ਮਸ਼ਹੂਰ ਯੂਟਿਊਬਰ ਅਗਸਤਿਆ ਚੌਹਾਨ ਦੀ ਸੜਕ ਹਾਦਸੇ 'ਚ ਹੋਈ ਮੌਤ, ਜਿਸ ਬਾਈਕ ਨਾਲ ਬਣਾਈ ਸੀ ਪਹਿਚਾਣ, ਉਹੀ ਬਣੀ ਕਾਲ

ਸਪੀਡ ਜਿੱਥੇ ਇੱਕ ਪਾਸੇ ਰੋਮਾਂਚ ਦਿੰਦੀ ਹੈ,ਉੱਥੇ ਹੀ ਦੂਜੇ ਪਾਸੇ ਇਹ ਘਾਤਕ ਵੀ ਹੋ ਸਕਦੀ ਹੈ। ਇਸ ਦੀ ਇੱਕ ਵੱਡੀ ਉਦਾਹਰਣ ਹਾਲ ਹੀ 'ਚ ਯਮੁਨਾ ਐਕਸਪ੍ਰੈਸ ਵੇਅ 'ਤੇ ਦੇਖਣ ਨੂੰ ਮਿਲੀ। ਜਦੋਂ ਇੱਕ ਮਸ਼ਹੂਰ ਯੂਟਿਊਬਰ ਅਤੇ ਸਪੋਰਟਸ ਬਾਈਕ ਰਾਈਡਰ ਅਗਸਤਿਆ ਚੌਹਾਨ ਦੀ ਤੇਜ਼ ਰਫ਼ਤਾਰ ਕਾਰਨ ਜਾਨ ਚਲੀ ਗਈ। ਅਗਸਿਤਾ ਦੇ ਦਿਹਾਂਤ ਦੀ ਖ਼ਬਰ ਨਾਲ ਉਨ੍ਹਾਂ ਦੇ ਫੈਨਜ਼ ਵਿਚਾਲੇ ਸੋਗ ਲਹਿਰ ਹੈ।

By  Pushp Raj May 6th 2023 05:53 PM

 Youtuber Agastya Chauhan Death News: ਆਏ ਦਿਨ ਸੋਸ਼ਲ ਮੀਡੀਆ 'ਤੇ ਕੋਈ ਨਾਂ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਅਜਿਹੇ 'ਚ ਨੌਜਵਾਨ ਕਈ ਵਾਰ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਵੀਡੀਓਜ਼ ਬਨਾਉਣ ਲਈ ਕੁਝ ਵੀ ਕਰਦੇ ਹਨ। ਅਜਿਹਾ ਹੀ ਕੁਝ ਹੋਇਆ ਮਸ਼ਹੂਰ ਮਸ਼ਹੂਰ ਯੂਟਿਊਬਰ ਅਤੇ ਸਪੋਰਟਸ ਬਾਈਕ ਰਾਈਡਰ ਅਗਸਤਿਆ ਚੌਹਾਨ ਨਾਲ ਜੋ ਕਿ ਆਪਣੇ ਦੋਸਤਾਂ ਨਾਲ ਰੇਸਿੰਗ ਕਰ ਰਹੇ ਸੀ ਇਸ ਦੌਰਾਨ ਉਨ੍ਹਾਂ ਨਾਲ ਵੱਡਾ ਹਾਦਸਾ ਵਾਪਰਿਆ ਤੇ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। 


ਅਲੀਗੜ੍ਹ ਦੇ ਡੀਆਈਜੀ ਨੇ ਦੱਸਿਆ ਕਿ ਅਗਸਤਿਆ ਨਾਲ ਇਹ ਹਾਦਸਾ 3 ਮਈ ਨੂੰ ਯਮੁਨਾ ਐਕਸਪ੍ਰੈਸ ਵੇਅ 'ਤੇ ਵਾਪਰਿਆ। ਅਗਸਤਿਆ ਹਾਦਸੇ ਦੌਰਾਨ ਆਪਣੇ ਦੋਸਤਾਂ ਨਾਲ ਯਮੁਨਾ ਐਕਸਪ੍ਰੈਸ ਵੇਅ 'ਤੇ ਰੇਸਿੰਗ ਲਈ ਗਏ ਸੀ। ਉਹ ਆਪਣੀ ਕਾਵਾਸਾਕੀ ਨਿੰਜਾ ਜ਼ੈੱਡਐਕਸ 10ਆਰ ਬਾਈਕ ਚਲਾ ਰਹੇ ਸੀ।

