ਪੰਜਾਬ ਦੇ ਛੁਪੇ ਹੋਏ ਟੈਲੇਂਟ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਲਈ ਪੀਟੀਸੀ ਨੈੱਟਵਰਕ ਹਮੇਸ਼ਾ ਹੀ ਉਪਰਾਲੇ ਕਰਦਾ ਰਹਿੰਦਾ ਹੈ । ਪੀਟੀਸੀ ਪੰਜਾਬੀ ਨੇ ਆਪਣੇ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਨਾਮੀ ਗਾਇਕ ਦਿੱਤੇ ਹਨ ।
ਹੋਰ ਪੜ੍ਹੋ :
ਸ਼ਿਲਪਾ ਸ਼ੈੱਟੀ ਦੀ ਇਸ ਹਰਕਤ ਨੂੰ ਦੇਖ ਕੇ ਭੜਕ ਗਏ ਲੋਕ, ਵੀਡੀਓ ਵਾਇਰਲ
ਇਸ ਸਭ ਦੇ ਚਲਦੇ ਪੀਟੀਸੀ ਪੰਜਾਬੀ ਬੱਚਿਆਂ ਲਈ ਵੀ ਇਸੇ ਤਰ੍ਹਾਂ ਦਾ ਮੌਕਾ ਲੈ ਕੇ ਆ ਰਿਹਾ ਹੈ ਕਿਉਂਕਿ ਪੀਟੀਸੀ ਪੰਜਾਬੀ ’ਤੇ ਛੇਤੀ ਹੀ ‘ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ 7’ ਸ਼ੁਰੂ ਹੋਣ ਜਾ ਰਿਹਾ ਹੈ । ਇਸ ਰਿਆਲਟੀ ਸ਼ੋਅ ਵਿੱਚ 8 ਤੋਂ 14 ਸਾਲ ਦੇ ਉਹ ਬੱਚੇ ਹਿੱਸਾ ਲੈ ਸਕਦੇ ਹਨ ਜਿਹੜੇ ਗਾਇਕੀ ਦੇ ਖੇਤਰ ਵਿੱਚ ਨਾਂਅ ਬਨਾਉਣ ਦਾ ਸ਼ੌਂਕ ਰੱਖਦੇ ਹਨ । ਕੋਰੋਨਾ ਮਹਾਮਾਰੀ ਕਰਕੇ ਇਸ ਵਾਰ ਸ਼ੋਅ ਲਈ ਆਡੀਸ਼ਨ ਆਈਨਲਾਈਨ ਲਏ ਜਾ ਰਹੇ ਹਨ ।
ਇਸ ਸ਼ੋਅ ਵਿੱਚ ਹਿੱਸਾ ਲੈਣ ਦੇ ਚਾਹਵਾਨ ਬੱਚੇ ਨੂੰ ਸਭ ਤੋਂ ਪਹਿਲਾਂ ਆਪਣੀ ਗਾਇਕੀ ਦੀ ਇੱਕ ਵੀਡੀਓ ਬਨਾਉਣੀ ਹੋਵੇਗੀ, ਤੇ ਇਸ ਵੀਡੀਓ ਨੂੰ ਇਸ 98117-57373 ਵਟਸਐਪ ਨੰਬਰ ’ਤੇ ਭੇਜਣੀ ਹੋਵੇਗੀ । ਇਸ ਤੋਂ ਇਲਾਵਾ ਇਸ ਵੀਡੀਓ ਨੂੰ ਤੁਸੀਂ ‘ਪੀਟੀਸੀ ਪਲੇਅ’ ਐਪ ਤੇ ਵੀ ਭੇਜ ਸਕਦੇ ਹੋ । ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਭੇਜੋ ਆਪਣੀ ਗਾਇਕੀ ਦਾ ਵੀਡੀਓ ।
View this post on Instagram
A post shared by PTC Punjabi (@ptc.network)