ਵਾਇਸ ਆਫ਼ ਪੰਜਾਬੀ ਛੋਟਾ ਚੈਂਪ ਸੀਜ਼ਨ ਛੇ ਦਾ ਕਾਉਂਟ ਡਾਊਨ ਸ਼ੁਰੂ, ਕੱਲ੍ਹ ਤੋਂ ਦੇਖੋ ਪੀਟੀਸੀ ਪੰਜਾਬੀ 'ਤੇ
ਵਾਇਸ ਆਫ਼ ਪੰਜਾਬੀ ਛੋਟਾ ਚੈਂਪ ਸੀਜ਼ਨ ਛੇ ਦਾ ਕਾਉਂਟ ਡਾਊਨ ਸ਼ੁਰੂ, ਕੱਲ੍ਹ ਤੋਂ ਦੇਖੋ ਪੀਟੀਸੀ ਪੰਜਾਬੀ 'ਤੇ : ਵਾਇਸ ਆਫ਼ ਪੰਜਾਬ ਛੋਟਾ ਚੈਂਪ ਅਜਿਹਾ ਮੰਚ ਹੈ ਜਿੱਥੇ ਪੰਜਾਬ ਦੇ ਨੰਨ੍ਹੇ ਸੁਰੀਲੇ ਗਾਇਕ ਆਪਣੀ ਗਾਇਕੀ ਦਾ ਜਲਵਾ ਬਿਖੇਰਦੇ ਹਨ। ਛੋਟਾ ਚੈਂਪ ਦੇ ਪਿਛਲੇ ਪੰਜ ਸੀਜ਼ਨਾਂ ਦੌਰਾਨ ਬੜੇ ਹੀ ਸੁਰੀਲੇ ਬੱਚੇ ਪੰਜਾਬੀ ਸੰਗੀਤ ਜਗਤ ਨੂੰ ਮਿਲੇ ਹਨ। ਹੁਣ ਇਸੇ ਸਿਲਸਿਲੇ ਨੂੰ ਅੱਗੇ ਤੋਰਦੇ ਹੋਏ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 6 ਸ਼ੁਰੂ ਹੋਣ ਜਾ ਰਿਹਾ ਹੈ। ਜਿਸ ‘ਚ ਪੰਜਾਬ ਭਰ ‘ਚ ਘੁੰਮ ਕੇ ਅਜਿਹੇ ਸੁਰੀਲੇ ਚੁਣੇ ਗਏ ਹਨ ਜਿਹੜੇ ਆਪਣੀ ਅਵਾਜ਼ ਅਤੇ ਅੰਦਾਜ਼ ਨਾਲ ਹਰ ਕਿਸੇ ਦਾ ਦਿਲ ਜਿੱਤ ਲੈਂਦੇ ਹਨ।
View this post on Instagram
ਛੋਟਾ ਚੈਂਪ ਦਾ ਇਹ ਸਿਲਸਿਲਾ 27 ਮਈ ਦਿਨ ਸੋਮਵਾਰ ਯਾਨੀ ਕੱਲ੍ਹ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਦੱਸ ਦਈਏ ਛੋਟਾ ਚੈਂਪ ਸੋਮਵਾਰ ਤੋਂ ਵੀਰਵਾਰ ਰਾਤ 8:30 ਵਜੇ ਪੀਟੀਸੀ ਪੰਜਾਬੀ ‘ਤੇ ਦੇਖਣ ਨੂੰ ਮਿਲਣ ਵਾਲਾ ਹੈ। 28 ਅਤੇ 29 ਮਈ ਨੂੰ ਮੁਹਾਲੀ ਸ਼ਹਿਰ ‘ਚ ਹੋਏ ਸ਼ਾਨਦਾਰ ਆਡੀਸ਼ਨ ਵੀ ਦੇਖਣ ਨੂੰ ਮਿਲਣ ਵਾਲੇ ਹਨ।
View this post on Instagram
ਹੋਰ ਵੇਖੋ : ਕਰਮਜੀਤ ਅਨਮੋਲ ਦੀ ਅਵਾਜ਼ 'ਚ 'ਮੁਕਲਾਵਾ' ਫ਼ਿਲਮ ਦਾ ਵੱਖਰੇ ਢੰਗ ਨਾਲ ਗਾਇਆ ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ
ਜਿਸ ‘ਚ ਜੱਜ ਦੀ ਭੂਮਿਕਾ ਨਿਭਾਈ ਹੈ ਮੰਨਤ ਨੂਰ, ਗੁਰਮੀਤ ਸਿੰਘ ਅਤੇ ਇੰਦਰਜੀਤ ਨਿੱਕੂ ਨੇ। ਇਸ ਤੋਂ ਇਲਾਵਾ ਲੁਧਿਆਣਾ ਜਲੰਧਰ ਅਤੇ ਅੰਮ੍ਰਿਤਸਰ ਸ਼ਹਿਰ ‘ਚ ਹੋਏ ਆਡੀਸ਼ਨ ਵੀ ਜਲਦ ਦੇਖਣ ਨੂੰ ਮਿਲਣਗੇ।
View this post on Instagram