ਸੁੱਖ ਜੌਹਲ ਨੇ ਧੂਮਧਾਮ ਦੇ ਨਾਲ ਮਨਾਇਆ ਪਤਨੀ ਦਾ ਜਨਮਦਿਨ, ਕਿਹਾ ‘ਮਾਣ ਹੈ ਕਿ ਇਸ ਤਰ੍ਹਾਂ ਦੀ ਪਤਨੀ ਮਿਲੀ’, ਵੀਡੀਓ ਕੀਤਾ ਸਾਂਝਾ
ਸੁੱਖ ਜੌਹਲ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ‘ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਨੁੰ ਇਸ ਤਰ੍ਹਾਂ ਦੀ ਪਤਨੀ ਮਿਲੀ ਹੈ ।ਮੈਨੂੰ ਬਹੁਤ ਸਮਝਾਉਂਦੀ ਹੈ ਕਿ ਇਸ ਤਰ੍ਹਾਂ ਕਰੋ, ਇਹ ਨਹੀਂ ਕਰਨਾ ਚਾਹੀਦਾ । ਜਦੋਂ ਸਾਰੇ ਦੋਸਤਾਂ ਮਿੱਤਰਾਂ ਦੇ ਸਾਹਮਣੇ ਸੁੱਖ ਜੌਹਲ ਆਪਣੀ ਪਤਨੀ ਦੇ ਲਈ ਇਹ ਸਭ ਕੁਝ ਕਹਿੰਦਾ ਹੈ ਤਾਂ ਉਨ੍ਹਾਂ ਦੀ ਪਤਨੀ ਭਾਵੁਕ ਹੋ ਜਾਂਦੀ ਹੈ ।
ਸੁੱਖ ਜੌਹਲ (Sukh Johall) ਨੇ ਆਪਣੀ ਪਤਨੀ ਦਾ ਜਨਮ ਦਿਨ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ । ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਉਹ ਆਪਣੀ ਪਤਨੀ ਗੁਰੀ ਜੌਹਲ ਦਾ ਜਨਮ ਦਿਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ ।
ਹੋਰ ਪੜ੍ਹੋ : ਜਿੰਮੀ ਸ਼ੇਰਗਿੱਲ ਨੂੰ ਜਾਨਵਰਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ, ਜਾਨਵਰਾਂ ਨੂੰ ਖਾਣਾ ਖੁਆਉਂਦੇ ਆਏ ਨਜ਼ਰ
View this post on Instagram
ਸੁੱਖ ਜੌਹਲ ਨੇ ਕਿਹਾ ‘ਮਾਣ ਹੈ ਕਿ ਇਸ ਤਰ੍ਹਾਂ ਦੀ ਪਤਨੀ ਮਿਲੀ’
ਸੁੱਖ ਜੌਹਲ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ‘ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਨੁੰ ਇਸ ਤਰ੍ਹਾਂ ਦੀ ਪਤਨੀ ਮਿਲੀ ਹੈ ।ਮੈਨੂੰ ਬਹੁਤ ਸਮਝਾਉਂਦੀ ਹੈ ਕਿ ਇਸ ਤਰ੍ਹਾਂ ਕਰੋ, ਇਹ ਨਹੀਂ ਕਰਨਾ ਚਾਹੀਦਾ । ਜਦੋਂ ਸਾਰੇ ਦੋਸਤਾਂ ਮਿੱਤਰਾਂ ਦੇ ਸਾਹਮਣੇ ਸੁੱਖ ਜੌਹਲ ਆਪਣੀ ਪਤਨੀ ਦੇ ਲਈ ਇਹ ਸਭ ਕੁਝ ਕਹਿੰਦਾ ਹੈ ਤਾਂ ਉਨ੍ਹਾਂ ਦੀ ਪਤਨੀ ਭਾਵੁਕ ਹੋ ਜਾਂਦੀ ਹੈ ।
ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਸੁੱਖ ਜੌਹਲ ਨੂੰ ਉਨ੍ਹਾਂ ਦੀ ਪਤਨੀ ਦੇ ਜਨਮ ਦਿਨ ਦੀ ਵਧਾਈ ਦਿੱਤੀ ਜਾ ਰਹੀ ਹੈ ।ਸੁੱਖ ਜੌਹਲ ਫਿੱਟਨੈਸ ਮਾਡਲ ਹਨ ਅਤੇ ਆਪਣੀਆਂ ਵੀਡੀਓਜ਼ ਦੇ ਨਾਲ ਉਹ ਅਕਸਰ ਨੌਜਵਾਨਾਂ ਨੂੰ ਪ੍ਰੇਰਣਾ ਦਿੰਦੇ ਰਹਿੰਦੇ ਹਨ । ਦੱਸ ਦਈਏ ਕਿ ਸੁੱਖ ਜੌਹਲ ਅਕਸਰ ਆਪਣੀ ਪਤਨੀ ਦੇ ਨਾਲ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਵਿਆਹ ਕਰਵਾਇਆ ਹੈ ।