ਪੰਜਾਬ ਦੀ ਇਸ ਧੀ ਨੇ ਵਧਾਇਆ ਪੰਜਾਬੀਆਂ ਦਾ ਮਾਣ, ਰਮਨਦੀਪ ਕੌਰ ਨੇ ਫਲਾਈਵੇਟ ਡਿਵੀਜ਼ਨ 'ਚ ਬਲਯੂਬੀਸੀ ਇੰਡੀਆ ਦਾ ਜਿੱਤਿਆ ਖਿਤਾਬ

ਪੰਜਾਬ ਦੀ ਧੀ ਰਮਨਦੀਪ ਕੌਰ ਨੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਪੰਜਾਬ ਦੀ ਮਸ਼ਹੂਰ ਮੁੱਕੇਬਾਜ਼ ਰਮਨਦੀਪ ਕੌਰ ਨੇ ਹਾਲ ਹੀ 8 ਰਾਊਂਡ ਤੱਕ ਚੱਲੇ ਮੁਕਾਬਲੇ ਵਿੱਚ ਹਰਿਆਣਾ ਦੀ ਮਮਤਾ ਸਿੰਘ ਨੂੰ ਹਰਾ ਕੇ ਲਾਈਟ ਫਲਾਈਵੇਟ ਡਿਵੀਜ਼ਨ ਵਿੱਚ ਬਲਯੂਬੀਸੀ ਇੰਡੀਆ ਦਾ ਖਿਤਾਬ ਜਿੱਤ ਲਿਆ ਹੈ।

By  Pushp Raj December 20th 2023 01:23 PM -- Updated: December 20th 2023 01:24 PM

Ramandeep Kaur wins WBC India Light Flyweight title:  ਪੰਜਾਬ ਦੀ ਧੀ ਰਮਨਦੀਪ ਕੌਰ ਨੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਪੰਜਾਬ ਦੀ ਮਸ਼ਹੂਰ ਮੁੱਕੇਬਾਜ਼ ਰਮਨਦੀਪ ਕੌਰ ਨੇ ਹਾਲ ਹੀ 8 ਰਾਊਂਡ ਤੱਕ ਚੱਲੇ ਮੁਕਾਬਲੇ ਵਿੱਚ ਹਰਿਆਣਾ ਦੀ ਮਮਤਾ ਸਿੰਘ ਨੂੰ ਹਰਾ ਕੇ ਲਾਈਟ ਫਲਾਈਵੇਟ ਡਿਵੀਜ਼ਨ ਵਿੱਚ ਬਲਯੂਬੀਸੀ ਇੰਡੀਆ ਦਾ ਖਿਤਾਬ ਜਿੱਤ ਲਿਆ ਹੈ।


ਦੱਸ ਦਈਏ ਕਿ ਬਾਕਸਿੰਗ ਕੌਂਸਲ ਆਫ ਇੰਡੀਆ (ਆਈ.ਬੀ.ਸੀ.) ਵਲੋਂ ਮਨਜ਼ੂਰ ਕੀਤੇ ਗਏ ਇਸ ਮੁਕਾਬਲੇ 'ਚ ਸ਼ਨਿਚਰਵਾਰ ਨੂੰ ਗਾਚੀਬੋਵਲੀ ਸਟੇਡੀਅਮ 'ਚ ਦੋ ਖਿਤਾਬੀ ਮੁਕਾਬਲੇ ਡਬਲਯੂ.ਬੀ.ਸੀ. ਇੰਡੀਆ ਅਤੇ ਡਬਲਯੂ.ਬੀ.ਸੀ. ਮਿਡਲ ਈਸਟ ਸਮੇਤ ਕੁਲ 10 ਮੁਕਾਬਲੇ ਹੋਏ।

View this post on Instagram

A post shared by Sirf Panjabiyat (@sirfpanjabiyat)

 ਹੋਰ ਪੜ੍ਹੋ: 'ਡੰਕੀ' ਦੀ ਰਿਲੀਜ਼ ਤੋਂ ਪਹਿਲਾਂ ਦੁਬਈ 'ਚ ਹੋਇਆ ਸ਼ਾਨਦਾਰ 'ਡ੍ਰੋਨ ਸ਼ੋਅ', ਬੇਹੱਦ ਕੂਲ ਅੰਦਾਜ਼ 'ਚ ਨਜ਼ਰ ਆਏ ਕਿੰਗ ਖਾਨ, ਵੇਖੋ ਵੀਡੀਓ

ਹਾਈ ਰੈਂਕਿੰਗ ਵਾਲੀ ਰਮਨਦੀਪ ਨੇ ਪੇਸ਼ੇਵਰ ਵਰਗ 'ਚ ਅਪਣੇ 14ਵੇਂ ਮੁਕਾਬਲੇ 'ਚ ਅਪਣੀ ਪ੍ਰਸਿੱਧੀ 'ਤੇ ਖਰਾ ਉਤਰਦਿਆਂ ਹਰਿਆਣਾ ਦੀ ਮਮਤਾ ਨੂੰ ਹਰਾ ਕੇ ਮੁਕਾਬਲਾ ਜਿੱਤ ਲਿਆ । ਰਮਨਦੀਪ ਦੀ ਪੇਸ਼ੇਵਰ ਮੁੱਕੇਬਾਜ਼ੀ 'ਚ ਇਹ 11ਵੀਂ ਜਿੱਤ ਹੈ। ਇਕ ਹੋਰ ਖਿਤਾਬੀ ਮੈਚ ਵਿਚ ਭਾਰਤ ਦੀ ਸਾਬਰੀ ਜੇ. ਨੇ ਈਰਾਨ ਦੇ ਖੈਰ ਘਾਸੇਮੀ ਨੂੰ ਸਰਬਸੰਮਤੀ ਨਾਲ ਹਰਾ ਕੇ ਡਬਲਯੂ.ਬੀ.ਸੀ. ਮਿਡਲ ਈਸਟ ਖਿਤਾਬ ਜਿੱਤਿਆ।


Related Post