ਚ ਧਮਾਲ ਮਚਾਉਂਦੀਆਂ ਦਿਖ ਰਹੀਆਂ ਹਨ।