ਕੜਾਕੇ ਦੀ ਠੰਢ ‘ਚ ਬੇਘਰ ‘ਤੇ ਜ਼ਰੂਰਤਮੰਦ ਲੋਕਾਂ ਨੂੰ ਕੰਬਲ ਵੰਡਦੇ ਨਜ਼ਰ ਆਏ ਹੇਮਕੁੰਟ ਫਾਊਂਡੇਸ਼ਨ ਦੇ ਵਲੰਟੀਅਰ

By  Shaminder January 5th 2023 05:33 PM -- Updated: January 5th 2023 06:24 PM

ਉੱਤਰ ਭਾਰਤ ‘ਚ ਕੜਾਕੇ ਦੀ ਠੰਢ ਪੈ ਰਹੀ ਹੈ । ਕੜਾਕੇ ਦੀ ਇਸ ਠੰਢ (Winter)  ‘ਚ ਹਰ ਕੋਈ ਘਰਾਂ ‘ਚ ਬੰਦ ਹੋ ਕੇ ਰਹਿ ਗਿਆ ਹੈ । ਇਸ ਦੇ ਨਾਲ ਰੋਜ਼ਮੱਰਾ ਦੇ ਕੰਮਕਾਜ ਕਰਨ ਵਿੱਚ ਵੀ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਪਰ ਕੜਾਕੇ ਦੀ ਇਸ ਠੰਢ ‘ਚ ਸਭ ਤੋਂ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬੇਘਰ ਅਤੇ ਜ਼ਰੂਰਤਮੰਦ ਲੋਕਾਂ ਨੂੰ ।

Hemkunt Foundation- image Source : Instagram

ਹੋਰ ਪੜ੍ਹੋ : ਪਰਵੀਨ ਭਾਰਟਾ ਦੇ ਪੁੱਤਰ ਦਾ ਅੱਜ ਹੈ ਜਨਮਦਿਨ, ਗਾਇਕਾ ਨੇ ਤਸਵੀਰ ਸ਼ੇਅਰ ਕਰ ਦਿੱਤੀ ਵਧਾਈ

ਜਿਨ੍ਹਾਂ ਨੂੰ ਕੜਾਕੇ ਦੀ ਠੰਢ ‘ਚ ਖੁੱਲੇ ਅਸਮਾਨ ਦੇ ਥੱਲੇ ਜੀਵਨ ਗੁਜ਼ਾਰਨਾ ਪੈਂਦਾ ਹੈ । ਇਨ੍ਹਾਂ ਲੋਕਾਂ ਕੋਲ ਨਾਂ ਤਾਂ ਸਿਰ ਛੁਪਾਉਣ ਦੇ ਲਈ ਛੱਤ ਹੈ ਅਤੇ ਨਾਂ ਹੀ ਠੰਢ ਤੋਂ ਬਚਣ ਦੇ ਲਈ ਗਰਮ ਕੱਪੜੇ । ਅਜਿਹੇ ਲੋਕਾਂ ਦੀ ਮਦਦ ਦੇ ਲਈ ਹੇਮਕੁੰਟ ਫਾਊਂਡੇਸ਼ਨ ਅੱਗੇ ਆਈ ਹੈ ।

Hemkunt Foundation,,- image Source : Instagram

ਹੋਰ ਪੜ੍ਹੋ : ਹਨੀ ਸਿੰਘ ਦਾ ਸੁਸ਼ਾਂਤ ਸਿੰਘ ਰਾਜਪੂਤ ‘ਤੇ ਵੱਡਾ ਬਿਆਨ ਕਿਹਾ ‘ਪਰਿਵਾਰ ਦੇ ਨਾਲ ਹੁੰਦੇ ਤਾਂ ਸੂਸਾਈਡ ਨਹੀਂ ਸੀ ਕਰਨਾ’

ਦਿੱਲੀ ਦੇ ਏਮਸ ਸਥਿਤ ਓਪੀਡੀ ਦੇ ਬਾਹਰ ਆਪਣੇ ਇਲਾਜ ਦੀ ਉਡੀਕ ‘ਚ ਸੁੱਤੇ ਪਏ ਲੋਕਾਂ ਨੂੰ ਹੇਮਕੁੰਟ ਫਾਊਂਡੇਸ਼ਨ ਦੇ ਵਲੰਟੀਅਰਸ ਦੇ ਵੱਲੋਂ ਕੰਬਲ ਵੰਡੇ ਗਏ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।

Hemkunt Foundation

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸੰਸਥਾ ਦੇ ਵਲੰਟੀਅਰਸ ਜ਼ਰੂਰਤਮੰਦ ਲੋਕਾਂ ਨੂੰ ਕੰਬਲ ਵੰਡਦੇ ਹੋਏ ਨਜ਼ਰ ਆ ਰਹੇ ਹਨ । ਇਸ ਵੀਡੀਓ ‘ਤੇ ਲੋਕਾਂ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।

 

View this post on Instagram

 

A post shared by Harteerath Singh Ahluwalia (@harteerathsingh)

Related Post