ਦੁਨੀਆ ਦੀ ਸਭ ਤੋਂ ਛੋਟੀ ਮਹਿਲਾ ਜੋਤੀ ਅਮਗੇ ਨਾਲ ਨਜ਼ਰ ਆਏ ਦਿ ਗ੍ਰੇਟ ਖਲੀ, ਵੀਡੀਓ ਹੋਈ ਵਾਇਰਲ
ਦਿ ਗ੍ਰੇਟ ਖਲੀ ਨੂੰ ਕੌਣ ਨਹੀਂ ਜਾਣਦਾ, ਖਲੀ ਨੇ ਰੈਸਲਿੰਗ ਦੀ ਦੁਨੀਆ ਵਿੱਚ ਵਖਰਾ ਮੁਕਾਮ ਹਾਸਲ ਕੀਤਾ ਹੈ ਤੇ ਦਨੀਆਂ ਭਰ ਵਿੱਚ ਭਾਰਤ ਨੂੰ ਮਾਣ ਦਿੱਤਾ ਹੈ। ਹਾਲ ਹੀ ਵਿੱਚ ਖਲੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਦੁਨੀਆ ਦੀ ਸਭ ਤੋਂ ਛੋਟੀ ਮਹਿਲਾ ਨਾਲ ਨਜ਼ਰ ਆ ਰਹੇ ਹਨ।
The Great Khali with world's shortest woman: ਦਿ ਗ੍ਰੇਟ ਖਲੀ ਨੂੰ ਕੌਣ ਨਹੀਂ ਜਾਣਦਾ, ਖਲੀ ਨੇ ਰੈਸਲਿੰਗ ਦੀ ਦੁਨੀਆ ਵਿੱਚ ਵਖਰਾ ਮੁਕਾਮ ਹਾਸਲ ਕੀਤਾ ਹੈ ਤੇ ਦਨੀਆਂ ਭਰ ਵਿੱਚ ਭਾਰਤ ਨੂੰ ਮਾਣ ਦਿੱਤਾ ਹੈ। ਹਾਲ ਹੀ ਵਿੱਚ ਖਲੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਦੁਨੀਆ ਦੀ ਸਭ ਤੋਂ ਛੋਟੀ ਮਹਿਲਾ ਨਾਲ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਜਿੱਥੇ ਇੱਕ ਪਾਸੇ ਦਿ ਗ੍ਰੇਟ ਖਲੀ ਦੁਨੀਆ ਦੇ ਸਭ ਤੋਂ ਤਾਕਤਵਰ ਰੈਸਲਰ ਚੋਂ ਇੱਕ ਗਿਣੇ ਜਾਂਦੇ ਹਨ, ਉੱਥੇ ਹੀ ਦੂਜੇ ਪਾਸੇ ਜੋਤੀ ਅਮਗੇ ਦੁਨੀਆ ਦੀ ਸਭ ਘੱਟ ਹਾਈਟ ਵਾਲੀ ਮਹਿਲਾ ਹੈ। ਜੋਤੀ ਅਗਮੇ ਦੀ ਹਾਈਟ 62.8 ਸੈਂਟੀਮੀਟਰ (2 ਫੁੱਟ, ¾ ਇੰਚ) ਹੈ।
ਹਾਲ ਹੀ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ । ਇਸ ਵੀਡੀਓ ਦੇ ਵਿੱਚ ਦਿ ਗ੍ਰੇਟ ਖਲੀ ਅਤੇ ਜੋਤੀ ਅਮਗੇ ਇੱਕਠੇ ਨਜ਼ਰ ਆ ਰਹੇ ਹਨ। ਖਲੀ ਨੇ ਜੋਤੀ ਨੂੰ ਇੱਕ ਬਾਂਹ ਨਾਲ ਚੁੱਕਿਆ ਹੋਇਆ ਹੈ ਤੇ ਉਹ ਉਸ ਨੂੰ ਹਵਾ ਵਿੱਚ ਉਛਾਲ ਰਹੇ ਹਨ। ਇਸ ਦੌਰਾਨ ਦੋਵੇਂ ਮਸਤੀ ਕਰਦੇ ਨਜ਼ਰ ਆਏ।
ਹੋਰ ਪੜ੍ਹੋ : ਸਰਜਰੀ ਕਰਵਾਉਣ ਤੋਂ ਪਹਿਲਾਂ ਰਾਖੀ ਸਾਵੰਤ ਨੇ ਵੀਡੀਓ ਸਾਂਝੀ ਕਰ ਦਿੱਤਾ ਹੈਲਥ ਅਪਡੇਟ, ਫੈਨਜ਼ ਨੂੰ ਕਿਹਾ-ਮੇਰੇ ਲਈ ਦੁਆ ਕਰਨਾ
ਇਸ ਵੀਡੀਓ ਨੂੰ ਪੈਪਰਾਜ਼ੀਸ ਦੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਸ਼ੇਅਰ ਕੀਤਾ ਗਿਆ ਹੈ। ਫੈਨਜ਼ ਇਸ ਵੀਡੀਓ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਹਾਲਾਂਕਿ ਕੁਝ ਸੋਸਲ ਮੀਡੀਆ ਯੂਜ਼ਰਸ ਕਮੈਟ ਕਰਕੇ ਮਿਲੀ ਜੁਲੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਮਹਿਲਾ ਯੂਜ਼ਰ ਨੇ ਖਲੀ ਨੂੰ ਲਿਖਿਆ, ' ਜੋਤੀ ਦਾ ਭਾਵੇਂ ਹਾਈਟ ਛੋਟੀ ਹੈ ਪਰ ਉਹ 22 ਸਾਲਾਂ ਦੀ ਇੱਕ ਮਹਿਲਾ ਹੈ ਤੇ ਉਸ ਨਾਲ ਜਿਹਾ ਵਿਵਹਾਰ ਠੀਕ ਨਹੀਂ ਹੈ, ਕਿਉਂਕਿ ਉਹ ਖਿਡੌਣਾ ਨਹੀਂ ਸਗੋਂ ਇਨਸਾਨ ਹੈ। '