ਪੰਜਾਬੀ ਇੰਡਸਟਰੀ ਤੋਂ ਆਈ ਇੱਕ ਹੋਰ ਬੁਰੀ ਖ਼ਬਰ, ਪੰਜਾਬੀ ਸੱਭਿਆਚਾਰ ਅਤੇ ਸਿਨੇਮਾ ਦੀ ਮੰਨੀ ਪ੍ਰਮੰਨੀ ਹਸਤੀ ਐੱਸਪੀ ਸਿੰਘ ਦਾ ਹੋਇਆ ਦਿਹਾਂਤ

ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਜਿੱਥੇ ਸੜਕ ਹਾਦਸੇ ਦੇ ਦੌਰਾਨ ਗਾਇਕ ਆਰ ਸੁਖਰਾਜ ਦਾ ਦਿਹਾਂਤ ਹੋ ਗਿਆ । ਉੱਥੇ ਹੀ ਹੁਣ ਮੁੜ ਤੋਂ ਪੰਜਾਬੀ ਇੰਡਸਟਰੀ ਤੋਂ ਬੁਰੀ ਖ਼ਬਰ ਹੈ । ਪੰਜਾਬੀ ਸੱਭਿਆਚਾਰ ਅਤੇ ਸਿਨੇਮਾ ਦੀ ਮੰਨੀ ਪ੍ਰਮੰਨੀ ਹਸਤੀ ਐੱਸਪੀ ਸਿੰਘ ਜੀ ਦੀਪ ਲਾਈਟ ਦਾ ਦਿਹਾਂਤ ਹੋ ਗਿਆ ਹੈ ।

By  Shaminder April 11th 2023 12:45 PM

ਪੰਜਾਬੀ ਇੰਡਸਟਰੀ ‘ਚ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਜਿੱਥੇ ਸੜਕ ਹਾਦਸੇ ਦੇ ਦੌਰਾਨ ਗਾਇਕ ਆਰ ਸੁਖਰਾਜ ਦਾ ਦਿਹਾਂਤ ਹੋ ਗਿਆ । ਉੱਥੇ ਹੀ ਹੁਣ ਮੁੜ ਤੋਂ ਪੰਜਾਬੀ ਇੰਡਸਟਰੀ ਤੋਂ  ਬੁਰੀ  ਖ਼ਬਰ  ਹੈ   ਪੰਜਾਬੀ ਸੱਭਿਆਚਾਰ ਦੀ ਮੰਨੀ ਪ੍ਰਮੰਨੀ ਹਸਤੀ ਐੱਸਪੀ ਸਿੰਘ ਜੀ ਦੀਪ ਲਾਈਟ (SP Singh Ji Deep Light) ਦਾ ਦਿਹਾਂਤ ਹੋ ਗਿਆ ਹੈ । ਉਨ੍ਹਾਂ ਦੇ ਦਿਹਾਂਤ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । 


ਹੋਰ ਪੜ੍ਹੋ :  ਦਿਲਜੀਤ ਦੋਸਾਂਝ ਅਤੇ ਨਿਮਰਤ ਖਹਿਰਾ ਦੀ ਫ਼ਿਲਮ ‘ਜੋੜੀ’ ਦਾ ਟ੍ਰੇਲਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਨਿਮਰਤ ਅਤੇ ਦਿਲਜੀਤ ਦੀ ਜੋੜੀ

ਅਦਾਕਾਰ ਦਰਸ਼ਨ ਔਲਖ ਨੇ ਸਾਂਝੀ ਕੀਤੀ ਪੋਸਟ 

ਅਦਾਕਾਰ ਦਰਸ਼ਨ ਨੇ ਐੱਸਪੀ ਸਿੰਘ ਦੀਪ ਲਾਈਟ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ‘ਬਹੁਤ ਹੀ ਦੁੱਖਦਾਇਕ ਖਬਰ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਸਿਨੇਮਾ ਦੀ ਮੰਨੀ ਪ੍ਰਮੰਨੀ ਸ਼ਖਸੀਅਤ ਐੱਸ ਪੀ ਸਿੰਘ ਜੀ ਦੀਪ ਲਾਈਟ ਸਾਡੇ ਦਰਮਿਆਨ ਨਹੀਂ ਰਹੇ ।


ਐੱਸ ਪੀ ਸਿੰਘ ਜੀ ਨੂੰ ਵਾਹਿਗੁਰੂ ਜੀ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ।ਉਨ੍ਹਾਂ ਦਾ ਅੰਤਿਮ ਸਸਕਾਰ ਫੇਸ-੭ ਸਥਿਤ, ਸੈਕਟਰ ੭੩ ਦੇ ਇੰਡਸਟਰੀਅਲ ਏਰੀਆ ਦੇ ਸ਼ਮਸ਼ਾਨ ਘਾਟ ‘ਚ ਕੀਤਾ ਜਾਵੇਗਾ’। 








Related Post