ਅਯੁਧਿਆ 'ਚ ਪ੍ਰਾਣ ਪਤ੍ਰਿਸ਼ਠਾ ਮਗਰੋਂ ਮੁਸਕੁਰਾਉਂਦੇ ਤੇ ਪਲਕਾਂ ਝਪਕਾਉਂਦੇ ਨਜ਼ਰ ਆਏ ਰਾਮਲਲਾ, ਵੀਡੀਓ ਵੇਖ ਭਗਤ ਹੋਏ ਭਾਵੁਕ
Ram Lalla Idol viral Video: 22 ਜਨਵਰੀ ਨੂੰ ਅਯੁਧਿਆ ਵਿਖੇ ਬੜੇ ਹੀ ਧੂਮਧਾਮ ਨਾਲ ਤੇ ਉਤਸ਼ਾਹ ਨਾਲ ਭਗਵਾਨ ਰਾਮ ਮੰਦਰ (Ram Temple Ayodhya) ਵਿਖੇ ਪ੍ਰਾਣ ਪਤ੍ਰਿਸ਼ਠਾ ਦਾ ਸਮਾਗਮ ਕੀਤਾ ਗਿਆ। ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਰਾਮਲਲਾ ਪਲਕਾਂ ਝਪਕਾਉਂਦੇ ਤੇ ਮੁਸਕੁਰਾਉਂਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਵੇਖ ਕੇ ਭਗਤ ਬਹੁਤ ਹੀ ਭਾਵੁਕ ਤੇ ਖੁਸ਼ ਹੁੰਦੇ ਹੋਏ ਨਜ਼ਰ ਆਏ।
ਅਯੁੱਧਿਆ ਦੇ ਰਾਮ ਮੰਦਰ ਦਾ ਸ਼ਾਨਦਾਰ ਉਦਘਾਟਨ ਦਿਨ ਸਾਰੀਆਂ ਉਮੀਦਾਂ ਤੋਂ ਵੱਧ ਗਿਆ ਅਤੇ ਇਸ ਦਿਨ ਨੂੰ ਦੇਸ਼ਵਾਸੀਆਂ ਤੇ ਰਾਮ ਭਗਤਾਂ ਨੇ ਦੀਵਾਲੀ ਵਾਂਗ ਮਨਾਇਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਵਿੱਤਰ 'ਪ੍ਰਾਣ ਪ੍ਰਤਿਸ਼ਠਾ' ਦੀ ਰਸਮ ਅਦਾ ਕੀਤੀ।
ਇਸ ਖਾਸ ਸਮਾਗਮ ਦੇ ਮੌਕੇ 'ਤੇ ਜਿਸ ਚੀਜ਼ ਨੇ ਸੁਰਖੀਆਂ ਬਟੋਰੀਆਂ, ਉਹ ਕੋਈ ਹੋਰ ਨਹੀਂ ਸਗੋਂ ਰਾਮਲਲਾ ਦੀ 51 ਇੰਚ ਦੀ ਸ਼ਾਨਦਾਰ ਮੂਰਤੀ ਸੀ। ਅਯੁੱਧਿਆ ਮੰਦਿਰ 'ਚ 'ਪ੍ਰਾਣ ਪ੍ਰਤਿਸ਼ਠਾ' ਸਮਾਰੋਹ ਤੋਂ ਠੀਕ ਪਹਿਲਾਂ ਸੋਨੇ ਅਤੇ ਫੁੱਲਾਂ ਨਾਲ ਸਜਾਈ ਗਈ ਇਸ ਅਨੋਖੀ 'ਮੂਰਤੀ' ਦਾ ਉਦਘਾਟਨ ਕੀਤਾ ਗਿਆ ਸੀ।
ਹਾਲ ਹੀ ਵਿੱਚ ਰਾਮਲਲਾ ਦੀ ਮੂਰਤੀ (Ram Lalla Idol ) ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵਾਇਰਲ ਵੀਡੀਓ (Viral Video) ਦੇ ਵਿੱਚ ਤੁਸੀਂ ਰਾਮਲਲਾ ਨੂੰ ਮੁਸਕੁਰਾਉਂਦੇ ਹੋਏ ਤੇ ਪਲਕਾਂ ਝਪਕਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿੱਚ ਰਾਮਲਲਾ ਦੇ ਸਜੀਵ ਰੂਪ ਨੂੰ ਵੇਖ ਭਗਤ ਬੇਹੱਦ ਹੀ ਭਾਵੁਕ ਹੋ ਗਏ ਤੇ ਕਈ ਕਾਫੀ ਖੁਸ਼ ਵੀ ਹੋਏ।
ਦਰਅਸਲ ਇਹ ਵੀਡੀਓ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਕਿ AI ਵੱਲੋਂ ਤਿਆਰ ਕੀਤੀ ਗਈ ਹੈ। ਇਸ ਵੀਡੀਓ ਵਿੱਚ ਭਗਵਾਨ ਰਾਮ ਦੀ ਬਾਲ ਮੂਰਤ ਨੂੰ ਇੱਕ ਜੀਵੰਤ ਰੂਪ ਵਿੱਚ ਨਜ਼ਰ ਆ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੇ ਹਨ ਤੇ ਫੈਨਜ਼ ਇਸ ਵੀਡੀਓ ਨੂੰ ਤਿਆਰ ਕਰਨ ਵਾਲਿਆਂ ਦੀ ਵੀ ਕਾਫੀ ਤਾਰੀਫ ਕਰ ਰਹੇ ਹਨ।
ਹੋਰ ਪੜ੍ਹੋ : ਫਿਲਮ 'ਤਬਾਹ' 'ਚ ਮੁੜ ਨਜ਼ਰ ਆਵੇਗੀ ਪਰਮੀਸ਼ ਵਰਮਾ ਤੇ ਵਾਮਿਕਾ ਗੱਬੀ ਦੀ ਜੋੜੀ, ਜਾਣੋ ਰਿਲੀਜ਼ ਡੇਟ
ਦੱਸਣਯੋਗ ਹੈ ਕਿ ਰਾਮਲਲਾ ਦੀ ਇਹ ਮੂਰਤੀ ਮੈਸੂਰ ਦੇ ਕਲਾਕਾਰ ਅਰੁਣ ਯੋਗੀਰਾਜ ਨੇ ਕਾਲੇ ਪੱਥਰ ਨਾਲ ਤਿਆਰ ਕੀਤੀ ਹੈ। ਇਹ ਮੂਰਤੀ ਦਾ ਸਵਰੂਪ ਤ੍ਰਿਪੂਤੀ ਬਾਲਾਜੀ ਦੀ ਮੂਰਤ ਵਾਂਗ ਕਾਫੀ ਮਿਲਦਾ ਜੁਲਦਾ ਹੈ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਕਾਫੀ ਪੋਸਟਾਂ, ਵੀਡੀਓਜ਼ ਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ।