ਵਾਇਸ ਆਫ ਪੰਜਾਬ ਦੇ ਮਹਾ ਮੁਕਾਬਲੇ 'ਚ ਕਿਸ ਕੰਟੈਸਟੈਂਟ ਦੀ ਲੜਖੜਾਈ ਅਵਾਜ਼ ਜਾਣਨ ਲਈ ਦੇਖੋ ਸਟੂਡਿਓ ਰਾਊਂਡ
Rupinder Kaler
February 12th 2019 07:04 PM
ਪੀਟੀਸੀ ਪੰਜਾਬੀ ਦੇ ਸ਼ੋਅ ਵਾਇਸ ਆਫ ਪੰਜਾਬ ਦੇ ਸੀਜ਼ਨ-੯9 ਦਾ ਸਟੂਡੀਓ ਰਾਊਂਡ ਚੱਲ ਰਿਹਾ ਹੈ । ਇਸ ਰਾਊਂਡ ਵਿੱਚ ਹੁਣ ਮੁਕਾਬਲਾ ਫਸਵਾਂ ਹੁੰਦਾ ਜਾ ਰਿਹਾ ਹੈ । ਸੰਗੀਤ ਦੇ ਮਹਾਰਥੀ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਮੁੰਡੇ ਕੁੜੀਆਂ ਨੂੰ ਹਰ ਕਸੌਟੀ 'ਤੇ ਪਰਖ ਰਹੇ ਹਨ । 12 ਫਰਵਰੀ ਨੂੰ ਦਿਖਾਏ ਜਾਣ ਵਾਲੇ ਸਟੂਡਿਓ ਰਾਊਂਡ ਵਿੱਚ ਜੱਜ ਸਚਿਨ ਅਹੁਜਾ, ਗਾਇਕ ਮਲਕੀਤ ਸਿੰਘ, ਗਾਇਕਾ ਗੁਰਲੇਜ਼ ਅਖਤਰ, ਕੁਲਵਿੰਦਰ ਕੈਲੀ ਤੇ ਕਮਲ ਖਾਨ ਨੌਜਵਾਨ ਮੁੰਡੇ ਕੁੜੀਆਂ ਦੀਆਂ ਕਈ ਗਲਤੀਆਂ ਫੜੀਆਂ ਗਈਆਂ ਹਨ । ਜਿਸ ਦਾ ਅੰਦਾਜ਼ਾ ਸ਼ੋਅ ਦੇ ਜੱਜ ਦੇ ਰਵੱਈਏ ਤੋਂ ਲਗਾਇਆ ਜਾ ਸਕਦਾ ਹੈ ।