ਇਸ ਵੀਡੀਓ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਵਿਰਾਟ ਕੋਹਲੀ ਆਪਣੀ ਗਰਭਵਤੀ ਪਤਨੀ ਦਾ ਕਿੰਨਾਂ ਰੱਖਦੇ ਹਨ ਖਿਆਲ

ਅਨੁਸ਼ਕਾ ਸ਼ਰਮਾ ਏਨੀਂ ਦਿਨੀਂ ਵਿਰਾਟ ਕੋਹਲੀ ਨਾਲ ਦੁਬਈ ਵਿੱਚ ਹੈ, ਜਿਥੇ ਆਈਪੀਐਲ ਟੂਰਨਾਮੈਂਟ ਚੱਲ ਰਿਹਾ ਹੈ । ਇਸ ਜੋੜੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੁੰਦੀਆਂ ਹਨ । ਤਸਵੀਰਾਂ ਵਿੱਚ ਸਾਫ ਦਿਖਾਈ ਦਿੰਦਾ ਹੈ ਕਿ ਵਿਰਾਟ ਅਨੁਸ਼ਕਾ ਦਾ ਕਿੰਨਾ ਖਿਆਲ ਰੱਖਦੇ ਹਨ ਕਿਉਂਕਿ ਅਨੁਸ਼ਕਾ ਪਿਛਲੇ ਛੇ ਮਹੀਨਿਆਂ ਤੋਂ ਪ੍ਰੇਗਨੈਂਟ ਹੈ ।
ਹੋਰ ਪੜ੍ਹੋ :-
ਗੁਰਲੇਜ ਅਖਤਰ ਦੇ ਘਰ ਆਈਆਂ ਖੁਸ਼ੀਆਂ, ਚੱਲ ਰਹੀਆਂ ਵਿਆਹ ਦੀਆਂ ਤਿਆਰੀਆਂ
‘ਚੰਡੀਗੜ੍ਹ ਕਰੇ ਆਸ਼ਿਕੀ’ ਫਿਲਮ ਦੀ ਸ਼ੂਟਿੰਗ ਸ਼ੁਰੂ, ਇਹ ਅਦਾਕਾਰ ਆਉਣਗੇ ਨਜ਼ਰ
ਇਸ ਸਭ ਦੇ ਚਲਦੇ ਇਕ ਨਵੀਂ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਵਿਰਾਟ ਅਨੁਸ਼ਕਾ ਨੂੰ ਇਸ਼ਾਰਿਆਂ ਵਿੱਚ ਪੁੱਛਿਆ ਕਿ ਉਸ ਨੇ ਖਾਣਾ ਖਾਧਾ ਹੈ ਜਾਂ ਨਹੀਂ? ਵੀਡੀਓ ਵਿੱਚ ਅਨੁਸ਼ਕਾ ਲਾਲ ਰੰਗ ਦੀ ਡਰੈੱਸ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਹੈ। ਖ਼ਬਰਾਂ ਦੀ ਮੰਨੀਏ ਤਾਂ ਵਿਰਾਟ ਅਤੇ ਅਨੁਸ਼ਕਾ ਜਨਵਰੀ 2021 ਤੱਕ ਪਹਿਲੀ ਵਾਰ ਪੇਰੈਂਟਸ ਬਣ ਜਾਣਗੇ।
Anushka
ਦੋਵੇਂ ਇਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਜੋੜੇ ਨੇ 28 ਅਗਸਤ ਨੂੰ ਸੋਸ਼ਲ ਮੀਡੀਆ 'ਤੇ ਖੁਲਾਸਾ ਕੀਤਾ ਸੀ ਕਿ ਛੋਟਾ ਜਿਹਾ ਮਹਿਮਾਨ ਉਨ੍ਹਾਂ ਦੇ ਘਰ ਆਉਣ ਵਾਲਾ ਹੈ। ਦੋਵਾਂ ਨੇ ਇੱਕ ਤਸਵੀਰ ਪੋਸਟ ਕੀਤੀ ਸੀ ਜਿਸ ਵਿੱਚ ਅਨੁਸ਼ਕਾ ਦਾ ਬੇਬੀ ਬੰਪ ਸਾਫ ਦਿਖਾਈ ਦੇ ਰਿਹਾ ਸੀ।
View this post on Instagram