ਅਰਮਾਨ ਮਲਿਕ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਦੀ ਪ੍ਰੈਗਨੈਂਸੀ ਦੀ ਖ਼ਬਰ ਨਿਕਲੀ ਝੂਠੀ, ਫੈਨਜ਼ ਦਾ ਫੁੱਟਿਆ ਗੁੱਸਾ

ਸ਼ਲ ਮੀਡੀਆ ਦੇ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ (Youtuber Armaan Malik) ਇੱਕ ਵਾਰ ਸੁਰਖੀਆਂ 'ਚ ਆ ਗਏ ਹਨ। ਦੋ ਪਤਨੀਆਂ ਦੇ ਪਤੀ ਅਰਮਾਨ ਮਲਿਕ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਸੁਰਖ਼ੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਇਹ ਖਬਰਾਂ ਆ ਰਹੀਆਂ ਸਨ ਕਿ ਅਰਮਾਨ ਦੀ ਦੂਜੀ ਪਤਨੀ ਗਰਭਵਤੀ ਹੈ ਪਰ ਹੁਣ ਇਸ ਨੂੰ ਲੈ ਕੇ ਨਵਾਂ ਖੁਲਾਸਾ ਹੋਇਆ ਹੈ, ਜਿਸ ਮਗਰੋਂ ਲੋਕ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ।

By  Pushp Raj September 13th 2023 12:52 PM -- Updated: September 13th 2023 02:16 PM

Youtuber Armaan Malik Trolled : ਸੋਸ਼ਲ ਮੀਡੀਆ ਦੇ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ (Youtuber Armaan Malik) ਇੱਕ ਵਾਰ ਸੁਰਖੀਆਂ 'ਚ ਆ ਗਏ ਹਨ।  ਦੋ ਪਤਨੀਆਂ ਦੇ ਪਤੀ ਅਰਮਾਨ ਮਲਿਕ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹਮੇਸ਼ਾ ਸੁਰਖ਼ੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਇਹ ਖਬਰਾਂ ਆ ਰਹੀਆਂ ਸਨ ਕਿ ਅਰਮਾਨ ਦੀ ਦੂਜੀ ਪਤਨੀ ਗਰਭਵਤੀ ਹੈ ਪਰ ਹੁਣ ਇਸ ਨੂੰ ਲੈ ਕੇ ਨਵਾਂ ਖੁਲਾਸਾ ਹੋਇਆ ਹੈ, ਜਿਸ ਮਗਰੋਂ ਲੋਕ ਉਨ੍ਹਾਂ ਨੂੰ ਟ੍ਰੋਲ ਕਰ ਰਹੇ ਹਨ। 


ਇੱਕ ਵਾਰ ਮੁੜ ਉਹ ਆਪਣੀ ਪਤਨੀ ਦੇ ਕਾਰਨ ਸੁਰਖ਼ੀਆਂ 'ਚ ਹਨ। ਹਾਲ ਹੀ 'ਚ ਖ਼ਬਰ ਆਈ ਸੀ ਕਿ ਉਨ੍ਹਾਂ ਦੀ ਦੂਜੀ ਪਤਨੀ ਕ੍ਰਿਤਿਕਾ ਮਲਿਕ ਪੁੱਤਰ ਜੈਦ ਨੂੰ ਜਨਮ ਦੇਣ ਦੇ 5 ਮਹੀਨਿਆਂ ਬਾਅਦ ਮੁੜ ਗਰਭਵਤੀ ਹੈ ਪਰ ਹੁਣ ਕ੍ਰਿਤਿਕਾ ਨੇ ਆਪਣੇ ਵਲੌਂਗ 'ਚ ਇਸ ਨਾਲ ਜੁੜਿਆ ਵੱਡਾ ਖ਼ੁਲਾਸਾ ਕੀਤਾ ਹੈ ਕਿ ਉਹ ਗਰਭਵਤੀ ਨਹੀਂ ਹੈ।


