ਗਾਇਕਾ ਨੇਹਾ ਕੱਕੜ ਨਾਲ ਪਿਛਲੇ ਦਿਨੀਂ ਇੱਕ ਰਿਆਲਿਟੀ ਸ਼ੋਅ ਦੌਰਾਨ ਪ੍ਰਤੀਭਾਗੀ ਵੱਲੋਂ ਜਬਰਦਸਤੀ ਕਿੱਸ ਕਰਨ ਦੇ ਮਾਮਲੇ 'ਚ ਉਨ੍ਹਾਂ ਦੇ ਸਾਥੀ ਜੱਜ ਵਿਸ਼ਾਲ ਦਦਲਾਨੀ ਨੇ ਚੁੱਪ ਤੋੜੀ ਹੈ ।ਕੰਟੈਸਟੈਂਟ ਨੇ ਜ਼ਬਰਦਸਤੀ ਨੇਹਾ ਕੱਕੜ ਨੂੰ ਕਿੱਸ ਕੀਤਾ ਸੀ ਅਤੇ ਇਸ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ, ਜਿਸ ਦੇ ਬਾਅਦ ਮਾਮਲੇ ਨੇ ਤੂਲ ਫੜ ਲਿਆ।
https://www.instagram.com/p/B3tbIm0j0b4/
ਵਿਸ਼ਾਲ ਦਦਲਾਨੀ ਨੇ ਕਿਹਾ ਕਿ ਅਸੀਂ ਪੁਲਿਸ ਬੁਲਾਉਣ ਵਾਲੇ ਸੀ ਪਰ ਨੇਹਾ ਨੇ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ ।ਉਸ ਨੂੰ ਸੱਚ 'ਚ ਮਨੋਵਿਗਿਆਨਿਕ ਮਦਦ ਦੀ ਲੋੜ ਹੈ। ਜੇਕਰ ਅਸੀਂ ਕਰ ਸਕਦੇ ਹਾਂ ਤਾਂ ਕੋਸ਼ਿਸ਼ ਕਰਾਂਗੇ, ਉਸ ਦਾ ਇਲਾਜ ਹੋਵੇ'।
https://www.instagram.com/p/B2q5JNIHiiU/
ਦੱਸ ਦਈਏ ਕਿ ਵਿਸ਼ਾਲ ਨਾਂਅ ਦੇ ਇੱਕ ਸ਼ਖਸ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਟਵੀਟ ਜ਼ਰੀਏ ਵਿਸ਼ਾਲ ਨੂੰ ਟੈਗ ਕਰਦੇ ਹੋਏ ਅੰਸ਼ੂਮਨ ਨਾਂ ਦੇ ਇਕ ਸ਼ਖਸ ਨੇ ਟਵੀਟ ਕੀਤਾ, 'ਉਸ ਲੜਕੇ ਨੂੰ ਚਪੇੜ ਮਾਰਨੀ ਚਾਹੀਦੀ ਸੀ। ਅਜਿਹਾ ਕਰਨ ਦੀ ਉਸ ਦੀ ਹਿੰਮਤ ਵੀ ਕਿਵੇਂ ਹੋਈ।
ਮੈਨੂੰ ਉਮੀਦ ਹੈ ਕਿ ਤੁਸੀਂ ਲੋਕਾਂ ਨੇ ਉਸ਼ ਨੂੰ ਇੰਝ ਹੀ ਨਹੀਂ ਜਾਣ ਦਿੱਤਾ ਹੋਵੇਗਾ।ਜਿਸ ਤੋਂ ਬਾਅਦ ਵਿਸ਼ਾਲ ਉਸ ਦਾ ਜਵਾਬ ਦੇ ਕੇ ਇਸ ਮਾਮਲੇ 'ਚ ਆਪਣਾ ਪੱਖ ਰੱਖਿਆ ਸੀ ।