 ਅਗਸਤਿਆ ਦੀ ਸਪੋਰਟਸ ਬਾਈਕ 300 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਕਰੀਬ ਸੀ। ਇਸ ਦੌਰਾਨ ਉਨ੍ਹਾਂ ਦਾ ਇੱਕ ਸਾਥੀ ਅੱਗੇ ਨਿਕਲ ਗਿਆ, ਇਸ ਦੌਰਾਨ ਜਿਵੇਂ ਉਹ ਆਪਣੇ ਬਾਈਕ ਦੀ ਰਫਤਾਰ ਵਧਾ ਕੇ ਆਪਣੇ ਸਾਥੀ ਕੋਲ ਪਹੁੰਚਣ ਦੀ ਕੋਸ਼ਿਸ਼ ਕਰਨ ਲਗੇ ਤਾਂ ਅਚਾਨਕ ਉਸ ਦੀ ਬਾਈਕ ਆਊਟ ਆਫ ਕੰਟਰੋਲ ਹੋ ਗਈ। ਅਗਸਤਿਆ ਦੀ  ਸੁਪਰਬਾਈਕ ਇਸ ਦੌਰਾਨ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ, ਜਿਸ ਨਾਲ ਇਹ ਹਾਦਸਾ ਵਾਪਰਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। 

ਜਾਣਕਾਰੀ ਮੁਤਾਬਕ ਇਹ ਹਾਦਸਾ ਅਲੀਗੜ੍ਹ ਦੇ ਤਪਲ ਥਾਣਾ ਖੇਤਰ ਦੇ ਯਮੁਨਾ ਐਕਸਪ੍ਰੈੱਸ ਵੇਅ 47 ਮਾਈਲਸਟੋਨ ਨੇੜੇ ਵਾਪਰਿਆ। Agastya ਦੇਹਰਾਦੂਨ ਦਾ ਰਹਿਣ ਵਾਲਾ ਸੀ ਅਤੇ ਆਗਰਾ ਤੋਂ ਨੋਇਡਾ ਜਾ ਰਿਹਾ ਸੀ। ਜਿਵੇਂ ਹੀ ਉਹ 47 ਮਾਈਲਸਟੋਨ 'ਤੇ ਪਹੁੰਚਿਆ ਤਾਂ ਉਸ ਦਾ ਮੋਟਰਸਾਈਕਲ ਦਾ ਕੰਟਰੋਲ ਖ਼ਤਮ ਹੋ ਗਿਆ ਤੇ ਬਾਈਕ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ। ਇਸ ਦੌਰਾਨ ਉਸ ਦਾ ਸਿਰ ਸਿੱਧਾ ਸੜਕ ਨਾਲ ਟਕਰਾ ਗਿਆ ਅਤੇ ਹੈਲਮੇਟ ਚਕਨਾਚੂਰ ਹੋ ਗਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।


ਹੋਰ ਪੜ੍ਹੋ: Burak Deniz: ਤੁਰਕੀ ਦੇ ਮਸ਼ਹੂਰ ਅਦਾਕਾਰ  ਬੁਰਾਕ ਡੇਨਿਜ਼ ਪਹੁੰਚੇ ਭਾਰਤ, ਬਾਲੀਵੁੱਡ ਗੀਤਾਂ 'ਤੇ ਥਿਰਕਦੇ ਹੋਏ ਆਏ ਨਜ਼ਰ 

ਜਾਣਕਾਰੀ ਮੁਤਾਬਕ ਜ਼ਿਆਦਾ ਖੂਨ ਵਹਿਣ ਕਾਰਨ ਅਗਸਤਿਆ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਪੁਲਿਸ ਨੂੰ 3 ਮਈ ਨੂੰ ਸਵੇਰੇ 9.30 ਵਜੇ ਦੇ ਕਰੀਬ ਮਿਲੀ। ਜਿਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਅਗਸਤਿਆ ਨੂੰ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਵੱਲੋਂ ਅਗਸਤਿਆ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਨਾ ਦੇ ਦਿੱਤੀ ਗਈ ਤੇ  ਮ੍ਰਿਤਕ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ। 


Related Post