ਕੁਲਵਿੰਦਰ ਕੈਲੀ ਅਤੇ ਗੁਰਲੇਜ ਅਖਤਰ ਦਾ ਘਰ ਹੈ ਬੇਹੱਦ ਆਲੀਸ਼ਾਨ, ਵੇਖੋ ਸ਼ਾਨਦਾਰ ਤਸਵੀਰਾਂ
ਹੁਣ ਗਾਇਕਾ ਗੁਰਲੇਜ ਅਖਤਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਆਪਣੇ ਨਵੇਂ ਘਰ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਪੂਰਾ ਪਰਿਵਾਰ ਨਜ਼ਰ ਆ ਰਿਹਾ ਹੈ ।
ਕੁਲਵਿੰਦਰ ਕੈਲੀ (Kulwinder Kally) ਅਤੇ ਗੁਰਲੇਜ ਅਖਤਰ (Gurlej Akhtar) ਨੇ ਹਾਲ ਹੀ ‘ਚ ਆਪਣੇ ਨਵੇਂ ਘਰ ‘ਚ ਗ੍ਰਹਿ ਪ੍ਰਵੇਸ਼ ਕੀਤਾ ਹੈ । ਜਿਸ ਦੀਆਂ ਤਸਵੀਰਾਂ ਗਾਇਕ ਜੋੜੀ ਦੇ ਵੱਲੋਂ ਬੀਤੇ ਦਿਨ ਸਾਂਝੀਆਂ ਕੀਤੀਆਂ ਗਈਆਂ ਸਨ । ਹੁਣ ਗਾਇਕਾ ਗੁਰਲੇਜ ਅਖਤਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਆਪਣੇ ਨਵੇਂ ਘਰ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਪੂਰਾ ਪਰਿਵਾਰ ਨਜ਼ਰ ਆ ਰਿਹਾ ਹੈ ।
ਹੋਰ ਪੜ੍ਹੋ : ਅਦਾਕਾਰ ਆਰ ਮਾਧਵਨ ਦੇ ਬੇਟੇ ਵੇਦਾਂਤ ਨੇ ਤੈਰਾਕੀ ‘ਚ ਜਿੱਤੇ ਪੰਜ ਗੋਲਡ ਮੈਡਲ, ਵਧਾਇਆ ਦੇਸ਼ ਦਾ ਮਾਣ
ਗਾਇਕ ਆਰ ਨੇਤ ਵੀ ਵਧਾਈ ਦੇਣ ਪਹੁੰਚੇ
ਇਨ੍ਹਾਂ ਤਸਵੀਰਾਂ ‘ਚ ਗਾਇਕ ਆਰ ਨੇਤ ਵੀ ਨਜ਼ਰ ਆ ਰਹੇ ਹਨ । ਉਹ ਵੀ ਗਾਇਕ ਜੋੜੀ ਨੂੰ ਵਧਾਈ ਦੇਣ ਦੇ ਲਈ ਪਹੁੰਚੇ । ਜਿੱਥੇ ਆਰ ਨੇਤ ਗਾਇਕ ਜੋੜੀ ਦੀ ਨਵ-ਜਨਮੀ ਧੀ ਦੇ ਨਾਲ ਵੀ ਲਾਡ ਲਡਾਉਂਦੇ ਹੋਏ ਵੀ ਦਿਖਾਈ ਦਿੱਤੇ । ਇਨ੍ਹਾਂ ਤਸਵੀਰਾਂ ਨੂੰ ਗੁਰਲੇਜ ਅਖਤਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਵੀ ਸਾਂਝਾ ਕੀਤਾ ਹੈ ।
ਇਸ ਤੋਂ ਪਹਿਲਾਂ ਗਾਇਕ ਜੋੜੀ ਦੇ ਵੱਲੋਂ ਨਵੇਂ ਘਰ ‘ਚ ਗ੍ਰਹਿ ਪ੍ਰਵੇਸ਼ ਦੇ ਮੌਕੇ ‘ਤੇ ਸ੍ਰੀ ਅਖੰਡ ਪਾਠ ਵੀ ਰਖਵਾਇਆ ਗਿਆ ਸੀ । ਜਿਸ ਦੀਆਂ ਤਸਵੀਰਾਂ ਵੀ ਗਾਇਕਾ ਨੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਸਨ । ਇਸ ਮੌਕੇ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਦੇ ਨਾਲ –ਨਾਲ ਆਮ ਆਦਮੀ ਪਾਰਟੀ ਦੇ ਆਗੂ ਵੀ ਸ਼ਾਮਿਲ ਹੋਏ ਸਨ ।
ਗੁਰਲੇਜ ਅਖਤਰ ਦੇ ਘਰ ਸਵਾ ਮਹੀਨੇ ਪਹਿਲਾਂ ਹੋਈ ਧੀ
ਇਸ ਤੋਂ ਪਹਿਲਾਂ ਇਸ ਗਾਇਕ ਜੋੜੀ ਦੇ ਘਰ ਧੀ ਰਾਣੀ ਨੇ ਜਨਮ ਲਿਆ ਸੀ । ਧੀ ਰਾਣੀ ਦੀ ਖੁਸ਼ੀ ਤੋਂ ਬਾਅਦ ਇਹ ਜੋੜੀ ਨੇ ਆਪਣੇ ਨਵੇਂ ਘਰ ‘ਚ ਸ਼ਿਫਟ ਕੀਤਾ ਹੈ । ਧੀ ਦੇ ਸਵਾ ਮਹੀਨੇ ਦੀ ਹੋਣ ਤੋਂ ਬਾਅਦ ਗਾਇਕਾ ਨੇ ਆਪਣੀ ਧੀ ਦਾ ਚਿਹਰਾ ਰਿਵੀਲ ਕੀਤਾ ਸੀ ।