ਇਸ ਦਿਨ ਹੋਣ ਜਾ ਰਿਹਾ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਗ੍ਰੈਂਡ ਫਿਨਾਲੇ, ਖ਼ਾਨ ਸਾਬ ਲਗਾਉਣਗੇ ਰੌਣਕਾਂ

ਪੀਟੀਸੀ ਨੈੱਟਵਰਕ ਵੱਲੋਂ ਕਰਵਾਏ ਜਾਂਦੇ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਜੋ ਕਿ ਆਪਣੇ ਅਖੀਰਲੇ ਪੜਾਅ ‘ਚ ਪਰਵੇਸ਼ ਕਰਨ ਜਾ ਰਿਹਾ ਹੈ। ਜੀ ਹਾਂ ਪੰਜਾਬੀ ਨੌਜਵਾਨਾਂ ਦੀ ਗਾਇਕੀ ਦੇ ਹੁਨਰ ਨੂੰ ਹੱਲਾਸ਼ੇਰੀ ਦਿੰਦੇ ਇਸ ਸ਼ੋਅ ਨੇ ਆਪਣੇ 10 ਸਾਲ ਦਾ ਖ਼ੂਬਸੂਰਤ ਸਫਰ ਪੂਰਾ ਕਰ ਲਿਆ ਹੈ, ਤੇ ਬਹੁਤ ਜਲਦ ਸੀਜ਼ਨ 10 ਦਾ ਤਾਜ ਕਿਸੇ ਇੱਕ ਪ੍ਰਤੀਭਾਗੀ ਦੇ ਸਿਰ ਸੱਜਣ ਵਾਲਾ ਹੈ।
View this post on Instagram
ਹੋਰ ਵੇਖੋ:‘ਗੱਲਾਂ ਕਰਦੀ’ ਗੀਤ ‘ਤੇ ਫੈਨ ਨੇ ਬਣਾਇਆ ਅਜਿਹਾ ਵੀਡੀਓ ਕਿ ਜੈਜ਼ੀ ਬੀ ਨੂੰ ਵੀ ਕਰਨਾ ਪਿਆ ਸ਼ੇਅਰ, ਦੇਖੋ ਵੀਡੀਓ
ਕੁਝ ਮਹੀਨੇ ਪਹਿਲਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਵਾਇਸ ਆਫ਼ ਪੰਜਾਬ ਸੀਜ਼ਨ-10 ਦੇ ਆਡੀਸ਼ਨ ਕਰਵਾਏ ਗਏ ਸਨ। ਜਿਥੋਂ ਸੁਰੀਲੇ ਨੌਜਵਾਨ ਮੁੰਡੇ-ਕੁੜੀਆਂ ਦੀ ਚੋਣ ਕੀਤੀ ਗਈ ਸੀ। ਜਿਸ ਤੋਂ ਬਾਅਦ ਚੁਣੇ ਹੋਏ ਪ੍ਰਤੀਭਾਗੀਆਂ ਦੇ ਹੁਨਰ ਹੋਰ ਨਿਖਾਰਿਆ ਗਿਆ ਤੇ ਵੱਖ ਵੱਖ ਸੁਰਾਂ ਦੇ ਮੁਸ਼ਿਕਲ ਪੜਾਅਵਾਂ ਨੂੰ ਭਾਰ ਕਰਕੇ ਛੇ ਪ੍ਰਤੀਭਾਗੀ ਸੰਨੀ, ਅਨੂੰ, ਅਭਿਜੀਤ, ਸੋਨੀ, ਗੁਰਸੇਵਕ ਤੇ ਰਾਹੁਲ ਗਰੈਂਡ ਫਿਨਾਲੇ ‘ਚ ਪਹੁੰਚ ਚੁੱਕੇ ਹਨ।
ਵਾਇਸ ਆਫ਼ ਪੰਜਾਬ ਸੀਜ਼ਨ 10 ਦਾ ਗਰੈਂਡ ਫਿਨਾਲੇ 8 ਫਰਵਰੀ ਨੂੰ ਹੋਣ ਜਾ ਰਿਹਾ ਹੈ। ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦੇ ਗਰੈਂਡ ਫਿਨਾਲੇ ਵਿੱਚ ਸੁਰ ਤੇ ਸੰਗੀਤ ਦੇ ਇਸ ਮੁਕਾਬਲੇ ਨੂੰ ਹੋਰ ਸੰਗੀਤਮਈ ਬਨਾਉਣ ਲਈ ਪੰਜਾਬੀ ਗਾਇਕ ਖ਼ਾਨ ਸਾਬ, ਪੰਜਾਬੀ ਅਦਾਕਾਰ ਤੇ ਗਾਇਕ ਪਰਮੀਸ਼ ਵਰਮਾ ਸਮੇਤ ਕਈ ਹੋਰ ਗਾਇਕ ਆਪਣੀ ਪ੍ਰਫਾਰਮੈਂਸ ਦੇ ਨਾਲ ਚਾਰ ਚੰਨ ਲਗਾਉਂਦੇ ਹੋਏ ਨਜ਼ਰ ਆਉਣਗੇ। ਸੋ ਇਸ ਸੰਗੀਤਮਈ ਸ਼ਾਮ ਦਾ ਹਿੱਸਾ ਬਣਨ ਲਈ ਦੇਖੋ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਗਰੈਂਡ ਫਿਨਾਲੇ 8 ਫਰਵਰੀ ਨੂੰ ਰਾਤ 7 ਵਜੇ ਸਿਰਫ਼ ਪੀਟੀਸੀ ਪੰਜਾਬੀ ਚੈਨਲ ’ਤੇ । ਇਸ ਤੋਂ ਇਲਾਵਾ ਪੀਟੀਸੀ ਪਲੇਅ ਐਪ ਉੱਤੇ ਵੀ ਇਸ ਸ਼ੋਅ ਨੂੰ ਦੇਖਿਆ ਜਾ ਸਕਦਾ ਹੈ।