ਇਸ ਸਰਦਾਰ ਨੇ ਪੰਜ ਭਾਸ਼ਾਵਾਂ ‘ਚ ਗਾਇਆ ‘ਕੇਸਰੀਆ’ ਗੀਤ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਕੀਤੀ ਤਾਰੀਫ
ਸਨੇਹਦੀਪ ਇੱਕ ਗਾਇਕ ਹੈ ਅਤੇ ਅਕਸਰ ਉਹ ਆਪਣੇ ਯੂਟਿਊਬ ਚੈਨਲ ‘ਤੇ ਗਾਣਿਆਂ ਦੇ ਨਾਲ ਇਸ ਤਰ੍ਹਾਂ ਦੇ ਤਜ਼ਰਬੇ ਕਰਦੇ ਰਹਿੰਦੇ ਹਨ ।
ਸਨੇਹਦੀਪ ਕਲਸੀ (Snehdeep Kalsi)ਦਾ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ‘ਕੇਸਰੀਆ’ ਗੀਤ ਨੂੰ ਵੱਖ ਵੱਖ ਪੰਜ ਭਾਸ਼ਾਵਾਂ ‘ਚ ਗਾਉਂਦੇ ਹੋਏ ਦਿਖਾਈ ਦੇ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਬਿਨਾਂ ਕਿਤੇ ਅਟਕੇ ਸਨੇਹਦੀਪ ਨੇ ਬਹੁਤ ਹੀ ਖੂਬਸੂਰਤੀ ਦੇ ਨਾਲ ਵੱਖ ਵੱਖ ਭਾਸ਼ਾਵਾਂ ‘ਚ ਇਸ ਗੀਤ ਨੂੰ ਗਾਇਆ ਹੈ ।
ਹੋਰ ਪੜ੍ਹੋ : ਪ੍ਰੈਗਨੇਂਸੀ ਦੌਰਾਨ ਖੂਬ ਇਨਜੁਆਏ ਕਰ ਰਹੀ ਦ੍ਰਿਸ਼ਟੀ ਗਰੇਵਾਲ, ਵੇਖੋ ਵੀਡੀਓ
ਕੌਣ ਹੈ ਸਨੇਹਦੀਪ ਕਲਸੀ
ਸਨੇਹਦੀਪ ਇੱਕ ਗਾਇਕ ਹੈ ਅਤੇ ਅਕਸਰ ਉਹ ਆਪਣੇ ਯੂਟਿਊਬ ਚੈਨਲ ‘ਤੇ ਗਾਣਿਆਂ ਦੇ ਨਾਲ ਇਸ ਤਰ੍ਹਾਂ ਦੇ ਤਜ਼ਰਬੇ ਕਰਦੇ ਰਹਿੰਦੇ ਹਨ । ਹੁਣ ਤੱਕ ਉਨ੍ਹਾਂ ਦੇ ਕਈ ਵੀਡੀਓ ਵਾਇਰਲ ਹੋ ਚੁੱਕੇ ਹਨ ਅਤੇ ਇਨ੍ਹਾਂ ਵੀਡੀਓਜ਼ ਨੂੰ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਵੀ ਕੀਤਾ ਜਾਂਦਾ ਹੈ ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੀਤੀ ਤਾਰੀਫ
ਸਨੇਹਦੀਪ ਕਲਸੀ ਦੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਕੀਤੀ ਹੈ । ਉਨ੍ਹਾਂ ਨੇ ਸਨੇਹਦੀਪ ਦਾ ਵੀਡੀਓ ਟਵਿੱਟਰ ‘ਤੇ ਸ਼ੇਅਰ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਲਿਖਿਆ ਕਿ ‘ਇਸ ਅਦਭੁਤ ਪੇਸ਼ਕਾਰੀ ਨੂੰ ਵੇਖਿਆ। ਸਨੇਹਦੀਪ ਦੀ ਮਿੱਠੀ ਆਵਾਜ਼ ਤੋਂ ਇਲਾਵਾ ਇਹ ਇੱਕ ਭਾਰਤ,ਸ੍ਰੇਸ਼ਠ ਭਾਰਤ ਦੀ ਭਾਵਨਾ ਦੀ ਇੱਕ ਮਹਾਨ ਪੇਸ਼ਕਾਰੀ ਹੈ।ਸ਼ਾਨਦਾਰ’ ! ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ ਟਵੀਟ ਤੋਂ ਬਾਅਦ ਸਨੇਹਦੀਪ ਕਲਸੀ ਮੁੜ ਤੋਂ ਚਰਚਾ ‘ਚ ਆ ਗਏ ਹਨ ।
ਅਨੰਦ ਮਹਿੰਦਰਾ ਵੀ ਕਰ ਚੁੱਕੇ ਹਨ ਤਾਰੀਫ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਅਨੰਦ ਮਹਿੰਦਰਾ ਵੀ ਸਨੇਹਦੀਪ ਦੀ ਤਾਰੀਫ ਕਰ ਚੁੱਕੇ ਹਨ । ਇਸ ਦੇ ਨਾਲ ਹੀ ਲੋਕਾਂ ਦੇ ਵੱਲੋਂ ਵੀ ਸਨੇਹਦੀਪ ਦੇ ਇਸ ਅੰਦਾਜ਼ ਦੀ ਤਾਰੀਫ ਕੀਤੀ ਜਾ ਰਹੀ ਹੈ । ਦੱਸ ਦਈਏ ਕਿ ਸਨੇਹਦੀੋਪ ਨੇ ਕੇਸਰੀਆ ਗੀਤ ਨੂੰ ਮਲਿਆਲਮ, ਤਮਿਲ, ਤੇਲਗੂ, ਕੰਨੜ ਅਤੇ ਹਿੰਦੀ ਭਾਸ਼ਾ ‘ਚ ਗਾਇਆ ਹੈ ।
Came across this amazing rendition by the talented @SnehdeepSK. In addition to the melody, it is a great manifestation of the spirit of ‘Ek Bharat Shreshtha Bharat.’ Superb! pic.twitter.com/U2MA3rWJNi
— Narendra Modi (@narendramodi) March 17, 2023