WWE ਫੇਮ ਮਸ਼ਹੂਰ ਰੈਸਲਰ 'ਦਿ ਗ੍ਰੇਟ ਖਲੀ' ਪਹੁੰਚੇ ਬਾਬਾ ਬਾਗੇਸ਼ਵਰ ਧਾਮ, ਵਾਇਰਲ ਹੋ ਰਹੀਆਂ ਨੇ ਤਸਵੀਰਾਂ

By  Pushp Raj March 11th 2024 04:02 PM

The Great Khali visits Bageshwar Dham : WWE  ਦੇ ਮਹਾਨ ਪਹਿਲਵਾਨ ਦਿ ਗ੍ਰੇਟ ਖਲੀ (The Great Khali)  ਹਾਲ ਹੀ 'ਚ ਮੱਧ ਪ੍ਰਦੇਸ਼ ਦੇ ਬਾਗੇਸ਼ਵਰ ਧਾਮ ਪਹੁੰਚੇ। ਉਹ ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਨੂੰ ਮਿਲੇ। ਜਿੱਥੋਂ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਵਾਇਰਲ ਹੋ ਰਹੀਆਂ ਹਨ। 

View this post on Instagram

A post shared by The Great Khali (@thegreatkhali)

 

ਬਾਗੇਸ਼ਵਰ ਧਾਮ ਪਹੁੰਚੇ ਦਿ ਗ੍ਰੇਟ ਖਲੀ

ਦਰਅਸਲ ਦਿ ਗ੍ਰੇਟ ਖਲੀ ਮੱਧ ਪ੍ਰਦੇਸ਼ ਦੇ ਬੁੰਦੇਲਖੰਡ ਜ਼ਿਲ੍ਹੇ ਵਿੱਚ ਆਯੋਜਿਤ ਇੱਕ ਵਿਸ਼ਾਲ ਸਮੂਹਿਕ ਵਿਆਹ ਸੰਮੇਲਨ ਵਿੱਚ ਬਾਗੇਸ਼ਵਰ ਧਾਮ ਪਹੁੰਚੇ ਸਨ। ਇੱਥੇ ਕੁੱਲ 156 ਜੋੜਿਆਂ ਦਾ ਵਿਆਹ ਹੋਇਆ, ਜਿਸ ਵਿੱਚ ਸੀਐਮ ਮੋਹਨ ਯਾਦਵ ਨੇ ਵੀ ਸ਼ਿਰਕਤ ਕੀਤੀ।


ਖਲੀ ਨੇ ਇਸ ਈਵੈਂਟ 'ਤੇ ਪੰਡਿਤ ਧੀਰੇਂਦਰ ਸ਼ਾਸਤਰੀ ਦਾ ਧੰਨਵਾਦ ਕੀਤਾ। ਖਲੀ ਨੇ ਕਿਹਾ, ''ਮੈਂ ਦੁਨੀਆ ਭਰ ਦੀ ਯਾਤਰਾ ਕੀਤੀ ਹੈ ਅਤੇ ਕਈ ਥਾਵਾਂ 'ਤੇ ਗਿਆ ਹਾਂ, ਪਰ ਮੈਂ ਆਪਣੀ ਜ਼ਿੰਦਗੀ 'ਚ ਕਦੇ ਵੀ ਇੱਥੇ ਮੌਜੂਦ ਸ਼ਕਤੀ ਨੂੰ ਨਹੀਂ ਦੇਖਿਆ। ਧੀਰੇਂਦਰ ਸ਼ਾਸਤਰੀ ਨਾਲ ਖਲੀ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

