ਸੰਦੀਪ ਨੰਗਲ ਅੰਬੀਆ ਦੇ ਦਿਹਾਂਤ ਨੂੰ ਹੋਇਆ ਇੱਕ ਸਾਲ ਪੂਰਾ, ਸੰਦੀਪ ਦੀ ਪਹਿਲੀ ਬਰਸੀ ‘ਤੇ ਪਰਿਵਾਰ ਹੋਇਆ ਭਾਵੁਕ
ਸੰਦੀਪ ਨੰਗਲ ਅੰਬੀਆ ਦੀ ਪਹਿਲੀ ਬਰਸੀ ਮਨਾਈ ਗਈ । ਇਸ ਮੌਕੇ ਸੰਦੀਪ ਨੰਗਲ ਅੰਬੀਆ ਦੇ ਬੁੱਤ ਦਾ ਉਦਘਾਟਨ ਵੀ ਕੀਤਾ ਗਿਆ । ਜਿਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ।
ਸੰਦੀਪ ਨੰਗਲ (Sandeep Nangal) ਅੰਬੀਆ ਦੇ ਦਿਹਾਂਤ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ । ਸੰਦੀਪ ਨੰਗਲ ਅੰਬੀਆ ਦੇ ਪਰਿਵਾਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਪਰਿਵਾਰ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ । ਸੰਦੀਪ ਨੰਗਲ ਅੰਬੀਆ ਸੀ ਪਹਿਲੀ ਬਰਸੀ ਦੇ ਮੌਕੇ ‘ਤੇ ਉਨ੍ਹਾਂ ਦੇ ਬੁੱਤ ਦਾ ਉਦਘਾਟਨ ਕੀਤਾ ਗਿਆ । ਇਸ ਮੌਕੇ ਸੰਦੀਪ ਦੇ ਦੋ ਛੋਟੇ ਛੋਟੇ ਪੁੱਤਰ ਵੀ ਨਜ਼ਰ ਆਏ ਅਤੇ ਸੰਦੀਪ ਨੰਗਲ ਦੇ ਬੁੱਤ ਨੂੰ ਵੇਖ ਕੇ ਹਰ ਕੋਈ ਭਾਵੁਕ ਹੋ ਗਿਆ ।
ਹੋਰ ਪੜ੍ਹੋ : ਸਤਿੰਦਰ ਸਰਤਾਜ ਉਰਦੂ ਸ਼ਾਇਰੀ ਦੇ ਜ਼ਰੀਏ ਪ੍ਰਸ਼ੰਸਕਾਂ ਦੇ ਨਾਲ ਹੋਏ ਰੁਬਰੂ, ਵੇਖੋ ਵੀਡੀਓ
ਬੀਤੇ ਸਾਲ 15 ਮਾਰਚ ਨੂੰ ਗੋਲੀਆਂ ਮਾਰ ਕੇ ਕੀਤਾ ਸੀ ਕਤਲ
ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦਾ ਬੀਤੇ ਸਾਲ ਕਬੱਡੀ ਟੂਰਨਾਮੈਂਟ ਦੇ ਦੌਰਾਨ ਕਰ ਦਿੱਤਾ ਗਿਆ ਸੀ ।ਸੰਦੀਪ ਨੰਗਲ ਜਲੰਧਰ ਦੇ ਇੱਕ ਪਿੰਡ ‘ਚ ਹੋ ਰਹੇ ਟੂਰਨਾਮੈਂਟ ‘ਚ ਭਾਗ ਲੈ ਰਿਹਾ ਸੀ । ਇਸੇ ਦੌਰਾਨ ਉਹ ਆਪਣੇ ਕਿਸੇ ਸਾਥੀ ਨੂੰ ਬਾਹਰ ਛੱਡਣ ਦੇ ਲਈ ਆਇਆ ।
ਜਿਸ ਤੋਂ ਬਾਅਦ ਸਵਿਫਟ ਕਾਰ ‘ਚ ਆਏ ਕੁਝ ਅਣਪਛਾਤੇ ਹਮਲਾਵਰਾਂ ਨੇ ਉਸ ‘ਤੇ ਹਮਲਾ ਕਰ ਦਿੱਤਾ ।ਜਿਸ ਤੋਂ ਬਾਅਦ ਸੰਦੀਪ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਹਸਪਤਾਲ ‘ਚ ਉਸ ਦੀ ਮੌਤ ਹੋ ਗਈ ।
ਸੰਦੀਪ ਨੰਗਲ ਆਪਣੇ ਪਿੱਛੇ ਛੱਡ ਗਿਆ ਸੀ ਦੋ ਬੱਚੇ
ਸੰਦੀਪ ਨੰਗਲ ਅੰਬੀਆ ਆਪਣੇ ਪਿੱਛੇ ਦੋ ਬੱਚੇ ਅਤੇ ਪਤਨੀ ਛੱਡ ਗਿਆ ਸੀ । ਕੁਝ ਸਮਾਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਪਿਤਾ ਜੀ ਨੇ ਵੀ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਸੀ ।