ਇੰਦਰ ਪੰਡੋਰੀ ਕਿਸੇ ਪਹਿਚਾਣ ਦੇ ਮੁਹਤਾਜ਼ ਨਹੀਂ ਹਨ । ਅੱਜ ਅਸੀਂ ਤੁਹਾਨੂੰ ਦੱਸਾਂਗੇ ਉਨ੍ਹਾਂ ਦੇ ਜੀਵਨ ਬਾਰੇ । ਇੰਦਰ ਪੰਡੋਰੀ ਦਾ ਜਨਮ ਹੁਸ਼ਿਆਰਪੁਰ ਦੇ ਪਿੰਡ ਪੰਡੋਰੀ ਗੰਗਾ ਸਿੰਘ 'ਚ ਹੋਇਆ ।ਉਨ੍ਹਾਂ ਦਾ ਪੂਰਾ ਨਾਂਅ ਇੰਦਰਪ੍ਰਤਾਪ ਸਿੰਘ ਹੈ ।ਉਨ੍ਹਾਂ ਦਾ ਪਿੰਡ ਮਸ਼ਹੂਰ ਗਾਇਕ ਦੇਬੀ ਮਕਸੂਦਪੁਰੀ ਦੇ ਪਿੰਡ ਦੇ ਨਜ਼ਦੀਕ ਹੀ ਸਥਿਤ ਹੈ । ਉਨ੍ਹਾਂ ਦੇ ਗੀਤ 'ਸਵੈਟਰ' ਨੂੰ ਮਹਿਜ਼ ਸੱਤ ਦਿਨਾਂ 'ਚ ਦੋ ਦਸ਼ਮਲਵ ਪੰਜ ਮਿਲੀਅਨ ਤੋਂ ਜ਼ਿਆਦਾ ਵਿਊਜ਼ ਯੂਟਿਊਬ 'ਤੇ ਮਿਲੇ ਸਨ ।
ਹੋਰ ਵੇਖੋ : ਇੰਦਰ ਪੰਡੋਰੀ ਨੂੰ ਹੈ ਪ੍ਰਾਈਵੇਸੀ ਪਸੰਦ ,ਆਪਣੇ ਵਿਚੋਲਿਆਂ ਨੂੰ ਵੀ ਨਹੀਂ ਬੈਠਣ ਦਿੰਦੇ ਗੱਡੀ ‘ਚ !
inder pandori
ਇੰਦਰ ਪੰਡੋਰੀ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦਾ ਪਿਛੋਕੜ ਫੌਜੀ ਪਰਿਵਾਰ ਦਾ ਰਿਹਾ ਹੈ ਅਤੇ ਉਨ੍ਹਾਂ ਦੇ ਪਿਤਾ ਅਤੇ ਦਾਦਾ ਜੀ ਇੰਡੀਅਨ ਆਰਮੀ 'ਚ ਸਨ ।
ਹੋਰ ਵੇਖੋ : ਬਾਲੀਵੁੱਡ ਐਕਟਰੈੱਸ ਅਦਿਤੀ ਰਾਵ ਹੈਦਰੀ ਦਾ ਸਮੁੰਦਰ ਕਿਨਾਰੇ ਵਾਲਾ ਵੀਡਿਓ ਆਇਆ ਸੁਰਖੀਆਂ ‘ਚ, ਦੇਖੋ ਵੀਡਿਓ
inder pandori
ਜਿਸ ਦੇ ਚੱਲਦਿਆਂ ਪਰਿਵਾਰਕ ਰਿਵਾਇਤ ਨੂੰ ਬਰਕਰਾਰ ਰੱਖਦਿਆਂ ਉਨ੍ਹਾਂ ਨੇ ਖੁਦ ਵੀ ਦੋ ਹਜ਼ਾਰ ਤੇਰਾਂ 'ਚ ਆਰਮੀ ਜੁਆਇਨ ਕੀਤੀ ਸੀ ,ਪਰ ਉਨ੍ਹਾਂ ਦੀ ਰੁਚੀ ਸ਼ਾਇਦ ਗਾਇਕੀ ਵੱਲ ਜ਼ਿਆਦਾ ਸੀ ਇਸ ਕਾਰਨ ਉਹ ਆਰਮੀ 'ਚ ਜ਼ਿਆਦਾ ਦੇਰ ਤੱਕ ਨਹੀਂ ਟਿਕ ਸਕੇ ਤੇ ਕਮਾਂਡੋ ਟਰੇਨਿੰਗ ਪੂਰੀ ਹੋਣ ਤੋਂ ਬਾਅਦ ਦੋ ਹਜ਼ਾਰ ਤੇਰਾਂ 'ਚ ਹੀ ਉਨ੍ਹਾਂ ਨੇ ਇੰਡੀਅਨ ਆਰਮੀ ਨੂੰ ਛੱਡ ਦਿੱਤਾ ।
