ਉਹ ਸ਼ਖਸੀਅਤ ਜਿਸ ਨੂੰ ਗੈਰੀ ਸੰਧੂ ਸਭ ਤੋਂ ਜ਼ਿਆਦਾ ਕਰਦੇ ਹਨ ਪਿਆਰ ,ਵੇਖੋ ਤਸਵੀਰ

ਬਚਪਨ ਦੀਆਂ ਯਾਦਾਂ ਵੀ ਕੀ ਯਾਦਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਜ਼ਹਿਨ ਚੋਂ ਕੱਢਣਾ ਬਹੁਤ ਹੀ ਮੁਸ਼ਕਿਲ ਹੁੰਦਾ ਹੈ । ਇਨਸਾਨ ਦੀ ਜ਼ਿੰਦਗੀ ਦਾ ਸਭ ਤੋਂ ਹੁਸੀਨ ਹਿੱਸਾ ਹੁੰਦਾ ਹੈ ਬਚਪਨ । ਜਿਸ ਨੂੰ ਯਾਦ ਕਰਕੇ ਅਕਸਰ ਮਨ ਬਾਲਪਣ ਦੀਆਂ ਯਾਦਾਂ 'ਚ ਗੁਆਚ ਜਾਂਦਾ ਹੈ । ਅੱਜ ਦੇ ਸਟਾਰ ਬੇਸ਼ੱਕ ਦੌਲਤ ਅਤੇ ਸ਼ੌਹਰਤ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਨੇ ਪਰ ਬਚਪਨ ਦੀਆਂ ਯਾਦਾਂ ਉਨ੍ਹਾਂ ਦੇ ਜ਼ਹਿਨ ਚੋਂ ਵੀ ਨਹੀਂ ਜਾਂਦੀਆਂ ।
ਹੋਰ ਵੇਖੋ : ਗਾਇਕ ਗੈਰੀ ਸੰਧੂ ਸਾਰੀਆਂ ਗਲਤਫਹਿਮੀਆਂ ਛੱਡ ਗਲ ਨਾਲ ਲਾਉਣਾ ਚਾਹੁੰਦੇ ਹਨ ਕਿਸੇ ਨੂੰ, ਦੇਖੋ ਵੀਡਿਓ
https://www.instagram.com/p/Bqol3KChCE4/
ਗੈਰੀ ਸੰਧੂ ਨੂੰ ਵੀ ਆਪਣਾ ਪਿੰਡ ਜਿੱਥੇ ਉਹ ਜੰਮੇ ,ਬਾਲਪਣ ਦਾ ਸਮਾ ਗੁਜ਼ਾਰਿਆ ਬਹੁਤ ਯਾਦ ਆਉਂਦਾ ਹੈ । ਚਾਹੁੰਦੇ ਹੋਏ ਵੀ ਉਹ ਆਪਣੇ ਜ਼ਹਿਨ 'ਚੋਂ ਆਪਣੇ ਪਿੰਡ ਅਤੇ ਬਚਪਨ ਦੀਆਂ ਯਾਦਾਂ ਨੂੰ ਵਿਸਾਰ ਨਹੀਂ ਸਕੇ।ਉਨ੍ਹਾਂ ਨੇ ਆਪਣੇ ਬਾਲਪਣ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ 'ਚ ਉਹ ਆਪਣੀ ਮਾਤਾ ਦੇ ਨਾਲ ਨਜ਼ਰ ਆ ਰਹੇ ਨੇ ।
ਹੋਰ ਵੇਖੋ:ਗੈਰੀ ਸੰਧੂ ਕਰਨਾ ਚਾਹੁੰਦੇ ਹਨ ਪਿਆਰ ਦੀਆਂ ਗੱਲਾਂ, ਕਿਸ ਨਾਲ ਦੇਖੋ ਵੀਡਿਓ ‘ਚ
garry sandhu
ਉਨ੍ਹਾਂ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ਇਸ ਇੱਕ ਤਸਵੀਰ 'ਚ ਮੇਰਾ ਸਭ ਕੁਝ ਹੈ । ਗੈਰੀ ਸੰਧੂ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ਨੂੰ ਕਈ ਲੋਕਾਂ ਨੇ ਪਸੰਦ ਕੀਤਾ ਹੈ ਅਤੇ ਉਨ੍ਹਾਂ ਦੇ ਫੈਨਸ ਨੇ ਕਈ ਕਮੈਂਟ ਵੀ ਇਸ ਤਸਵੀਰ 'ਤੇ ਕੀਤੇ ਨੇ । ਗੈਰੀ ਸੰਧੂ ਇੱਕ ਅਜਿਹੇ ਕਲਾਕਾਰ ਨੇ ਜਿਨ੍ਹਾਂ ਨੇ ਗਾਇਕੀ ਦੇ ਇਸ ਮੁਕਾਮ ਨੂੰ ਹਾਸਿਲ ਕਰਨ ਲਈ ਲੰਬਾ ਸੰਘਰਸ਼ ਕੀਤਾ ਅਤੇ ਉਨ੍ਹਾਂ ਦਾ ਇਹ ਸੰਘਰਸ਼ ਬੇਕਾਰ ਨਹੀਂ ਗਿਆ ਅਤੇ ਆਖਿਰਕਾਰ ਉਨ੍ਹਾਂ ਨੇ ਆਪਣੀ ਗਾਇਕੀ ਦੀ ਬਦੌਲਤ ਸਰੋਤਿਆਂ 'ਚ ਖਾਸ ਜਗ੍ਹਾ ਬਣਾਈ ਹੈ ।