ਸਰੀਰ ਲਈ ਵਿਟਾਮਿਨਸ ਮਿਨਰਲ ਹੁੰਦੇ ਹਨ ਬਹੁਤ ਜ਼ਰੂਰੀ, ਇਨ੍ਹਾਂ ਚੀਜ਼ਾਂ ਤੋਂ ਕੀਤੇ ਜਾ ਸਕਦੇ ਹਨ ਪ੍ਰਾਪਤ
Shaminder
March 15th 2022 05:32 PM
ਨਰੋਏ ਸਰੀਰ ‘ਚ ਹੀ ਨਰੋਈ ਆਤਮਾ ਦਾ ਨਿਵਾਸ ਹੁੰਦਾ ਹੈ ਅਤੇ ਮਨੁੱਖ ਦੀ ਸਿਹਤ ਹੀ ਉਸ ਦਾ ਸਭ ਤੋਂ ਵੱਡਾ ਗਹਿਣਾ ਉਸ ਦੇ ਲਈ ਹੁੰਦੀ ਹੈ । ਕਿਉਂਕਿ ਜੇ ਤੁਸੀਂ ਤੰਦਰੁਸਤ ਨਹੀਂ ਤਾਂ ਦੁਨੀਆ ਦੀ ਕੋਈ ਵੀ ਚੀਜ਼ ਤੁਹਾਨੂੰ ਚੰਗੀ ਨਹੀਂ ਲੱਗ ਸਕਦੀ । ਇਸੇ ਲਈ ਸਰੀਰ ‘ਚ ਲੋੜੀਂਦੇ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਲੋੜੀਂਦੇ ਤੱਤਾਂ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ । ਅੱਜ ਅਸੀਂ ਤੁਹਾਨੂੰ ਜ਼ਰੂਰੀ ਵਿਟਾਮਿਨਸ,(Vitamins )ਮਿਨਰਲਸ (minerals) ਦੇ ਕੁਦਰਤੀ ਸਰੋਤਾਂ ਬਾਰੇ ਦੱਸਾਂਗੇ ।ਤੰਦਰੁਸਤ ਸਰੀਰ ਪ੍ਰਾਪਤ ਕਰਨ ਅਤੇ ਲੰਮੇ ਸਮੇਂ ਲਈ ਸਰੀਰ ਨੂੰ ਮਜ਼ਬੂਤ ਬਣਾਉਣ ਵਾਸਤੇ ਵਿਟਾਮਿਨ ਤੇ ਖਣਿਜਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ।