39 ਦਿਨਾਂ ਦੀ ਜ਼ਿੰਦਗੀ ਭੋਗ ਕੇ ਦੁਨੀਆ ਤੋਂ ਰੁਖਸਤ ਹੋਈ ਧੀ ਜਾਂਦੇ-ਜਾਂਦੇ ਦੇ ਗਈ ਪਟਿਆਲਾ ਦੇ ਇੱਕ ਸ਼ਖਸ ਨੂੰ ਜ਼ਿੰਦਗੀ, ਜਾਣੋ ਪੂਰੀ ਖ਼ਬਰ
ਬੱਚੀ ਨੂੰ ਮਾਪਿਆਂ ਨੇ ਇਲਾਜ ਦੇ ਲਈ ਪੀਜੀਆਈ ਦਾਖਲ ਕਰਵਾਇਆ ।ਡਾਕਟਰਾਂ ਮੁਤਾਬਕ ਉਸਦੇ ਦਿਮਾਗ ਨੂੰ ਖੂਨ ਦੀ ਸਪਲਾਈ ਨਹੀਂ ਜਾ ਰਹੀ ਸੀ, ਜਿਸ ਕਾਰਨ ਉਸਦੀ ਜਿੰਦਗੀ ਜ਼ਿਆਦਾ ਸਮਾਂ ਨਹੀਂ ਸੀ।
ਆਪਣੇ ਲਈ ਤਾਂ ਹਰ ਕੋਈ ਜਿਉਂਦਾ ਹੈ ਜੋ ਦੂਜਿਆਂ ਦੇ ਲਈ ਜੀਵੇ ਅਜਿਹੇ ਲੋਕ ਇਸ ਦੁਨੀਆ ‘ਤੇ ਬਹੁਤ ਹੀ ਘੱਟ ਹੁੰਦੇ ਹਨ । ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਛੋਟੀ ਜਿਹੀ ਨਵ-ਜਨਮੀ ਬੱਚੀ (Girl Child) ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ । ਜਿਨ੍ਹਾਂ ਨੂੰ ਸਾਂਝਾ ਕਰਦੇ ਹੋਏ ਹਰ ਕੋਈ ਇਸ ਬੱਚੀ ‘ਤੇ ਫਖਰ ਮਹਿਸੂਸ ਕਰ ਰਿਹਾ ਹੈ ।
ਧੀ ਨੂੰ ਪਿਆ ਸੀ ਦਿਲ ਦਾ ਦੌਰਾ
ਅੰਮ੍ਰਿਤਸਰ ਸਥਿਤ ਖੇਤੀਬਾੜੀ ਅਫ਼ਸਰ ਅਤੇ ਪ੍ਰੋਫੈਸਰ ਸੁਪ੍ਰੀਤ ਕੌਰ ਦੇ ਘਰ ਧੀ ਨੇ ਜਨਮ ਲਿਆ ਸੀ । ਜਿਸ ਦਾ ਨਾਮ ਉਸ ਦੇ ਮਾਪਿਆਂ ਨੇ ਅਬਾਬਤ ਕੌਰ ਰੱਖਿਆ ਸੀ । ਪਰ ਉਸ ਦੇ ਮਾਪਿਆਂ ਨੂੰ ਨਹੀਂ ਸੀ ਪਤਾ ਕਿ ਉਨ੍ਹਾਂ ਦੀ ਧੀ ਉਨ੍ਹਾਂ ਦੇ ਕੋਲ ਕੁਝ ਕੁ ਦਿਨਾਂ ਦੀ ਹੀ ਮਹਿਮਾਨ ਹੈ । ਅਬਾਬਤ ਕੌਰ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਦੋਂ ਉਹ ਮਹਿਜ਼ ਚੌਵੀ ਦਿਨਾਂ ਦੀ ਹੀ ਸੀ ।
ਬੱਚੀ ਨੂੰ ਮਾਪਿਆਂ ਨੇ ਇਲਾਜ ਦੇ ਲਈ ਪੀਜੀਆਈ ਦਾਖਲ ਕਰਵਾਇਆ ।ਡਾਕਟਰਾਂ ਮੁਤਾਬਕ ਉਸਦੇ ਦਿਮਾਗ ਨੂੰ ਖੂਨ ਦੀ ਸਪਲਾਈ ਨਹੀਂ ਜਾ ਰਹੀ ਸੀ, ਜਿਸ ਕਾਰਨ ਉਸਦੀ ਜਿੰਦਗੀ ਜ਼ਿਆਦਾ ਸਮਾਂ ਨਹੀਂ ਸੀ। ਅਖੀਰ 39 ਦਿਨਾਂ ਦੀ ਉਮਰ ਭੋਗ ਬੱਚੀ ਅਗਲੇ ਸਫ਼ਰ ਲਈ ਰਵਾਨਾ ਹੋ ਗਈ। ਇਸ ਅਸਹਿ ਅਤੇ ਅਕਹਿ ਦੁੱਖ ਦੀ ਘੜੀ ਵਿਚ ਵੀ ਮਾਪਿਆਂ ਨੇ ਸੂਝ ਅਤੇ ਹਿੰਮਤ ਬਰਕਰਾਰ ਰੱਖਦਿਆਂ ਧੀ ਦੇ ਅੰਗਦਾਨ ਕਰਨ ਦਾ ਫੈਸਲਾ ਲਿਆ। ਇਸ ਫੈਸਲੇ ਬਦੌਲਤ ਅਬਾਬਤ ਕੌਰ ਭਾਰਤ ਦੀ ਸਭ ਤੋਂ ਛੋਟੀ ਉਮਰ ਦੀ ਅੰਗਦਾਨੀ ਬਣਕੇ ਆਪਣੀਆਂ ਕਿਡਨੀਆਂ ਨਾਲ ਪਟਿਆਲਾ ਦੇ ਕਿਸ਼ੋਰ ਨੂੰ ਜਿੰਦਗੀ ਬਖਸ਼ ਗਈ।
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੀਤੀ ਤਾਰੀਫ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਰਿਵਾਰ ਦੇ ਵੱਲੋਂ ਚੁੱਕੇ ਗਏ ਇਸ ਕਦਮ ਦੀ ਸ਼ਲਾਘਾ ਕੀਤੀ ਹੈ । ਇਸ ਪਰਿਵਾਰ ਦੇ ਨਾਲ ਫੋਨ ‘ਤੇ ਗੱਲਬਾਤ ਵੀ ਕੀਤੀ ਅਤੇ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ‘ਚ ਵੀ ਇਸ ਪਰਿਵਾਰ ਦੀ ਸ਼ਲਾਘਾ ਕੀਤੀ ਹੈ ।