ਹੋਰ ਵੇਖੋ : ਵਾਇਸ ਆਫ ਪੰਜਾਬ ਸੀਜ਼ਨ -9 ‘ਚ 17 ਜਨਵਰੀ ਸ਼ਾਮ ਸੱਤ ਵਜੇ ਵੇਖੋ ਜਲੰਧਰ ਦੇ ਆਡੀਸ਼ਨ
inder pandori
ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਗੀਤਕਾਰ ਦੇ ਤੌਰ 'ਤੇ ਆਪਣੀ ਪਛਾਣ ਬਨਾਉਣ ਲਈ ਸੰਘਰਸ਼ ਕੀਤਾ ਅਤੇ ਦੋ ਹਜ਼ਾਰ ਚੌਦਾਂ 'ਚ ਇਸ ਖੇਤਰ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ । ਉਨ੍ਹਾਂ ਨੇ ਇੱਕ ਗੀਤਕਾਰ ਦੇ ਤੌਰ 'ਤੇ ਐਮੀ ਵਿਰਕ,ਕੰਵਰ ਗਰੇਵਾਲ ਅਤੇ ਮਨਕਿਰਤ ਔਲਖ ਵਰਗੇ ਕਲਾਕਾਰਾਂ ਨਾਲ ਕੰਮ ਕੀਤਾ । ਉਨ੍ਹਾਂ ਨੇ ਆਪਣੇ ਸੰਗੀਤਕ ਸਫਰ ਦੀ ਸ਼ੁਰੂਆਤ ਦੋ ਹਜ਼ਾਰ ਸਤਾਰਾਂ 'ਚ 'ਸਿਕੰਦਰ' ਦੇ ਨਾਲ ਕੀਤੀ ।
ਹੋਰ ਵੇਖੋ : ਜਦੋਂ ਜਾਵੇਦ ਅਖਤਰ ‘ਤੇ ਇੱਕ ਪ੍ਰੋਡਿਊਸਰ ਨੇ ਮੂੰਹ ‘ਤੇ ਮਾਰੀ ਸੀ ਸਕਰਿਪਟ ,ਜਾਣੋ ਪੂਰੀ ਕਹਾਣੀ
https://www.youtube.com/watch?v=-Bw0IYeV1Qc
ਬਾਰਵੀਂ ਜਮਾਤ ਪਾਸ ਇੰਦਰ ਪੰਡੋਰੀ ਦੇ ਪਸੰਦੀਦਾ ਗੀਤਕਾਰ ਹਨ ਵੀਤ ਬਲਜੀਤ । ਪਰ ਇੰਦਰ ਪੰਡੋਰੀ ਦੇ ਜੀਵਨ 'ਚ ਉਹ ਸਮਾਂ ਵੀ ਆਇਆ ਜਿਸ ਚੋਂ ਨਿਕਲਣਾ ਸ਼ਾਇਦ ਏਨਾਂ ਅਸਾਨ ਨਹੀਂ ਹੁੰਦਾ ਦੋ ਹਜ਼ਾਰ ਚੌਦਾਂ 'ਚ ਹੀ ਉਨ੍ਹਾਂ ਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਜੂਝਣਾ ਪਿਆ ਸੀ । ਪਰ ਆਪਣੀ ਜ਼ਿੰਦਗੀ ਦੇ ਇਸ ਮੁਸ਼ਕਿਲ ਪੜਾਅ 'ਚ ਵੀ ਉਨ੍ਹਾਂ ਨੇ ਹੌਸਲਾ ਨਹੀਂ ਹਾਰਿਆ ਅਤੇ ਬੜੀ ਹਿੰਮਤ ਨਾਲ ਇਸ ਬਿਮਾਰੀ ਦਾ ਸਾਹਮਣਾ ਕੀਤਾ ।ਦੋ ਹਜ਼ਾਰ ਸਤਾਰਾਂ 'ਚ ਉਨ੍ਹਾਂ ਨੇ ਇੱਕ ਗਾਇਕ ਦੇ ਤੌਰ 'ਤੇ ਆਪਣੇ ਆਪ ਨੂੰ ਸਥਾਪਿਤ ਕਰਨ ਲਈ ਸੰਘਰਸ਼ ਸ਼ੁਰੂ ਕੀਤਾ ।
