Viral Video: ਆਏ ਦਿਨ ਸੋਸ਼ਲ ਮੀਡੀਆ ਉੱਤੇ ਕੁਝ ਨਾਂ ਕੁਝ ਨਵਾਂ ਵਾਇਰਲ ਹੁੰਦਾ ਹੈ ਰਹਿੰਦਾ ਹੈ। ਜਿਸ ਦੇ ਚੱਲਦੇ ਹਰ ਖਾਸ ਤੋਂ ਲੈ ਕੇ ਆਮ ਵਿਅਕਤੀ ਰੀਲਸ ਬਨਾਉਣ ਦੀ ਹੋੜ 'ਚ ਲੱਗਾ ਹੋਇਆ ਹੈ। ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਮਹਿਲਾ ਨਾਲ ਰੀਲ ਬਣਾਉਂਦੇ ਹੋਏ ਰੀਅਲ ਹਾਦਸਾ ਵਾਪਰ ਜਾਂਦਾ ਹੈ।
ਸੋਸ਼ਲ ਮੀਡੀਆ 'ਤੇ ਰੀਲਾਂ ਬਣਾਉਣ ਦਾ ਲੋਕਾਂ 'ਚ ਲਗਾਤਾਰ ਕ੍ਰੇਜ਼ ਵਧਦਾ ਜਾ ਰਿਹਾ ਹੈ। ਭਾਵੇਂ ਇਸ ਨਾਲ ਕੋਈ ਹਾਦਸਾ ਵੀ ਵਾਪਰ ਜਾਵੇ, ਲੋਕ ਨਹੀਂ ਹਟਦੇ। ਅਜਿਹਾ ਹੀ ਇੱਕ ਹਾਦਸਾ ਇਸ ਔਰਤ ਨਾਲ ਵਾਪਰਿਆ, ਜਦੋਂ ਉਹ ਰੀਲ ਬਣਾ ਰਹੀ ਸੀ। ਅਚਾਨਕ ਇੱਕ ਮੋਟਰਸਾਈਕਲ ਸਵਾਰ ਆਉਂਦਾ ਹੈ ਅਤੇ ਉਸ ਦੇ ਗਲੋਂ ਵਿਚੋਂ ਸੋਨੇ ਦੀ ਚੈਨ ਖੋਹ ਕੇ ਫਰਾਰ ਹੋ ਜਾਂਦਾ ਹੈ।
ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸਲਵਾਰ-ਸੂਟ ਪਹਿਨੀ ਇੱਕ ਔਰਤ ਰੀਲ ਬਣਾ ਰਹੀ ਹੈ। ਰੀਲ ਬਣਾਉਣ ਲਈ ਉਹ ਸੜਕ 'ਤੇ ਹੌਲੀ-ਹੌਲੀ ਤੁਰ ਕੇ ਆਉਂਦਾ ਹੈ। ਇਸ ਦੌਰਾਨ ਅਚਾਨਕ ਇੱਕ ਮੋਟਰਸਾਈਕਲ ਸਵਾਰ ਅਣਪਛਾਤਾ ਨੌਜਵਾਨ ਆਉਂਦਾ ਹੈ। ਔਰਤ ਰੀਲ ਖਰਾਬ ਹੋਣ ਕਾਰਨ ਨਾਰਾਜ਼ ਵੀ ਲੱਗੀ ਹੈ ਅਤੇ ਜਾਪਦਾ ਹੈ ਕਿ ਉਹ ਨੌਜਵਾਨ ਨੂੰ ਰੋਕਣਾ ਚਾਹੁੰਦੀ ਸੀ, ਪਰ ਇਸਤੋਂ ਪਹਿਲਾਂ ਹੀ ਨੌਜਵਾਨ ਉਸ ਦੇ ਗਲ 'ਚ ਹੱਥ ਪਾ ਕੇ ਸੋਨੇ ਦੀ ਚੈਨ ਖੋਹ ਕੇ ਫ਼ਰਾਰ ਹੋ ਜਾਂਦਾ ਹੈ।