ਇਸ 13 ਸਾਲਾਂ ਬੱਚੀ ਨੇ ਚਿੜੀਆਂ ਦਾ ਚੰਬਾ ਗੀਤ ਗਾ ਕੇ ਕੀਤਾ ਹਰ ਇੱਕ ਨੂੰ ਭਾਵੁਕ, ਬੀਰ ਸਿੰਘ ਨੇ ਕਿਹਾ –‘ਕਾਸ਼ ਇਹ ਮੇਰੀ ਧੀ ਹੋਵੇ ਜਾਂ ਫਿਰ ਮੇਰੀ ਨਿੱਕੀ ਭੈਣ ਹੋਵੇ’

ਕੁਝ ਆਵਾਜ਼ ਅਜਿਹੀਆਂ ਹੁੰਦੀਆਂ ਨੇ ਜੋ ਹਰ ਕਿਸੇ ਦੇ ਦਿਲ ਨੂੰ ਛੂਹ ਜਾਂਦੀਆਂ ਨੇ ਖ਼ਾਸ ਕਰਕੇ ਗੀਤ ਗਾਉਣ ਵਾਲਿਆਂ ਦੀ । ਜੀ ਹਾਂ ਜਿਵੇਂ ਤੁਸੀਂ ਸਭ ਜਾਣਦੇ ਹੀ ਹੋ ਕਿ ਟੀਵੀ ਉੱਤੇ ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7’ (Voice of Punjab Chhota Champ Season-7) ਚੱਲ ਰਿਹਾ ਹੈ। ਜਿੱਥੇ ਕਮਾਲ ਦੇ ਨਿੱਕੇ ਬੱਚੇ ਆਪਣੀ ਆਵਾਜ਼ ਦਾ ਜਾਦੂ ਬਿਖੇਰ ਰਹੇ ਨੇ। ਪਰ ਸ਼ੋਅ ਦੌਰਾਨ ਕਈ ਵਾਰ ਅਜਿਹੀਆਂ ਪ੍ਰਫਾਰਮੈਂਸ ਨਿਕਲਕੇ ਸਾਹਮਣੇ ਆਉਂਦੀਆਂ ਨੇ ਜੋ ਕਿ ਜੱਜ ਸਾਹਿਬਾਨਾਂ ਨੂੰ ਵੀ ਭਾਵੁਕ ਕਰ ਦਿੰਦੀਆਂ ਨੇ। ਅਜਿਹਾ ਹੀ ਗੀਤਕਾਰ ਤੇ ਗਾਇਕ ਬੀਰ ਸਿੰਘ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ਚ ਉਹ ਇਮੋਸ਼ਨਲ ਹੁੰਦੇ ਹੋਏ ਨਜ਼ਰ ਆਏ।
ਇਸ ਵੀਡੀਓ ‘ਚ 13 ਸਾਲਾਂ ਦੀ ਪ੍ਰਤੀਭਾਗੀ ਹਰਗੁਨ ਨੇ ਜਦੋਂ "ਚਿੜੀਆਂ ਦਾ ਚੰਬਾ" ਗੀਤ ਗਾਇਆ ਤਾਂ ਹਰ ਕੋਈ ਭਾਵੁਕ ਹੋ ਗਿਆ । ਜੱਜ ਬੀਰ ਸਿੰਘ Bir Singh ਤਾਂ ਆਪਣੀ ਕੁਰਸੀ ਤੋਂ ਹੀ ਉੱਠ ਕੇ ਇਸ ਬੱਚੀ ਨੂੰ ਆਪਣਾ ਆਸ਼ੀਰਵਾਦ ਦੇਣ ਸਟੇਜ ਉੱਤੇ ਪਹੁੰਚ ਗਏ ਨੇ। ਉਨ੍ਹਾਂ ਨੇ ਕਿਹਾ ਕਿ ਕਾਸ਼ ਇਹ ਮੇਰੀ ਧੀ ਹੁੰਦੀ ਜਾਂ ਫਿਰ ਮੇਰੀ ਨਿੱਕੀ ਭੈਣ ਨਹੀਂ ਤਾਂ ਮੇਰੀ ਵਿਦਿਆਰਥਣ ਹੁੰਦੀ । ਇਸ ਤੋਂ ਇਲਾਵਾ ਗਾਇਕ ਫ਼ਿਰੋਜ਼ ਖ਼ਾਨ ਵੀ ਬੱਚੀ ਦੀ ਤਾਰੀਫ ਕਰਦੇ ਹੋਏ ਨਜ਼ਰ ਆਏ।
ਇਸ ਸ਼ੋਅ ‘ਚ ਆਏ ਸਾਰੇ ਹੀ ਪ੍ਰਤੀਭਾਗੀ ਬੱਚੇ ਬਾਕਮਾਲ ਨੇ ਜੋ ਕਿ ਆਪਣੀ ਗਾਇਕੀ ਦੇ ਨਾਲ ਹਰ ਇੱਕ ਨੂੰ ਹੈਰਾਨ ਕਰ ਰਹੇ ਨੇ। ਦੱਸ ਦਈਏ ਪੀਟੀਸੀ ਪੰਜਾਬੀ ਆਪਣੇ ਰਿਆਲਟੀ ਸ਼ੋਅਜ਼ ਦੇ ਨਾਲ ਪੰਜਾਬ ਦੇ ਹੁਨਰ ਨੂੰ ਜੱਗ ਜ਼ਾਹਿਰ ਕਰਦਾ ਹੈ। ਜਿਸ ਕਰਕੇ ਪੰਜਾਬੀ ਬੱਚਿਆਂ ਤੋਂ ਲੈ ਕੇ ਨੌਜਵਾਨ ਆਪਣੇ ਹੁਨਰ ਨੂੰ ਦੁਨੀਆ ਭਰ ਦੇ ਕੋਨੇ-ਕੋਨੇ 'ਚ ਪਹੁੰਚਾਉਣ 'ਚ ਕਾਮਯਾਬ ਹੋ ਰਹੇ ਨੇ। ਨਿਮਰਤ ਖਹਿਰਾ, ਹਿੰਮਤ ਸੰਧੂ, ਰਣਜੀਤ ਬਾਵਾ, ਜਪਜੀ ਖਹਿਰਾ, ਪ੍ਰਿੰਸ ਨਰੂਲਾ ਤੇ ਕਈ ਹੋਰ ਕਲਾਕਾਰ ਜੋ ਕਿ ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅ ਤੋਂ ਨਿਖਰ ਕੇ ਅੱਗੇ ਮਨੋਰੰਜਨ ਜਗਤ ‘ਚ ਵੱਧੇ ਨੇ।