ਹੋਰ ਵੇਖੋ : ਬਾਲੀਵੁੱਡ ਐਕਟਰੈੱਸ ਅਦਿਤੀ ਰਾਵ ਹੈਦਰੀ ਦਾ ਸਮੁੰਦਰ ਕਿਨਾਰੇ ਵਾਲਾ ਵੀਡਿਓ ਆਇਆ ਸੁਰਖੀਆਂ ‘ਚ, ਦੇਖੋ ਵੀਡਿਓ
'ਡੋਲੀ ਵਾਲੀ ਕਾਰ' ਹਾਲ 'ਚ ਆਇਆ ਉਨ੍ਹਾਂ ਦਾ ਪ੍ਰਸਿੱਧ ਗੀਤ ਹੈ ਜਿਸ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । ਇੰਦਰ ਪੰਡੋਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਵੀ ਗੀਤਕਾਰ ਬਣਨ ਦਾ ਸੋਚਿਆ ਨਹੀਂ ਸੀ ,ਪਰ ਉਨ੍ਹਾਂ ਦੇ ਜੋ ਗਾਇਕ ਯਾਰ ਸਨ ਉਨ੍ਹਾਂ ਨੂੰ ਦੇ ਦਿੰਦੇ ਸਨ ।ਜਿਸ ਗਾਣੇ ਨੇ ਉਨ੍ਹਾਂ ਨੂੰ ਪਛਾਣ ਦਿਵਾਈ ਉਹ ਮਨਕਿਰਤ ਔਲਖ ਨੇ ਗਾਇਆ ਸੀ।
ਹੋਰ ਵੇਖੋ : ਰਾਖੀ ਸਾਵੰਤ ਦੇ ਦੋਸਤ ਦੀਪਕ ਕਲਾਲ ਦੀ ਸੜਕ ‘ਤੇ ਕੁੱਟਮਾਰ, ਦੇਖੋ ਵੀਡਿਓ
https://www.youtube.com/watch?v=r_BzuoFztKc
ਉਨ੍ਹਾਂ ਨੂੰ ਧਾਰਮਿਕ ਗੀਤ ਲਿਖਣੇ ਜ਼ਿਆਦਾ ਪਸੰਦ ਨੇ । ਉਂਝ ਇੰਦਰ ਪੰਡੋਰੀ ਹਰ ਤਰ੍ਹਾਂ ਦੇ ਗੀਤ ਲਿਖਣ 'ਚ ਮਾਹਿਰ ਨੇ । ਪਰ ਉਨ੍ਹਾਂ ਦੀ ਰੁਚੀ ਧਾਰਮਿਕ ਗੀਤਾਂ 'ਚ ਜ਼ਿਆਦਾ ਹੈ ।ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਹ ਆਪਣੇ ਗੀਤ ਕਿਸੇ ਨੂੰ ਨਹੀਂ ਦਿੰਦੇ ਪਰ ਜਿੱਥੇ ਦੋਸਤੀ ਬਹੁਤ ਗੂੜੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਹੀ ਆਪਣੇ ਗੀਤ ਦਿੰਦੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਾਲਜ ਜਾਣ ਦੀ ਬਹੁਤ ਇੱਛਾ ਸੀ ਪਰ ਆਰਮੀ 'ਚ ਭਰਤੀ ਹੋਣ ਤੋਂ ਬਾਅਦ ਉਨ੍ਹਾਂ ਦੀ ਪੜ੍ਹਾਈ ਛੁੱਟ ਗਈ ਸੀ। ਜਿਸ ਕਾਰਨ ਹੁਣ ਉਹ ਆਪਣੇ ਗੀਤਾਂ ਰਾਹੀਂ ਹੀ ਮਨ ਦੀ ਭੜਾਸ ਕੱਢਦੇ ਨੇ ।