ਪਰਮੀਸ਼ ਜਾਂ ਹਰੀਸ਼ ਵਰਮਾ ਚੋਂ ਕਿਸ ਨਾਲ ਜਚੇਗੀ ਵਾਮੀਕਾ ਗੱਬੀ ਦੀ ਜੋੜੀ, ਨਾਢੂ ਖਾਂ ਤੇ ਦਿਲ ਦੀਆਂ ਗੱਲਾਂ 'ਚ ਵਾਮੀਕਾ ਦਾ ਕੀ ਚੱਲੇਗਾ ਜਾਦੂ
ਪਰਮੀਸ਼ ਜਾਂ ਹਰੀਸ਼ ਵਰਮਾ ਚੋਂ ਕਿਸ ਨਾਲ ਜਚੇਗੀ ਵਾਮੀਕਾ ਗੱਬੀ ਦੀ ਜੋੜੀ : ਵਾਮੀਕਾ ਗੱਬੀ ਜਿੰਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਪੰਜਾਬੀ ਇੰਡਸਟਰੀ ਤੋਂ ਲੈ ਕੇ ਸਾਊਥ ਦੇ ਸਿਨੇਮਾ 'ਚ ਵੀ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਵਾਮੀਕਾ ਗੱਬੀ ਇਸ ਵਾਰ ਪੰਜਾਬੀ ਸਿਨੇਮਾ 'ਤੇ ਛਾਉਣ ਵਾਲੀ ਹੈ ਕਿਉਂਕਿ ਉਹਨਾਂ ਦੀਆਂ ਬੈਕ ਟੂ ਬੈਕ ਪੰਜਾਬੀ ਫ਼ਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਜੀ ਹਾਂ 26 ਅਪ੍ਰੈਲ ਨੂੰ ਹਰੀਸ਼ ਵਰਮਾ ਨਾਲ ਉਹਨਾਂ ਦੀ ਫਿਲਮ ਨਾਢੂ ਖਾਂ ਅਤੇ ਇਸ ਤੋਂ ਅਗਲੇ ਹੀ ਹਫਤੇ ਹੀ 3 ਮਈ ਨੂੰ ਪਰਮੀਸ਼ ਵਰਮਾ ਨਾਲ ਉਹਨਾਂ ਦਾ ਰੋਮੈਂਸ ਦੇਖਣ ਨੂੰ ਮਿਲਣ ਵਾਲਾ ਹੈ।
View this post on Instagram
ਦੋਨੋ ਫ਼ਿਲਮਾਂ ਦਾ ਜੌਨਰ ਵੀ ਬਿਲਕੁਲ ਅਲੱਗ ਹੈ। ਫਿਲਮ ਨਾਢੂ ਖਾਂ ਇੱਕ ਪੀਰੀਅਡ ਡਰਾਮਾ ਹੋਣ ਵਾਲੀ ਹੈ ਜਦੋਂ ਕਿ ਪਰਮੀਸ਼ ਵਰਮਾ ਨਾਲ ਵਾਮੀਕਾ ਦੀ ਅੱਜ ਦੇ ਪਿਆਰ ਦੀਆਂ ਅਤੇ ਦਿਲ ਦੀਆਂ ਗੱਲਾਂ ਕਰਦੇ ਨਜ਼ਰ ਆਉਣਗੇ।
View this post on Instagram
ਨਾਢੂ ਖਾਂ ਫ਼ਿਲਮ ਦੀ ਕਹਾਣੀ ਸੁਖਵਿੰਦਰ ਸਿੰਘ ਬੱਬਲ ਨੇ ਲਿਖੀ ਹੈ। ਮੂਵੀ ਨੂੰ ਲਾਊਡ ਰੋਹਰ ਫਿਲਮਜ਼ ਅਤੇ ਮਿਊਜਿਕ ਟਾਈਮ ਪ੍ਰੋਡਕਸ਼ਨ ਦੇ ਬੈਨਰ ਹੇਠ 26 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਮੂਵੀ ਨੂੰ ਇਮਰਾਨ ਸ਼ੇਖ ਵੱਲੋਂ ਡਾਇਰੈਕਟ ਕੀਤਾ ਗਿਆ ਹੈ।
View this post on Instagram
ਉੱਥੇ ਹੀ ਫਿਲਮ ਦਿਲ ਦੀਆਂ ਗੱਲਾਂ ਨੂੰ ਲਿਖਿਆ ਅਤੇ ਡਾਇਰੈਕਟ ਖੁਦ ਪਰਮੀਸ਼ ਵਰਮਾ ਅਤੇ ਉਦਯੇ ਪ੍ਰਤਾਪ ਵੱਲੋਂ ਕੀਤਾ ਗਿਆ ਹੈ।ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਦਿਨੇਸ਼ ਔਲਖ,ਰੂਬੀ ਅਤੇ ਸੰਦੀਪ ਬਾਂਸਲ ਹੋਰਾਂ ਨੇ।ਇਹ ਫਿਲਮ 3 ਮਈ ਨੂੰ ਰਿਲੀਜ਼ ਹੋਣ ਵਾਲੀ ਹੈ। ਦੋਨਾਂ ਫ਼ਿਲਮਾਂ ਦੇ ਗਾਣੇ ਵੀ ਇੱਕ ਤੋਂ ਬਾਅਦ ਇੱਕ ਰਿਲੀਜ਼ ਕੀਤੇ ਜਾ ਰਹੇ ਹਨ ਅਤੇ ਦੋਨਾਂ ਨੂੰ ਹੀ ਕਾਫੀ ਪਿਆਰ ਮਿਲਿਆ ਹੈ। ਦੇਖਣਾ ਹੋਵੇਗਾ ਵਾਮੀਕਾ ਗੱਬੀ ਦੀ ਜੋੜੀ ਪਰਮੀਸ਼ ਜਾਂ ਹਰੀਸ਼ ਚੋਂ ਦਰਸ਼ਕ ਕਿਸ ਨਾਲ ਵੱਧ ਪਸੰਦ ਕਰਦੇ ਹਨ।