Viral Video: ਕਈ ਸਾਲਾਂ ਬਾਅਦ ਮੁੜ ਇੱਕਠੇ ਨਜ਼ਰ ਆਏ ਸਲਮਾਨ ਖ਼ਾਨ ਤੇ ਐਸ਼ਵਰਿਆ ਰਾਏ, ਜਾਣੋ ਵਾਇਰਲ ਹੋ ਰਹੀ ਵੀਡੀਓ ਦੀ ਸੱਚਾਈ
ਸੋਸ਼ਲ ਮੀਡੀਆ 'ਤੇ ਬਾਲੀਵੁੱਡ ਦੇ ਦਬੰਗ ਖ਼ਾਨ ਯਾਨੀ ਕਿ ਸਲਮਾਨ ਖ਼ਾਨ ਤੇ ਐਸ਼ਵਰਿਆ ਰਾਏ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਐਸ਼ਵਰਿਆ ਤੇ ਸਲਮਾਨ ਇੱਕਠੇ ਪੈਪਰਾਜ਼ੀਸ ਲਈ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ ਪਰ ਦਰਅਸਲ ਇਹ ਇੱਕ ਫੋਟੋਸ਼ਾਪ ਕੀਤੀ ਗਈ ਵੀਡੀਓ ਹੈ।
Salman Khan and Aishwarya Rai viral video: ਬਾਲੀਵੁੱਡ ਸਟਾਰ ਸਲਮਾਨ ਖ਼ਾਨ ਤੇ ਐਸ਼ਵਰਿਆ ਰਾਏ ਦੀ ਲਵ ਸਟੋਰੀ ਬਾਰੇ ਕੌਣ ਨਹੀਂ ਜਾਣਦਾ। ਲੰਮੇਂ ਸਮੇਂ ਤੋਂ ਵੱਖ ਰਹਿਣ ਮਗਰੋਂ ਮੁੜ ਦੋਹਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਸਲਮਾਨ ਤੇ ਐਸ਼ਵਰਿਆ ਇੱਕਠੇ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਆਏ ਦਿਨ ਕਿਸੇ ਨਾਂ ਕਿਸੇ ਸੈਲਬਸ ਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਬਾਲੀਵੁੱਡ ਦੇ ਦਬੰਗ ਖ਼ਾਨ ਯਾਨੀ ਕਿ ਸਲਮਾਨ ਖ਼ਾਨ ਤੇ ਐਸ਼ਵਰਿਆ ਰਾਏ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਐਸ਼ਵਰਿਆ ਤੇ ਸਲਮਾਨ ਇੱਕਠੇ ਪੈਪਰਾਜ਼ੀਸ ਲਈ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ।
ਇਹ ਵਾਇਰਲ ਵੀਡੀਓ ਇੱਕ ਸੋਸ਼ਲ ਮੀਡੀਆ ਯੂਜ਼ਰ ਵੱਲੋਂ ਸ਼ੇਅਰ ਕੀਤੀ ਗਈ ਹੈ। ਇਸ ਵੀਡੀਓ 'ਤੇ ਫੈਨਜ਼ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਜਿੱਥੇ ਇੱਕ ਪਾਸੇ ਯੂਜ਼ਰਸ ਦੋਹਾਂ ਕਲਾਕਾਰਾਂ ਬਾਰੇ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ, ਉੱਥੇ ਹੀ ਦੂਜੇ ਪਾਸੇ ਕੁਝ ਯੂਜ਼ਰ ਇਸ ਵੀਡੀਓ ਨੂੰ ਫੋਟੋਸ਼ਾਪ ਤੇ ਵੀਡੀਓ ਐਡੀਟਿੰਗ ਦਾ ਕਮਾਲ ਦੱਸ ਰਹੇ ਹਨ।
ਕੀ ਹੈ ਵਾਇਰਲ ਵੀਡੀਓ ਦੀ ਸੱਚਾਈ
ਦਰਅਸਲ ਇਹ ਵੀਡੀਓ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਈਵੈਂਟ 'ਚ ਐਸ਼ਵਰਿਆ ਰਾਏ ਆਪਣੀ ਬੇਟੀ ਆਰਾਧਿਆ ਨਾਲ ਪਹੁੰਚੀ। ਜਿਸ ਤੋਂ ਬਾਅਦ ਮਾਂ-ਬੇਟੀ ਇਕੱਠੇ ਫੋਟੋ ਅਤੇ ਵੀਡੀਓ ਕਲਿੱਕ ਕਰਵਾਉਂਦੇ ਨਜ਼ਰ ਆਏ। ਹਾਲਾਂਕਿ ਸੋਸ਼ਲ ਮੀਡੀਆ 'ਤੇ ਸਲਮਾਨ ਖ਼ਾਨ ਅਤੇ ਐਸ਼ਵਰਿਆ ਦਾ ਵੀਡੀਓ ਐਡਿਟ ਕੀਤਾ ਗਿਆ ਅਤੇ ਇਸ ਤਰ੍ਹਾਂ ਦਿਖਾਇਆ ਗਿਆ ਕਿ ਉਹ ਇਕੱਠੇ ਖੜ੍ਹੇ ਹਨ।
ਜਿੱਥੇ ਇੱਕ ਪਾਸੇ ਫੈਨਜ਼ ਇਸ ਵੀਡੀਓ 'ਤੇ ਕਈ ਤਰ੍ਹਾਂ ਦੇ ਕਮੈਂਟਸ ਕਰ ਰਹੇ ਹਨ, ਉੱਤੇ ਹੀ ਕਈ ਲੋਕ ਇਸ ਨੂੰ ਐਡਿਟਿੰਗ ਸਕਿਲ ਦਾ ਗ਼ਲਤ ਇਸਤੇਮਾਲ ਦੱਸ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਐਸ਼ਵਰਿਆ ਨੇ ਸਲਮਾਨ ਨਾਲ ਬ੍ਰੇਕਅਪ ਕਿਉਂ ਕੀਤਾ ਸੀ ਇਹ ਸਭ ਜਾਣਦੇ ਨੇ ਫਿਰ ਅਜਿਹੇ ਵਿੱਚ ਉਸ ਦੀ ਵੀਡੀਓ ਸਲਮਾਨ ਨਾਲ ਐਡਿੰਗ ਕਰਕੇ ਅਜਿਹੀਆਂ ਵੀਡੀਓ ਵਾਇਰਲ ਕਰਨਾ ਸਰਾਸਰ ਗ਼ਲਤ ਹੈ। ਇਸ ਵੀਡੀਓ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਇਕ ਫੈਨ ਨੇ ਲਿਖਿਆ, 'ਭਰਾ ਸੈਲੀਬ੍ਰਿਟੀਜ਼ ਵੀ ਇੰਸਟਾਗ੍ਰਾਮ ਦੀ ਵਰਤੋਂ ਕਰਦੇ ਹਨ, ਤੁਹਾਨੂੰ ਅਜਿਹੇ ਵੀਡੀਓਜ਼ ਨੂੰ ਐਡਿਟ ਨਹੀਂ ਕਰਨਾ ਚਾਹੀਦਾ।' ਇੱਕ ਹੋਰ ਯੂਜ਼ਰ ਨੇ ਲਿਖਿਆ, 'ਭਰਾ ਅਜਿਹਾ ਨਾ ਕਰੋ।'