ਤਸਵੀਰ ‘ਚ ਪਿਤਾ ਦੇ ਨਾਲ ਨਜ਼ਰ ਆ ਰਹੀ ਇਹ ਬੱਚੀ ਹੈ ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ, ਕੀ ਤੁਸੀਂ ਪਛਾਣਿਆ !

ਪੰਜਾਬੀ ਅਤੇ ਬਾਲੀਵੁੱਡ ਇੰਡਸਟਰੀ ਦੇ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਅੱਜ ਅਸੀਂ ਤੁਹਾਨੂੰ ਅਜਿਹੀ ਹੀ ਬਾਲੀਵੁੱਡ ਅਦਾਕਾਰਾ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ । ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ ।

By  Shaminder August 3rd 2023 01:44 PM -- Updated: August 3rd 2023 01:59 PM

ਪੰਜਾਬੀ ਅਤੇ ਬਾਲੀਵੁੱਡ ਇੰਡਸਟਰੀ ਦੇ ਸਿਤਾਰਿਆਂ ਦੇ ਬਚਪਨ (Childhood Pic) ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਅੱਜ ਅਸੀਂ ਤੁਹਾਨੂੰ ਅਜਿਹੀ ਹੀ ਬਾਲੀਵੁੱਡ ਅਦਾਕਾਰਾ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ । ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ । ਭਾਵੇਂ ਉਹ ਪੰਜਾਬੀ ਫ਼ਿਲਮਾਂ ਹੋਣ ਜਾਂ ਫਿਰ ਬਾਲੀਵੁੱਡ ਫ਼ਿਲਮਾਂ ਹੋਣ । ਹਰ ਫ਼ਿਲਮ ‘ਚ ਉਸ ਨੇ ਆਪਣੇ ਵੱਖਰੇ ਕਿਰਦਾਰ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ । ਹਾਲ ਹੀ ‘ਚ ਅਦਾਕਾਰਾ ਨੇ ਆਪਣਾ ਜਨਮ ਦਿਨ ਵੀ ਮਨਾਇਆ ਹੈ ।


ਹੋਰ ਪੜ੍ਹੋ : ਪੰਜਾਬੀ ਸਿਨੇਮਾ ਦੇ ਇਤਿਹਾਸ ‘ਚ ਪਹਿਲੀ ਵਾਰ ਸਿਨੇਮਾ ਘਰਾਂ ਰਿਲੀਜ਼ ਹੋਵੇਗਾ ਤਰਸੇਮ ਜੱਸੜ ਦੀ ਫ਼ਿਲਮ ‘ਮਸਤਾਨੇ’ ਦਾ ਟ੍ਰੇਲਰ

ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ । ਨਹੀਂ ਸਮਝੇ ! ਤਾਂ ਚੱਲੋ ਫਿਰ ਅਸੀਂ ਹੀ ਦੱਸ ਦਿੰਦੇ ਹਾਂ । ਅਸੀਂ ਗੱਲ ਕਰ ਰਹੇ ਹਾਂ ਆਪਣੇ ਬੇਬਾਕ ਅੰਦਾਜ਼ ਦੇ ਲਈ ਜਾਣੀ ਜਾਂਦੀ ਸੁਰਵੀਨ ਚਾਵਲਾ ਦੀ । ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਹੈ ।


ਉਸ ਦੀ ਪੁਰਾਣੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਜਿਸ ‘ਚ ਉਹ ਆਪਣੇ ਪਿਤਾ ਜੀ ਦੇ ਨਾਲ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਅਦਾਕਾਰਾ ਨੇ ਕੁਝ ਸਮਾਂ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਸੀ । 

ਸੁਰਵੀਨ ਚਾਵਲਾ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ 

ਸੁਰਵੀਨ ਚਾਵਲਾ ਇਨ੍ਹੀਂ ਦਿਨੀਂ ਕਈ ਵੈੱਬ ਸੀਰੀਜ਼ ‘ਚ ਵੀ ਨਜ਼ਰ ਆ ਰਹੀ ਹੈ । ਪਰ ਇਸ ਤੋਂ ਪਹਿਲਾਂ ਅਦਾਕਾਰਾ ਨੇ ਕਈ ਫ਼ਿਲਮਾਂ ‘ਚ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ । ਜਿਸ ‘ਚ ‘ਹੇਟ ਸਟੋਰੀ-੨’ ਨੂੰ ਲੈ ਕੇ ਉਹ ਕਾਫੀ ਚਰਚਾ ‘ਚ ਰਹੀ ਹੈ । ਇਸ ਤੋਂ ਇਲਾਵਾ ਕਈ ਪੰਜਾਬੀ ਫ਼ਿਲਮਾਂ ਜਿਸ ‘ਚ ‘ਡਿਸਕੋ ਸਿੰਘ’, ‘ਸਿੰਘ ਵਰਸਿਜ਼ ਕੌਰ’, ‘ਹੀਰੋ ਨਾਮ ਯਾਦ ਰੱਖੀਂ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । 

View this post on Instagram

A post shared by Surveen Chawla (@surveenchawla)




Related Post