ਵਾਮਿਕਾ ਗੱਬੀ ਤਲਵਾਰਬਾਜ਼ੀ ਕਰਦੀ ਆਈ ਨਜ਼ਰ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਵੀਡੀਓ

ਵਾਮਿਕਾ ਗੱਬੀ (Wamiqa Gabbi) ਜੋ ਕਿ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ । ਜਲਦ ਹੀ ਉਹ ਮੈਗਾ ਫ਼ਿਲਮ ‘ਬਾਹੂਬਲੀ: ਬਿਫੋਰ ਦਾ ਬੈਗਨਿੰਗ’ ‘ਚ ਇੱਕ ਨਿਡਰ ਅਤੇ ਨਿਆਂ ਪ੍ਰਿਯ ਮਹਾਰਾਣੀ ਸ਼ਿਵਗਾਮੀ ਦੇ ਰੂਪ ‘ਚ ਨਜ਼ਰ ਆ ਸਕਦੀ ਹੈ । ਮੰਨਿਆ ਜਾ ਰਿਹਾ ਹੈ ਕਿ ਓਟੀਟੀ ਦੇ ਵੱਲੋਂ ਸ਼ੁਰੂ ਹੋਣ ਵਾਲੀ ਸੀਰੀਜ਼ ‘ਚ ਵਾਮਿਕਾ (Wamiqa Gabbi) ਨੌਜਵਾਨ ਸ਼ਿਵਗਾਮੀ ਦੀ ਭੂਮਿਕਾ ਨਿਭਾ ਰਹੀ ਹੈ ।ਮੀਡੀਆ ਰਿਪੋਰਟਾਂ ਮੁਤਾਬਕ ਦੱਖਣ ਦੀ ਸਟਾਰ ਨਯਨ ਤਾਰਾ ਵੀ ਇਸ ਪੀਰੀਅਡ ਡਰਾਮਾ ਫ਼ਿਲਮ ‘ਚ ਮੁੱਖ ਭੂਮਿਕਾ ‘ਚ ਨਜ਼ਰ ਆਏਗੀ ।
Image From Instagram
ਹੋਰ ਪੜ੍ਹੋ : ਅਦਾਕਾਰਾ ਮੰਦਿਰਾ ਬੇਦੀ ਪਤੀ ਦੇ ਦਿਹਾਂਤ ਤੋਂ ਬਾਅਦ ਮਜ਼ਬੂਤੀ ਨਾਲ ਸੰਭਾਲ ਰਹੀ ਘਰ ਪਰਿਵਾਰ
ਵਾਮਿਕਾ ਗੱਬੀ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਵਾਮਿਕਾ ਤਲਵਾਰਬਾਜ਼ੀ ਕਰਦੀ ਹੋਈ ਦਿਖਾਈ ਦੇ ਰਹੀ ਹੈ । ਵਾਮਿਕਾ ਗੱਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹੁਣ ਤੱਕ ਉਹ ਕਈ ਪੰਜਾਬੀ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ ।
View this post on Instagram
ਉਹ ‘ਨਿੱਕਾ ਜ਼ੈਲਦਾਰ’, ‘ਦਿਲ ਦੀਆਂ ਗੱਲਾਂ’, ‘ਦੂਰਬੀਨ’ ਸਣੇ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ । ਇਸ ਤੋਂ ਇਲਾਵਾ ਕਈ ਗੀਤਾਂ ‘ਚ ਨਜ਼ਰ ਆ ਚੁੱਕੀ ਹੈ ।
Image From Instagram
ਇਸ ਦੇ ਨਾਲ ਹੀ ਉਹ ਤਮਿਲ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੀ ਹੈ । ਵਾਮਿਕਾ ਗੱਬੀ ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਜਾਣੀ ਜਾਂਦੀ ਹੈ ਅਤੇ ਆਪਣੇ ਕਿਰਦਾਰਾਂ ਨੂੰ ਖੂਬਸੂਰਤੀ ਦੇ ਨਾਲ ਨਿਭਾਉਣ ਦੇ ਲਈ ਉਹ ਇਨ੍ਹਾਂ ਕਿਰਦਾਰਾਂ ‘ਚ ਡੁੱਬ ਜਾਂਦੀ ਹੈ ।