ਦਿ ਗ੍ਰੇਟ ਖਲੀ ਨੇ ਧੀਰੇਂਦਰ ਸ਼ਾਸਤਰੀ ਦਾ ਕੀਤਾ ਧੰਨਵਾਦ 

156 ਧੀਆਂ ਦੇ ਵਿਆਹ ਕਰਵਾਉਣ ਲਈ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਦੀ ਤਾਰੀਫ ਕਰਦੇ ਹੋਏ ਖਲੀ ਨੇ ਕਿਹਾ, 'ਮੈਂ ਅੱਜ ਇੱਥੇ ਵਿਆਹ ਕਰਵਾਉਣ ਵਾਲੀਆਂ 156 ਧੀਆਂ ਨੂੰ ਵਧਾਈ ਦਿੰਦਾ ਹਾਂ। ਅੱਜ ਦੇ ਸਮੇਂ ਵਿੱਚ ਸਿਰਫ਼ ਇੱਕ ਵਿਅਕਤੀ ਦਾ ਵਿਆਹ ਕਰਨਾ ਇੱਕ ਵੱਡੀ ਜ਼ਿੰਮੇਵਾਰੀ ਹੈ, ਪਰ ਸਾਡੇ ਮਹਾਰਾਜ ਜੀ 156 ਧੀਆਂ ਦਾ ਵਿਆਹ ਕਰਵਾ ਕੇ ਨਾ ਸਿਰਫ਼ ਉਨ੍ਹਾਂ ਦੇ ਵਿਆਹ ਕਰਵਾ ਰਹੇ ਹਨ, ਸਗੋਂ ਉਨ੍ਹਾਂ ਦੇ ਘਰਾਂ ਲਈ ਜ਼ਰੂਰੀ ਸਮਾਨ ਵੀ ਮੁਹੱਈਆ ਕਰਵਾ ਰਹੇ ਹਨ। ਇਹ ਵੱਡੀ ਗੱਲ ਹੈ।


ਮੈਂ ਇੱਕ ਛੱਤ ਹੇਠ ਇੰਨੇ ਵਿਆਹ ਅਤੇ ਇੰਨਾ ਵੱਡਾ ਪ੍ਰੋਗਰਾਮ ਕਦੇ ਨਹੀਂ ਦੇਖਿਆ। ਸਾਰੀਆਂ ਸੰਸਥਾਵਾਂ ਅਤੇ ਸੰਤਾਂ ਨੂੰ ਲੋੜਵੰਦ ਧੀਆਂ ਦੇ ਵਿਆਹ ਕਰਵਾਉਣੇ ਚਾਹੀਦੇ ਹਨ। ਵਾਹਿਗੁਰੂ ਜੀ ਨੇ ਤੁਹਾਡੇ ਲਈ ਮਹਾਰਾਜ ਜੀ ਭੇਜੇ ਹਨ, ਜਿਨ੍ਹਾਂ ਨੇ ਤੁਹਾਡਾ ਹੱਥ ਸਤਿਕਾਰ ਨਾਲ ਫੜਿਆ ਹੈ।

 

View this post on Instagram

A post shared by The Great Khali (@thegreatkhali)

 


ਹੋਰ ਪੜ੍ਹੋ : ਜੱਸੀ ਗਿੱਲ ਨੇ ਪੁੱਤ ਜੈਜਵੀਨ ਸਿੰਘ ਦਾ ਮਨਾਇਆ ਜਨਮਦਿਨ, ਗਾਇਕ ਨੇ ਸਾਂਝੀ ਕੀਤੀ ਕਿਊਟ ਵੀਡੀਓ

ਦਿ ਗ੍ਰੇਟ ਖਲੀ ਦਾ ਰੈਸਲਿੰਗ 'ਚ ਸਫਰ 

ਦੱਸ ਦਈਏ ਕਿ ਖਲੀ ਦੇ ਫੈਨਜ਼ ਉਨ੍ਹਾਂ ਦੀ ਰੈਸਲਿੰਗ ਦੀ ਵੀਡੀਓ ਨੂੰ ਵੀ ਕਾਫੀ ਪਸੰਦ ਕਰਦੇ ਹਨ। ਖਲੀ ਨੇ WWE ਦੇ ਕਈ ਰੈਸਲਿੰਗ ਮੁਕਬਾਲਿਆਂ ਨੂੰ ਜਿੱਤ ਕੇ ਚੈਂਪੀਅਨ ਬਣੇ ਅਤੇ  ਭਾਰਤ ਦਾ ਨਾਮ ਰੌਸ਼ਨ ਕੀਤਾ ਹੈ। ਮੌਜੂਦਾ ਸਮੇਂ ਵਿੱਚ ਖਲੀ ਇੱਕ ਕੁਸ਼ਤੀ ਟ੍ਰੇਨਿੰਗ ਸੈਂਟਰ ਚਲਾ ਰਹੇ ਹਨ ਤੇ ਨੌਜਵਾਨਾਂ ਨੂੰ ਕੁਸ਼ਤੀ ਖੇਡਣ ਲਈ ਪ੍ਰੇਰਤ ਕਰ ਰਹੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਖਲੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਬੀਤੇ ਦਿਨੀਂ ਉਨ੍ਹਾਂ ਨੇ ਆਪਣੇ ਨਾਂਅ ਉੱਤੇ ਇੱਕ ਵਿਅਕਤੀ ਵੱਲੋਂ ਕੀਤੀ ਜਾ ਰਹੀ ਠੱਗੀਆਂ ਬਾਰੇ ਖੁਲਾਸਾ ਕੀਤਾ।  

 

Related Post