ਇਸ ਕਸ਼ਮੀਰੀ ਕੁੜੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਕੀਤੀ ਬੇਨਤੀ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ
ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ । ਜੋ ਕਿ ਅਕਸਰ ਸੁਰਖੀਆਂ ਦਾ ਕਾਰਨ ਬਣਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ । ਜੋ ਕਿ ਇੱਕ ਛੋਟੀ ਜਿਹੀ ਕੁੜੀ ਦਾ ਹੈ, ਇਹ ਕੁੜੀ ਇਸ ਵੀਡੀਓ ‘ਚ ਸਕੂਲ ਦੀ ਖਰਾਬ ਹਾਲਤ ਨੂੰ ਬਿਆਨ ਕਰਦੀ ਹੋਈ ਨਜ਼ਰ ਆ ਰਹੀ ਹੈ ।
ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ (Video Viral)ਹੁੰਦਾ ਰਹਿੰਦਾ ਹੈ । ਜੋ ਕਿ ਅਕਸਰ ਸੁਰਖੀਆਂ ਦਾ ਕਾਰਨ ਬਣਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ । ਜੋ ਕਿ ਇੱਕ ਛੋਟੀ ਜਿਹੀ ਕੁੜੀ ਦਾ ਹੈ, ਇਹ ਕੁੜੀ ਇਸ ਵੀਡੀਓ ‘ਚ ਸਕੂਲ ਦੀ ਖਰਾਬ ਹਾਲਤ ਨੂੰ ਬਿਆਨ ਕਰਦੀ ਹੋਈ ਨਜ਼ਰ ਆ ਰਹੀ ਹੈ ।
ਹੋਰ ਪੜ੍ਹੋ : ਜਦੋਂ ਦੀਪਿਕਾ ਪਾਦੂਕੋਣ ਨੇ ਪੰਜਾਬੀ ‘ਚ ਕੀਤੀ ਗੱਲਬਾਤ, ਵੇਖੋ ਸੋਨਮ ਬਾਜਵਾ ਦੇ ਨਾਲ ਵਾਇਰਲ ਹੋ ਰਿਹਾ ਵੀਡੀਓ
ਵੀਡੀਓ ‘ਚ ਇਹ ਬੱਚੀ ਕਹਿ ਰਹੀ ਹੈ ਕਿ ‘ਮੋਦੀ ਜੀ ਮੇਰਾ ਨਾਮ ਸੀਰਤ ਨਾਜ਼ ਹੈ, ਮੋਦੀ ਜੀ ਕੈਸੇ ਹੋ ਆਪ, ਵੇਖੋ ਸਾਡੇ ਸਕੂਲ ਦਾ ਫਰਸ਼ ਕਿੰਨਾ ਗੰਦਾ ਹੈ, ਇਸ ਫਰਸ਼ ‘ਤੇ ਥੱਲੇ ਹੀ ਸਾਨੂੰ ਬੈਠਣਾ ਪੈਂਦਾ ਹੈ ਅਤੇ ਸਾਡੇ ਸਾਰੇ ਕੱਪੜੇ ਗੰਦੇ ਹੋ ਜਾਂਦੇ ਹਨ ਅਤੇ ਫਿਰ ਸਾਨੂੰ ਮੰਮੀ ਮਾਰਦੀ ਹੈ’।
‘ਮੋਦੀ ਜੀ ਸਾਡਾ ਸਕੂਲ ਸੋਹਣਾ ਜਿਹਾ ਬਣਵਾ ਦਿਓ’
ਵੀਡੀਓ ‘ਚ ਇਹ ਬੱਚੀ ਕਹਿੰਦੀ ਹੋਈ ਸੁਣਾਈ ਦੇ ਰਹੀ ਹੈ ਕਿ ਮੋਦੀ ਜੀ ਮੇਰੀ ਤੁਹਾਨੂੰ ਇਹੀ ਬੇਨਤੀ ਹੈ ਕਿ ਕਿਰਪਾ ਕਰਕੇ ਸਾਡੇ ਸਕੂਲ ਨੂੰ ਸੋਹਣਾ ਜਿਹਾ ਬਣਵਾ ਦਿਓ ਤਾਂ ਕਿ ਅਸੀਂ ਵਧੀਆ ਤਰੀਕੇ ਦੇ ਨਾਲ ਪੜ੍ਹਾਈ ਕਰ ਸਕੀਏ।ਵੀਡੀਓ ‘ਚ ਇਹ ਬੱਚੀ ਸਕੂਲ ਦੇ ਸਾਰੇ ਕਮਰਿਆਂ ਬਾਰੇ ਦੱਸਦੀ ਹੋਈ ਕਹਿ ਰਹੀ ਹੈ ਕਿ ਵੇਖੋ ਇਨ੍ਹਾਂ ਕਮਰਿਆਂ ਦੀ ਹਾਲਤ’ ।
ਜੰਮੂ ਕਸ਼ਮੀਰ ਦੇ ਲੋਹਈ ਮਲਹਾਰ ਪਿੰਡ ‘ਚ ਹੈ ਸਕੂਲ
ਬੱਚੀ ਦਾ ਨਾਮ ਸੀਰਤ ਨਾਜ਼ ਹੈ ਅਤੇ ਉਹ ਜੰਮੂ ਕਸ਼ਮੀਰ ਦੇ ਲੋਹਈ ਮਲਹਾਰ ਪਿੰਡ ਦੇ ਸਕੂਲ ‘ਚ ਪੜ੍ਹਦੀ ਹੈ ਅਤੇ ਇਸੇ ਪਿੰਡ ‘ਚ ਬਣੇ ਆਪਣੇ ਸਕੂਲ ਦੀ ਹਾਲਤ ਬਾਰੇ ਪ੍ਰਧਾਨ ਮੰਤਰੀ ਮੋਦੀ ਦੇ ਕੋਲ ਗੁਹਾਰ ਲਗਾ ਰਹੀ ਹੈ । ਸੋਸ਼ਲ ਮੀਡੀਆ ‘ਤੇ ਇਸ ਬੱਚੀ ਦੇ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵੱਲੋਂ ਹੁਣ ਤੱਕ ਇਸ ‘ਤੇ ਲੱਖਾਂ ਦੀ ਗਿਣਤੀ ‘ਚ ਲਾਈਕਸ ਆ ਚੁੱਕੇ ਹਨ ।