ਤਸਵੀਰ ‘ਚ ਨਜ਼ਰ ਆ ਰਿਹਾ ਇਹ ਸ਼ਖਸ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ !

ਸੋਸ਼ਲ ਮੀਡੀਆ ‘ਤੇ ਆਏ ਦਿਨ ਪੰਜਾਬੀ ਸਿਤਾਰਿਆਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹੁਣ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਦੀ ਗੱਲ ਕਰਨ ਜਾ ਰਹੇ ਹਾਂ । ਜਿਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।

By  Shaminder June 29th 2023 01:00 PM -- Updated: June 29th 2023 12:59 PM

ਸੋਸ਼ਲ ਮੀਡੀਆ ‘ਤੇ ਆਏ ਦਿਨ ਪੰਜਾਬੀ ਸਿਤਾਰਿਆਂ (Punjabi Stars) ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹੁਣ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਦੀ ਗੱਲ  ਕਰਨ ਜਾ ਰਹੇ ਹਾਂ । ਜਿਸ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿੱਥੇ ਉਹ ਬਿਹਤਰੀਨ ਕਾਮੇਡੀਅਨ ਤੇ ਅਦਾਕਾਰ ਹਨ । ਉੱਥੇ ਹੀ ਬਿਹਤਰੀਨ ਲੇਖਕ ਹਨ, ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਬਿਹਤਰੀਨ ਫ਼ਿਲਮਾਂ ਦਿੱਤੀਆਂ ਹਨ ।


ਹੋਰ ਪੜ੍ਹੋ : 
ਬੌਬੀ ਦਿਓਲ ਪਤਨੀ ਤਾਨੀਆ ਨਾਲ ਬਾਂਦਰਾ ‘ਚ ਆਏ ਨਜ਼ਰ, ਜੋੜੀ ਨੇ ਫੋਟੋਗ੍ਰਾਫਰਸ ਨੂੰ ਦਿੱਤੇ ਪੋਜ਼

ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ । ਨਹੀਂ ਸਮਝੇ ਤਾਂ ਚੱਲੋ ਅਸੀਂ ਹੀ ਤੁਹਾਨੂੰ ਦੱਸ ਦਿੰਦੇ ਹਾਂ । ਅਸੀਂ ਗੱਲ ਕਰ ਰਹੇ ਮਸ਼ਹੂਰ ਅਦਾਕਾਰ ਰਾਣਾ ਰਣਬੀਰ (Rana Ranbir) ਦੀ । ਜਿਸ ਨੇ ਪੰਜਾਬੀ ਇੰਡਸਟਰੀ ਨੂੰ ਆਸੀਸ ਵਰਗੀਆ ਫ਼ਿਲਮਾਂ ਦਿੱਤੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਫ਼ਿਲਮਾਂ ਦੀ ਕਹਾਣੀ ਲਿਖੀ ਹੈ ।


ਇਸ ਪੁਰਾਣੀ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਰਾਣਾ ਰਣਬੀਰ ਦੀ ਇਹ ਤਸਵੀਰ ਪੜ੍ਹਾਈ ਦੇ ਦਿਨਾਂ ਦੀ ਹੈ ।ਤਸਵੀਰ ਨੂੰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਹੈ ਅਤੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਥੀਏਟਰ ਅਤੇ ਟੈਲੀਵਿਜ਼ਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਦਿਆਰਥੀ ਜੀਵਨ ਦੀ ਝਲਕ’। 


ਰਾਣਾ ਰਣਬੀਰ ਨੇ ਕਾਮੇਡੀ ਤੋਂ ਕੀਤੀ ਸ਼ੁਰੂਆਤ 

ਰਾਣਾ ਰਣਬੀਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕਾਮੇਡੀ ਤੋਂ ਕੀਤੀ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ ਹਨ । ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਧੀ ਸੀਰਤ ਦਾ ਵਿਆਹ ਕੀਤਾ ਹੈ । 

View this post on Instagram

A post shared by Rana Ranbir ਰਾਣਾ ਰਣਬੀਰ (@officialranaranbir)




Related Post