ਆਪਣੀ ਪ੍ਰੈਗਨੈਂਸੀ ਦੀ ਖ਼ਬਰ ਕ੍ਰਿਤਿਕਾ ਨੇ ਖ਼ੁਦ ਦਿੱਤੀ ਸੀ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ ਤੇ ਪ੍ਰਸ਼ੰਸਕਾਂ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ। ਸੋਸ਼ਲ ਮੀਡੀਆ 'ਤੇ ਵਧਾਈਆਂ ਦਾ ਦੌਰ ਚੱਲ ਰਿਹਾ ਸੀ ਪਰ ਇਸ ਸਭ ਦੇ ਵਿਚਕਾਰ ਖ਼ੁਦ ਕ੍ਰਿਤਿਕਾ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਆਪਣੇ ਪਰਿਵਾਰ ਨਾਲ ਮਜ਼ਾਕ ਕਰ ਰਹੀ ਹੈ, ਉਹ ਗਰਭਵਤੀ ਨਹੀਂ ਹੈ। ਇਹ ਖ਼ਬਰ ਸਾਹਮਣੇ ਆਉਂਦਿਆਂ ਹੀ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ।

ਕ੍ਰਿਤਿਕਾ ਦੇ ਇਸ ਮਜ਼ਾਕ ਤੋਂ ਸਿਰਫ ਅਰਮਾਨ ਮਲਿਕ ਹੀ ਨਹੀਂ, ਸਗੋਂ ਉਨ੍ਹਾਂ ਦਾ ਸਹੁਰਾ ਵੀ ਕਾਫ਼ੀ ਨਾਰਾਜ਼ ਹੈ। ਜਦੋਂ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਪਤਾ ਲੱਗਾ ਕਿ ਇਹ ਸਿਰਫ਼ ਮਜ਼ਾਕ ਸੀ ਤਾਂ ਉਨ੍ਹਾਂ ਸਾਰਿਆਂ ਨੇ ਉਸ ਨੂੰ ਖ਼ੂਬ ਝਿੜਕਿਆ।


 ਹੋਰ ਪੜ੍ਹੋ: Birbal: ਮਸ਼ਹੂਰ ਅਦਾਕਾਰ ਸਤਿੰਦਰ ਕੁਮਾਰ ਖੋਸਲਾ ਉਰਫ ਬੀਰਬਲ ਦਾ ਹੋਇਆ ਦਿਹਾਂਤ, ਹਾਰਟ ਅਟੈਕ ਬਣਿਆ ਮੌਤ ਦਾ ਕਾਰਨ

 ਜਿਵੇਂ ਹੀ ਕ੍ਰਿਤਿਕਾ ਨੇ ਇਹ ਖ਼ਬਰ ਅਰਮਾਨ ਮਲਿਕ ਤੇ ਉਨ੍ਹਾਂ ਦੀ ਪਹਿਲੀ ਪਤਨੀ ਪਾਇਲ ਮਲਿਕ ਨੂੰ ਦਿੱਤੀ ਤਾਂ ਦੋਵੇਂ ਕ੍ਰਿਤਿਕਾ 'ਤੇ ਗੁੱਸੇ 'ਚ ਆ ਗਏ ਤੇ ਉਨ੍ਹਾਂ ਨੂੰ ਕਿਹਾ ਕਿ ਉਹ ਅਜਿਹਾ ਮਜ਼ਾਕ ਮੁੜ ਕਦੇ ਨਾ ਕਰੇ। ਇੰਨਾ ਹੀ ਨਹੀਂ, ਪ੍ਰਸ਼ੰਸਕਾਂ ਨੂੰ ਉਸ ਦਾ ਮਜ਼ਾਕ ਵੀ ਪਸੰਦ ਨਹੀਂ ਆ ਰਿਹਾ ਤੇ ਕਾਫ਼ੀ ਗੁੱਸਾ ਵੀ ਆ ਰਿਹਾ ਹੈ।


Related Post