ਇਸ ਵਾਰ ‘ਹਾਲੀਵੁੱਡ ਇਨ ਪੰਜਾਬੀ’ ‘ਚ ਜ਼ਬਰਦਸਤ ਐਕਸ਼ਨ ਦੇ ਨਾਲ ਭਰੀ ‘Spider-Man 3’ ਦੇਖੋ ਪੰਜਾਬੀ ਭਾਸ਼ਾ ‘ਚ ਸਿਰਫ ਪੀਟੀਸੀ ਪੰਜਾਬੀ ਚੈਨਲ ‘ਤੇ

By  Lajwinder kaur May 19th 2021 05:45 PM -- Updated: May 19th 2021 05:48 PM

ਪੀਟੀਸੀ ਨੈੱਟਵਰਕ ਵੱਲੋਂ ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਦੇ ਲਈ ਕੁਝ ਨਾ ਕੁਝ ਨਵਾਂ ਤੇ ਵੱਖਰੇ ਉਪਰਾਲਾ ਕਰਦਾ ਰਹਿੰਦਾ ਹੈ। ਜਿਸ ਦੇ ਚੱਲਦੇ ‘ਹਾਲੀਵੁੱਡ ਇਨ ਪੰਜਾਬੀ’ ਨਾਂਅ ਦੀ ਨਵੀਂ ਲੜੀ ਦੀ ਸ਼ੁਰੂਆਤ ਕੀਤੀ ਗਈ ਹੈ। ਹੁਣ ਯਾਦਗਾਰੀ ਹਾਲੀਵੁੱਡ ਫਿਲਮਾਂ ਪੀਟੀਸੀ ਪੰਜਾਬੀ ਗੋਲਡ ਤੇ ਪੀਟੀਸੀ ਪੰਜਾਬੀ ’ਤੇ ਪੰਜਾਬੀ ਭਾਸ਼ਾ ਵਿੱਚ ਵਿਖਾਈਆਂ ਜਾ ਰਹੀਆਂ ਨੇ । ਦਰਸ਼ਕਾਂ ਵੱਲੋਂ ਇਨ੍ਹਾਂ ਸਾਰੀਆਂ ਹੀ ਫ਼ਿਲਮਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਕਾਰਵੇਂ ਦੇ ਚੱਲਦੇ ਇਸ ਹਫਤੇ ਆਉਣ ਵਾਲੀ ਫ਼ਿਲਮ ਸਪਾਈਡਰ -ਮੈਨ 3 ।

hollywood in punjabi

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਪ੍ਰਮਾਤਮਾ ਦਾ ਕੀਤਾ ਸ਼ੁਕਰਾਨਾ, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਘਰ ‘ਚ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਇਹ ਵੀਡੀਓ

inside image of spider man 3 in punjabi

ਜੀ ਹਾਂ 22 ਮਈ ਨੂੰ ਪੰਜਾਬੀ ਭਾਸ਼ਾ ‘ਚ ਆਵੇਗੀ ਸਪਾਈਡਰ-ਮੈਨ 3 ਸਿਰਫ ਪੀਟੀਸੀ ਪੰਜਾਬੀ ਚੈਨਲ ਉੱਤੇ। ਇਸ ਤੋਂ ਪਹਿਲਾਂ ਵੀ ਸਪਾਈਡਰ ਮੈਨ ਪਹਿਲੇ ਤੇ ਦੂਜੇ ਭਾਗ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ । ਪ੍ਰਸ਼ੰਸਕ ਇਨ੍ਹਾਂ ਹਾਲੀਵੁੱਡ ਫ਼ਿਲਮ ਨੂੰ ਆਪਣੀ ਮਾਂ ਬੋਲੀ ਪੰਜਾਬੀ ਭਾਸ਼ਾ ‘ਚ ਦੇਖਣ ਦੇ ਲਈ ਬਹੁਤ ਹੀ ਉਤਸੁਕ ਨੇ।

spiderman-3 in punjabi

ਸੋ ਸਪਾਈਡਰ ਮੈਨ ਦੇ ਜ਼ਬਰਦਸਤ ਐਕਸ਼ਨ ਅਤੇ ਡਰਾਮਾ ਦੇਖਣਾ ਨਾ ਭੁੱਲਣਾ 22 ਮਈ ਦੇ ਰਾਤ 8.30 ਵਜੇ ਪੀਟੀਸੀ ਪੰਜਾਬੀ ਚੈਨਲ ਉੱਤੇ । ਆਉਣ ਵਾਲੇ ਸਮੇਂ ‘ਚ ਦਰਸ਼ਕ ‘Hollywood In Punjabi’ ‘ਚ ਸਟੂਅਰਟ ਲਿਟਲ, ਜੁਮਾਂਜੀ ਵਰਗੀਆਂ ਕਈ ਹੋਰ ਸੁਪਰ ਹਿੱਟ ਹਾਲੀਵੁੱਡ ਫ਼ਿਲਮਾਂ ਪੰਜਾਬੀ ਭਾਸ਼ਾ ਵਿਚ ਦੇਖਣ ਨੂੰ ਮਿਲਣਗੀਆਂ । ਹੋਰ ਮਨੋਰੰਜਨ ਦੀ ਖਬਰਾਂ ਜਾਣਨ ਦੇ ਲਈ ਜੁੜੇ ਰਹੋ ਪੀਟੀਸੀ ਪੰਜਾਬੀ ਚੈਨਲ ਦੇ ਨਾਲ  ।

 

View this post on Instagram

 

A post shared by PTC Punjabi (@ptc.network)

Related Post