ਦੇਖੋ ਜਿੰਮੀ ਸ਼ੇਰਗਿੱਲ ਤੇ ਸਿਮੀ ਚਾਹਲ ਦੀ ਫ਼ਿਲਮ 'ਦਾਣਾ ਪਾਣੀ' ਤੇ ਜਿੱਤੋ ਇਨਾਮ,ਜਾਣੋ ਕਿਵੇਂ ?

ਦੇਖੋ ਜਿੰਮੀ ਸ਼ੇਰਗਿੱਲ ਤੇ ਸਿਮੀ ਚਾਹਲ ਦੀ ਫ਼ਿਲਮ 'ਦਾਣਾ ਪਾਣੀ' ਤੇ ਜਿੱਤੋ ਇਨਾਮ,ਜਾਣੋ ਕਿਵੇਂ ? : ਜਿੰਮੀ ਸ਼ੇਰਗਿੱਲ ਅਤੇ ਸਿਮੀ ਚਾਹਲ ਸਟਾਰਰ 2018 'ਚ ਆਈ ਫ਼ਿਲਮ 'ਦਾਣਾ ਪਾਣੀ' ਜਿਹੜੀ ਇੱਕ ਪੀਰੀਅਡ ਡਰਾਮਾ ਫ਼ਿਲਮ ਹੈ। ਦਾਣਾ ਪਾਣੀ ਫ਼ਿਲਮ ਨੇ ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਸੀ। ਫ਼ਿਲਮ ਦੀ ਕਹਾਣੀ ਤੋਂ ਲੈ ਕੇ ਨਿਰਦੇਸ਼ਨ ਅਤੇ ਅਦਾਕਾਰੀ ਤੱਕ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਸੀ। ਹੁਣ ਇਸ ਫ਼ਿਲਮ ਨੂੰ 18 ਅਤੇ 19 ਮਈ ਨੂੰ ਪੀਟੀਸੀ ਪੰਜਾਬੀ 'ਤੇ ਦੇਖ ਸਕਦੇ ਹੋ ਜਿਸ ਦੇ ਬ੍ਰੇਕ ਦੇ ਸਮੇਂ 'ਚ ਮੁਲਾਕਾਤ ਕਰਨਗੇ ਫ਼ਿਲਮ ਦੇ ਡਾਇਰੈਕਟਰ ਤਰਨਵੀਰ ਸਿੰਘ ਜਗਪਾਲ ਨਾਲ ਜਿਹੜੇ ਦੱਸਣਗੇ ਫ਼ਿਲਮ ਬਾਰੇ ਖ਼ਾਸ ਗੱਲਾਂ।
View this post on Instagram
ਹੋਰ ਵੇਖੋ : MOVIE REVIEW: ਦਿਲ ਨੂੰ ਛੂਹ ਲੈਂਦੀ ਹੈ ਜਿੰਮੀ ਦੀ ਅਦਾਕਾਰੀ "ਦਾਣਾ ਪਾਣੀ"
ਫ਼ਿਲਮ ਦੇ ਆਖਰੀ ਵਕਫ਼ੇ 'ਚ ਪੁੱਛਿਆ ਜਾਵੇਗਾ ਇੱਕ ਅਸਾਨ ਜਿਹਾ ਸਵਾਲ ਜਿਸ ਦਾ ਜਵਾਬ ਦੇਣ ਵਾਲੇ ਨੂੰ ਮਿਲਣਗੇ ਸ਼ਾਨਦਾਰ ਗਿਫਟ। ਜੇਕਰ ਤੁਸੀਂ ਵੀ ਜਿੱਤਣਾ ਚਾਹੁੰਦੇ ਹੋ ਇਨਾਮ ਤਾਂ ਸਮਾਂ ਨੋਟ ਕਰ ਲਵੋ 18 ਮਈ ਨੂੰ ਰਾਤ 8:30 ਵਜੇ ਪ੍ਰੀਮੀਅਰ ਹੋਵੇਗਾ ਅਤੇ 19 ਮਈ ਨੂੰ ਦੁਪਹਿਰ 12:30 ਵਜੇ ਪੀਟੀਸੀ ਪੰਜਾਬੀ 'ਤੇ ਦੇਖ ਸਕਦੇ ਹੋ।
ਜੱਸ ਗਰੇਵਾਲ ਵੱਲੋਂ ਲਿਖੀ ਇਸ ਫ਼ਿਲਮ 'ਚ ਜਿੰਮੀ ਸ਼ੇਰਗਿੱਲ ਅਤੇ ਸਿਮੀ ਚਾਹਲ ਤੋਂ ਇਲਾਵਾ ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ, ਤਰਸੇਮ ਜੱਸੜ, ਕਨਿਕਾ ਮਾਨ ਵਰਗੇ ਵੱਡੇ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਸੀ।