'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' 'ਚ ਕਲਾਕਾਰ ਕਰਨਗੇ ਪਰਫਾਰਮ ,ਮੋਹਾਲੀ 'ਚ ਜ਼ੋਰ ਸ਼ੋਰ ਨਾਲ ਚੱਲ ਰਹੀ ਤਿਆਰੀ ,ਵੇਖੋ ਤਸਵੀਰਾਂ

ਪੀਟੀਸੀ ਨੈਟਵਰਕ ਵੱਲੋਂ 8 ਦਸੰਬਰ 2018ਨੂੰ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018' ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬੀ ਦੇ ਟੋਪ ਗਾਇਕਾਂ ਨੂੰ ਇਸ ਅਵਾਰਡ ਨਾਲ ਨਿਵਾਜਿਆ ਜਾਵੇਗਾ ।ਪੀਟੀਸੀ ਦੇ ਵਿਹੜੇ 'ਚ ਇਸ ਸ਼ਾਮ ਨੁੰ ਹੋਰ ਵੀ ਰੰਗੀਨ ਬਣਾਏਗੀ ਸੈਲੀਬਰੇਟੀਜ਼ ਦੀ ਪਰਫਾਰਮੈਂਸ । ਜਿਸ 'ਚ ਜੈਸਮੀਨ ਸੈਂਡਲਾਸ ਵੀ ਆਪਣੇ ਗੀਤਾਂ 'ਤੇ ਪਰਫਾਰਮ ਕਰਨਗੇ ।
ਹੋਰ ਵੇਖੋ : ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018′ ਵਿੱਚ ਬੋਹੀਮੀਆ ਕਰਨਗੇ ਪਰਫਾਰਮ
ਇਸ ਲਈ ਲਾਈਵ ਪਰਫਾਰਮੈਂਸ ਲਈ ਜੈਸਮੀਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਅਤੇ ਮੋਹਾਲੀ ਦੇ ਜੇ.ਐੱਲ.ਪੀਐੱਲ ਗਰਾਉਂਡ 'ਚ ਰਿਹਰਸਲ ਕੀਤੀ ਜਾ ਰਹੀ ਹੈ । ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਨ੍ਹਾਂ ਦੀ ਰਿਹਰਸਲ ਦੀਆਂ ਕੁਝ ਤਸਵੀਰਾਂ । ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਜੈਸਮੀਨ ਆਪਣੀ ਵਧੀਆ ਪਰਫਾਰਮੈਂਸ ਦੇਣ ਲਈ ਕਿੰਨੀ ਮਿਹਨਤ ਕਰ ਰਹੀ ਹੈ । ਪੀਟੀਸੀ ਨੈਟਵਰਕ ਦੇ 8 ਦੰਸਬਰ ਨੂੰ ਹੋਣ ਵਾਲੇ ਇਸ ਵੱਡੇ ਸ਼ੋਅ ਵਿੱਚ ਕਮੇਡੀਅਨ ਸੁਦੇਸ਼ ਲਹਿਰੀ ਲੋਕਾਂ ਦਾ ਮਨੋਰੰਜਨ ਕਰਨਗੇ ਜਦੋਂ ਕਿ ਵੀ.ਜੇ. ਰੌਕੀ ਅਤੇ ਐਕਟਰ ਅਰਜਨ ਬਾਜਵਾ ਇਸ ਪ੍ਰੋਗਰਾਮ ਨੂੰ ਹੋਸਟ ਕਰਨਗੇ ।
ਹੋਰ ਵੇਖੋ : ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018’ ‘ਚ ਬੈਸਟ ਸੌਂਗ ਚੁਨਣ ਲਈ ਤੁਸੀਂ ਮੈਸੇਜ ਕਰੋ
ਇਸ ਦੇ ਨਾਲ ਹੀ ਮਸ਼ਹੂਰ ਰੈਪਰ ਅਤੇ ਸ਼ਾਇਰ ਬੋਹੀਮੀਆ ਵੀ ਇਸ ਸ਼ੋਅ ਦੀ ਸ਼ਾਨ ਵਧਾਉਣਗੇ । ਇਸ ਸ਼ੋਅ ਦੌਰਾਨ ਬੋਹੀਮੀਆ ਦੀ ਪਰਫਾਰਮੈਂਸ ਵੀ ਵੇਖਣ ਨੂੰ ਮਿਲੇਗੀ ।ਬੋਹੀਮੀਆ ਇਸ ਸ਼ੋਅ ਦੌਰਾਨ ਆਪਣੇ ਰੈਪ ਨਾਲ ਸ਼ੋਅ 'ਚ ਮੌਜੂਦ ਲੋਕਾਂ ਦੇ ਦਿਲਾਂ ਨੂੰ ਟੁੰਬਣਗੇ । ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦੇ ਸਭ ਤੋਂ ਵੱਡੇ ਇਸ ਸ਼ੋਅ ਵਿੱਚ ਪੰਜਾਬ ਦੇ ਕਈ ਮਸ਼ਹੂਰ ਗਾਇਕ ਜੈਜੀ-ਬੀ, ਗੁਰਪ੍ਰੀਤ ਮਾਨ, ਗਾਇਕ ਅਤੇ ਰੈਪਰ ਬੋਹਮੀਆ , ਜੈਸਮੀਨ ਸੈਂਡਲਾਸ, ਕਾਦਰ ਥਿੰਦ, ਨਿਸ਼ਾ ਬਾਨੋ, ਰਾਜਵੀਰ ਜਵੰਦਾ, ਸਾਰਾਗੁਰਪਾਲ ਤੋਂ ਇਲਾਵਾ ਹੋਰ ਕਈ ਗਾਇਕ ਲਾਈਵ ਪਰਫਾਰਮੈਂਸ ਦੇਣਗੇ ।ਸੋ ਤੁਸੀਂ ਵੀ ਵੇਖਣਾ ਨਾ ਭੁੱਲਣਾ ਕੱਲ ਸ਼ਾਮ ਨੂੰ ਛੇ ਵਜੇ ਤੋਂ ਮੋਹਾਲੀ ਦੇ ਸੈਕਟਰ -66 'ਚ ਸਥਿਤ ਜੇ.ਐੱਲ.ਪੀ.ਐੱਲ ਗਰਾਊਂਡ 'ਚ ।