ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੇ ਟੀਮ ਨਾਲ ਮਿਲ ਕੇ ਸਪੈਸ਼ਲ ਟਰਾਫੀ ਵਾਲਾ ਕੇਕ ਕੱਟ ਕੇ ਮਨਾਇਆ ਵਰਲਡ ਕੱਪ ਜਿੱਤਣ ਦਾ ਜਸ਼ਨ, ਵੀਡੀਓ ਹੋਈ ਵਾਇਰਲ
ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੇ ਟੀਮ ਨਾਲ ਮਿਲ ਕੇ ਸਪੈਸ਼ਲ ਟਰਾਫੀ ਵਾਲਾ ਕੇਕ ਕੱਟ ਕੇ ਵਰਲਡ ਕੱਪ ਜਿੱਤਣ ਦਾ ਜਸ਼ਨ ਮਨਾਇਆ। ਇਹ ਕੇਕ ਖਾਸ ਤੌਰ 'ਤੇ ਹੋਟਲ ਮੈਨੇਜਮੈਂਟ ਵੱਲੋਂ ਤਿਆਰ ਕੀਤਾ ਗਿਆ ਸੀ। ਇਸ ਦੀ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
Special trophy cake prepared For T20 World Champion : ਭਾਰਤੀ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ ਜਿੱਤ ਕੇ ਵੀਰਵਾਰ ਨੂੰ ਭਾਰਤ ਪਰਤ ਆਈ ਹੈ। ਟੀਮ ਦੀ ਫਲਾਈਟ ਸਵੇਰੇ 6 ਵਜੇ ਦਿੱਲੀ ਹਵਾਈ ਅੱਡੇ 'ਤੇ ਉਤਰੀ। ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੇ ਟੀਮ ਨਾਲ ਮਿਲ ਕੇ ਸਪੈਸ਼ਲ ਟਰਾਫੀ ਵਾਲਾ ਕੇਕ ਕੱਟ ਕੇ ਵਰਲਡ ਕੱਪ ਜਿੱਤਣ ਦਾ ਜਸ਼ਨ ਮਨਾਇਆ। ਇਹ ਕੇਕ ਖਾਸ ਤੌਰ 'ਤੇ ਹੋਟਲ ਮੈਨੇਜਮੈਂਟ ਵੱਲੋਂ ਤਿਆਰ ਕੀਤਾ ਗਿਆ ਸੀ। ਇਸ ਦੀ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਰੋਹਿਤ ਸ਼ਰਮਾ ਤੇ ਟੀਮ ਇੰਡੀਆ ਨੇ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਹ ਮੁਲਾਕਾਤ ਖੁਦ ਪ੍ਰਧਾਨ ਮੰਤਰੀ ਲਈ ਬਹੁਤ ਖਾਸ ਸੀ। ਉਨ੍ਹਾਂ ਨੇ ਇਸ ਸਬੰਧੀ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਹੈ।
ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ AIC24WC 'ਏਅਰ ਇੰਡੀਆ ਚੈਂਪੀਅਨਜ਼ 24 ਵਰਲਡ ਕੱਪ' ਬੁੱਧਵਾਰ ਨੂੰ ਭਾਰਤੀ ਸਮੇਂ ਮੁਤਾਬਕ ਸਵੇਰੇ 4.50 ਵਜੇ ਬਾਰਬਾਡੋਸ ਤੋਂ ਰਵਾਨਾ ਹੋਇਆ ਅਤੇ 16 ਘੰਟਿਆਂ ਦੀ ਨਾਨ-ਸਟਾਪ ਯਾਤਰਾ ਤੋਂ ਬਾਅਦ ਵੀਰਵਾਰ ਨੂੰ ਸਵੇਰੇ 6 ਵਜੇ ਦਿੱਲੀ ਪਹੁੰਚੀ।
ਏਅਰਪੋਰਟ ਤੋਂ ਟੀਮ ਇੰਡੀਆ ਸਿੱਧੀ ਆਈਟੀਸੀ ਮੌਰਿਆ ਹੋਟਲ ਪਹੁੰਚੀ, ਜਿੱਥੇ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਰਾਹੁਲ ਦ੍ਰਾਵਿੜ ਅਤੇ ਹੋਰ ਖਿਡਾਰੀਆਂ ਨੇ ਕੇਕ ਕੱਟਿਆ, ਜੋ ਕਿ ਹੋਟਲ ਪ੍ਰਬੰਧਕਾਂ ਵੱਲੋਂ ਬਣਾਇਆ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ ਸ਼ਨੀਵਾਰ ਨੂੰ ਭਾਰਤ ਨੇ ਆਪਣਾ ਦੂਜਾ ਟੀ-20 ਵਿਸ਼ਵ ਕੱਪ ਜਿੱਤ ਕੇ ICC ਟਰਾਫੀ ਲਈ 11 ਸਾਲਾਂ ਦਾ ਇੰਤਜ਼ਾਰ ਖਤਮ ਕਰ ਦਿੱਤਾ।
ਹੋਰ ਪੜ੍ਹੋ : ਹਾਰਦਿਕ ਪਾਂਡਯਾ ਦੇ ਭਾਰਤ ਆਉਂਦੇ ਹੀ ਨਤਾਸ਼ਾ ਨੇ ਪਾਈ ਅਜਿਹੀ ਪੋਸਟ ? ਦੁਚਿੱਤੀ 'ਚ ਪਏ ਫੈਨਜ਼
ਭਾਰਤ ਨੇ ਆਖਰੀ ਵਾਰ 2013 ਵਿੱਚ ਆਈਸੀਸੀ ਖਿਤਾਬ ਜਿੱਤਿਆ ਸੀ ਜਦੋਂ ਇਸ ਨੇ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿੱਚ ਚੈਂਪੀਅਨਜ਼ ਟਰਾਫੀ ਜਿੱਤੀ ਸੀ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਤੋਂ ਬਾਅਦ, ਭਾਰਤੀ ਟੀਮ ਜਿੱਤ ਪਰੇਡ ਵਿੱਚ ਹਿੱਸਾ ਲੈਣ ਲਈ ਇੱਕ ਖੁੱਲ੍ਹੀ ਬੱਸ ਵਿੱਚ ਮੁੰਬਈ ਦੀ ਯਾਤਰਾ, ਜਿਸ ਤੋਂ ਬਾਅਦ ਵਾਨਖੇੜੇ ਸਟੇਡੀਅਮ ਵਿੱਚ ਇੱਕ ਸਨਮਾਨ ਸਮਾਰੋਹ ਹੋਵੇਗਾ।