ਵਿਰਾਟ ਕੋਹਲੀ ਨੇ ਆਪਣੀ ਪਤਨੀ ਅਨੁਸ਼ਕਾ ਤੇ ਨਵਜੰਮੀ ਬੇਟੀ ਵਾਮਿਕਾ ਦੀ ਪਿਆਰੀ ਜਿਹੀ ਤਸਵੀਰ ਸਾਂਝੀ ਕਰਕੇ ਮਹਿਲਾ ਦਿਵਸ ਦੀ ਦਿੱਤੀ ਵਧਾਈ, 5 ਮਿਲੀਅਨ ਤੋਂ ਵੱਧ ਆਏ ਲਾਈਕਸ

8 ਮਾਰਚ ਯਾਨੀਕਿ ਅੱਜ ਪੂਰੀ ਦੁਨੀਆ ਅੰਤਰਰਾਸ਼ਟਰੀ ਮਹਿਲਾ ਦਿਵਸ ਸੈਲੀਬ੍ਰੇਟ ਕਰ ਰਹੀ ਹੈ। ਔਰਤ ਨਾਲ ਜੁੜਿਆ ਹਰ ਰਿਸ਼ਤਾ ਖੂਬਸੂਰਤ ਹੈ, ਭਾਵੇਂ ਉਹ ਮਾਂ, ਭੈਣ, ਧੀ ਜਾਂ ਫਿਰ ਘਰ ਦੀ ਬਜ਼ੁਰਗ ਬੀਬੀ ਹੋਵੇ। ਅਜਿਹੇ ‘ਚ ਹਰ ਇਨਸਾਨ ਇਸ ਖ਼ਾਸ ਦਿਨ ਆਪਣੇ ਢੰਗ ਦੇ ਨਾਲ ਸੈਲੀਬ੍ਰੇਟ ਕਰ ਰਿਹਾ ਹੈ। ਜਿਸਦੇ ਚੱਲਦੇ ਭਾਰਤੀ ਕ੍ਰਿਕੇਟਰ ਵਿਰਾਟ ਕੋਹਲੀ ਨੇ ਖਾਸ ਪੋਸਟ ਪਾ ਕੇ ਸਭ ਨੂੰ ਵੂਮੈਨ ਡੇਅ ਦੀ ਵਧਾਈ ਦਿੱਤੀ ਹੈ।
image source- instagram
image source- instagram
ਉਨ੍ਹਾਂ ਨੇ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਤੇ ਨਵਜੰਮੀ ਬੇਟੀ ਵਾਮਿਕਾ ਦੀ ਪਿਆਰੀ ਜਿਹੀ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ, ‘ਬੱਚੇ ਦਾ ਜਨਮ ਹੁੰਦੇ ਹੋਏ ਦੇਖਣਾ ਬਹੁਤ ਸੁੱਖਦ ਅਹਿਸਾਸ ਹੈ। ਇਹ ਬਹੁਤ ਹੀ ਸ਼ਾਨਦਾਰ ਅਨੁਭਵ ਹੈ, ਜਿਸ ਚ ਮਨੁੱਖ ਜੀ ਸਕਦਾ ਹੈ। ਇਸ ਗੱਲ ਦਾ ਗਵਾਹੀ ਹੈ ਕਿ ਤੁਸੀਂ ਅਸਾਨੀ ਦੇ ਨਾਲ ਔਰਤਾਂ ਦੀ ਅਸਲ ਸ਼ਕਤੀ ਅਤੇ ਬ੍ਰਹਮਤਾ ਨੂੰ ਸਮਝਦੇ ਹੋ ਅਤੇ ਕਿਉਂਕਿ ਪ੍ਰਮਾਤਮਾ ਨੇ ਉਨ੍ਹਾਂ ਦੇ ਅੰਦਰ ਜੀਵਨ ਬਣਾਇਆ। ਇਹ ਇਸ ਲਈ ਕਿਉਂਕਿ ਉਹ ਸਾਡੇ ਨਾਲੋਂ ਵਧੇਰੇ ਤਾਕਤਵਰ ਹਨ।ਇਸ ਸੰਸਾਰ ਦੀਆਂ ਸਾਰੀਆਂ ਔਰਤਾਂ ਨੂੰ ਮਹਿਲਾ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ’ ।
image source- instagram
ਇਹ ਪੋਸਟ ਸ਼ੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀ ਜਾ ਰਹੀ ਹੈ। ਕੁਝ ਹੀ ਸਮੇਂ 'ਚ ਪੰਜ ਮਿਲੀਅਨ ਤੋਂ ਵੱਧ ਲਾਈਕਸ ਇਸ ਪੋਸਟ ਉੱਤੇ ਆ ਚੁੱਕੇ ਨੇ। ਇਸ ਤਸਵੀਰ 'ਚ ਅਨੁਸ਼ਕਾ ਸ਼ਰਮਾ ਨੇ ਆਪਣੀ ਬੇਟੀ ਵਾਮਿਕਾ ਨੂੰ ਗੋਦੀ ਚੁੱਕਿਆ ਹੋਇਆ ਹੈ ਤੇ ਪਿਆਰ ਦੇ ਨਾਲ ਆਪਣੀ ਬੇਟੀ ਵੱਲ ਦੇਖ ਰਹੀ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਇਸ ਤਸਵੀਰ ਦੀ ਤਾਰੀਫ ਕਰ ਰਹੇ ਨੇ।
image source- instagram
View this post on Instagram