ਕੌਣ ਬਣੇਗਾ ਸੁਰਾਂ ਦਾ ਸਰਤਾਜ, ਜਾਣਨ ਲਈ ਦੇਖੋ ਵਾਇਸ ਆਫ ਪੰਜਾਬ ਗ੍ਰੈਂਡ ਫਿਨਾਲੇ 

By  Rupinder Kaler March 1st 2019 01:18 PM -- Updated: March 1st 2019 01:21 PM
ਕੌਣ ਬਣੇਗਾ ਸੁਰਾਂ ਦਾ ਸਰਤਾਜ, ਜਾਣਨ ਲਈ ਦੇਖੋ ਵਾਇਸ ਆਫ ਪੰਜਾਬ ਗ੍ਰੈਂਡ ਫਿਨਾਲੇ 

ਸੰਗੀਤ ਦੇ ਮਹਾ ਮੁਕਾਬਲੇ ਵਾਇਸ ਆਫ ਪੰਜਾਬ ਸੀਜ਼ਨ-9 ਦਾ 1 ਮਾਰਚ ਨੂੰ ਅੰਮ੍ਰਿਤਸਰ ਵਿੱਚ ਗ੍ਰੈਂਡ ਫਿਨਾਲੇ ਹੋਣ ਜਾ ਰਿਹਾ ਹੈ ।10  ਦਸੰਬਰ 2018 ਨੂੰ ਸ਼ੁਰੂ ਹੋਏ ਇਸ ਸ਼ੋਅ ਲਈ ਮੋਹਾਲੀ, ਅੰਮ੍ਰਿਤਸਰ, ਲੁਧਿਆਣਾ ਤੇ ਜਲੰਧਰ ਵਿੱਚ ਆਡੀਸ਼ਨ ਲਏ ਗਏ ਸਨ । ਇਨ੍ਹਾਂ ਆਡੀਸ਼ਨਾਂ ਵਿੱਚ ਹਜ਼ਾਰਾਂ ਨੌਜਵਾਨ ਮੁੰਡੇ ਕੁੜੀਆਂ ਪਹੁੰਚੇ ਸਨ ਪਰ ਜਿਨ੍ਹਾਂ ਦੀ ਅਵਾਜ਼ ਵਿੱਚ ਦਮ ਸੀ ਉਹ ਹੀ ਇਸ ਸ਼ੋਅ ਦਾ ਹਿੱਸਾ ਬਣ ਪਾਏ ਸਨ ।

voice-of-punjab-season-9-grand-finale voice-of-punjab-season-9-grand-finale

ਪਰ ਇਹਨਾਂ ਮੁੰਡੇ ਕੁੜੀਆਂ ਵਿੱਚੋਂ ਕਿਸਮਤ ਵਾਲੇ ਪ੍ਰਤੀਭਾਗੀ ਹੀ ਗ੍ਰੈਂਡ ਫਿਨਾਲੇ ਵਿੱਚ ਪਹੁੰਚੇ ਹਨ । ਇਹ ਪ੍ਰਤੀਭਾਗੀ ਵਾਇਸ ਆਫ ਪੰਜਾਬ ਦੇ ਵੱਖ ਵੱਖ ਰਾਉਂਡ ਨੂੰ ਪਾਰ ਕਰਕੇ ਤੇ ਜੱਜ ਸਚਿਨ ਅਹੂਜਾ, ਕਮਲ ਖ਼ਾਨ ਤੇ ਹੋਰ ਮਹਿਮਾਨ ਜੱਜਾਂ ਦੀ ਕਸੌਟੀ 'ਤੇ ਖਰੇ ਉਤਰਨ ਤੋਂ ਬਾਅਦ ਹੀ ਇਸ ਮਿਊਜ਼ਿਕ ਦੇ ਇਸ ਮਹਾ ਮੁਕਾਬਲੇ ਵਿੱਚ ਪਹੁੰਚੇ ਹਨ ।

https://www.youtube.com/watch?v=LvrECi7PuDg

ਵਾਇਸ ਆਫ ਪੰਜਾਬ ਗ੍ਰੈਂਡ ਫਿਨਾਲੇ ਨੂੰ ਪੀਟੀਸੀ ਪੰਜਾਬੀ ਤੇ ਪ੍ਰਸਾਰਨ ਕੀਤਾ ਜਾਵੇਗਾ । ਜੇਕਰ ਤੁਸੀਂ ਵੀ ਦੇਖਣਾ ਚਾਹੁੰਦੇ ਹੋ ਸੰਗੀਤ ਦਾ ਇਹ ਮਹਾ ਮੁਕਾਬਲਾ ਤਾਂ ਪਹੁੰਚੋ 97 ਏਕੜ ਸਕੀਮ, ਪਾਰਕਿੰਗ ਗਰਾਉਂਡ ਰਣਜੀਤ ਐਨਵਿਊ, ਅੰਮ੍ਰਿਤਸਰ ਸ਼ਾਮ ੬ ਵਜੇ ।

Related Post